Shri Guru Nanak Dev ji: ਸ੍ਰੀ ਗੁਰੂ ਨਾਨਕ ਦੇਵ (Shri Guru Nanak Dev ji)ਜੀ ਦਾ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਸਨ।ਸਿੱਖ ਧਰਮ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਬੜੀ ਧੂਮਧਾਮ ਨਾਲ ਮਨਾਉਂਦੇ ਹਨ।ਇਸ ਦਿਨ ਲੋਕ ਸ਼ਬਦ-ਕੀਰਤਨ ਕਰਦੇ ਹਨ ਤੇ ਉਹ ਵਾਹਿਗੁਰੂ ਦਾ ਜਾਪ ਕਰਦੇ ਹਨ।ਕੁਝ ਇਲਾਕਿਆਂ ‘ਚ ਤਾਂ ਢੋਲ ਦੇ ਨਾਲ ਪ੍ਰਭਾਤ ਫੇਰੀ ਕੱਢੀ ਜਾਂਦੀ ਹੈ।ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਜਨਮਦਿਹਾੜਾ 8 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਅਜਿਹੀ ਖਾਸ ਘਟਨਾ ਜੋ ਲੋਕਾਂ ਦੇ ਮਨਾਂ ‘ਚ ਅਜੇ ਤੱਕ ਜ਼ਿੰਦਾ ਹੈ।ਇਕ ਵਾਰ ਗੁਰੂ ਨਾਨਕ ਜੀ ਨੇ ਮੱਕਾ ਮਦੀਨਾ ਦੀ ਯਾਤਰਾ ‘ਤੇ ਇਸਲਾਮ ਧਰਨ ਦੇ ਅਨੁਯਾਈਆਂ ਨੂੰ ਵੱਡੀ ਸਿੱਖਿਆ ਦਿੱਤੀ ਸੀ।ਗੁਰੂ ਨਾਨਕ ਦੇਵ ਜੀ ਨੇ ਮੱਕਾ ਦੀ ਯਾਤਰਾ ਕੀਤੀ।ਗੁਰੂ ਨਾਨਕ ਜੀ ਮੱਕਾ ਯਾਤਰਾ ਦਾ ਵਿਵਰਣ ਕਈ ਧਰਮ ਗ੍ਰੰਥਾਂ ਤੇ ਇਤਿਹਾਸਕ ਕਿਤਾਬਾਂ ‘ਚ ਹੈ।ਜੈਨ-ਓ-ਲਬਦੀਨ ਦੀ ਕਿਤਾਬ, ‘ਤਾਰੀਖ ਅਰਬ ਖਵਾਜਾ’ ‘ਚ ਵੀ ਗੁਰੂ ਸਾਹਿਬ ਦੀ ਇਸ ਯਾਤਰਾ ਦਾ ਜ਼ਿਕਰ ਹੈ।
ਜਦੋਂ ਗੁਰੂ ਨਾਨਕ ਜੀ ਨੇ ਮੱਕਾ ਦੀ ਵੱਲ ਪੈਰ : ਗੁਰੂ ਨਾਨਕ ਦੇਵ ਜੀ ਦਾ ਮਰਦਾਨਾ ਨਾਮ ਦਾ ਇਕ ਭਗਤ ਸੀ।ਇਕ ਵਾਰ ਗੁਰੂ ਨਾਨਕ ਨੇ ਮਰਦਾਨਾ ਕੋਲ ਮੱਕਾ ਜਾਣ ਦੀ ਇੱਛਾ ਪ੍ਰਗਟ ਕੀਤੀ।ਅਜਿਹਾ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਇਕ ਮੁਸਲਮਾਨ ਆਪਣੇ ਜੀਵਨ ‘ਚ ਮੱਕਾ ਨਹੀਂ ਜਾਂਦਾ ਹੈ, ਉਦੋਂ ਤਕ ਉਹ ਸੱਚਾ ਮੁਸਲਮਾਨ ਨਹੀਂ ਕਹਾਉਂਦਾ।ਗੁਰੂ ਨਾਨਕ ਨੂੰ ਜਦੋਂ ਇੱਕ ਗੱਲ ਪਤਾ ਲੱਗੀ ਤਾਂ ਉਹ ਆਪਣੇ ਚੇਲੇ ਦੇ ਨਾਲ ਮੱਕਾ ਦੀ ਯਾਤਰਾ ‘ਤੇ ਨਿਕਲੇ।
ਇਕ ਵਾਰ ਯਾਤਰਾ ਦੌਰਾਨ ਗੁਰੂ ਨਾਨਕ ਸਾਹਿਬ ਥੱਕ ਗਏ ਤੇ ਉਥੇ ਹਾਜੀਆਂ ਲਈ ਬਣੀ ਇਕ ਸਰਾਂ ‘ਚ ਮੱਕਾ ਵੱਲ ਪੈਰ ਕਰਕੇ ਲੇਟ ਗਏ ਤਾਂ ਉਥੇ ਹਾਜੀਆਂ ਦੀ ਸੇਵਾ ਕਰਨ ਵਾਲਾ ਇੱਕ ਖਾਤਿਮ ਆਇਆ, ਜਿਸਦਾ ਨਾਮ ਜਿਓਨ ਸੀ,
ਗੁਰੂ ਨਾਨਕ ਜੀ ਨੂੰ ਮੱਕਾ ਵੱਲ ਪੈਰ ਕਰਕੇ ਪਏ ਹੋਏ ਸਨ ਉਹ ਦੇਖ ਕੇ ਬਹੁਤ ਗੁੱਸਾ ਹੋਇਆ ਤੇ ਗੁਰੂ ਜੀ ਨੂੰ ਬੋਲਿਆ, ਕੀ ਤੁਹਾਨੂੰ ਇਨਾ ਵੀ ਨਹੀਂ ਪਤਾ ਕਿ ਤੁਸੀਂ ਮੱਕਾ ਮਦੀਨਾ ਦੀ ਵੱਲ ਪੈਰ ਕਰਕੇ ਪਏ ਹੋ।ਗੁਰੂ ਨਾਨਕ ਜੀ ਨੇ ਕਿਹਾ ਉਹ ਬਹੁਤ ਥਕੇ ਹੋਏ ਹਨ ਤੇ ਆਰਾਮ ਕਰਨਾ ਚਾਹੁੰਦੇ ਹਨ।ਇਸ ਤੋਂ ਬਾਅਦ ਗੁਰੂ ਨਾਨਕ ਜੀ ਨੇ ਜਿਓਨ ਨੂੰ ਕਿਹਾ ਕਿ ਮੇਰੇ ਪੈਰ ਮੱਕਾ ਵਾਲੇ ਪਾਸੇ ਹਨ।ਤੁਸੀਂ ਇਨ੍ਹਾਂ ਪੈਰਾਂ ਨੂੰ ਉਸ ਪਾਸੇ ਕਰ ਲੋ ਜਿਧਰ ਖੁਦਾ ਨਾ ਹੋਣ।ਉਦੋਂਜਿਓਨ ਨੂੰ ਗੁਰੂ ਨਾਨਕ ਜੀ ਦੀ ਗੱਲ ਸਮਝ ‘ਚ ਆ ਗਈ ਕਿ ਖੁਦਾ ਸਿਰਫ ਇਕ ਦਿਸ਼ਾ ‘ਚ ਨਹੀਂ ਸਗੋਂ ਹਰ ਦਿਸ਼ਾ ‘ਚ ਹਨ, ਆਖਿਰ ‘ਚ ਗੁਰੂ ਨਾਨਕ ਨੇ ਜਿਓਨ ਨੂੰ ਸਮਝਾਇਆ ਕਿ ਚੰਗੇ ਕਰਮ ਕਰੋ ਤੇ ਖੁਦਾ ਨੂੰ ਯਾਦ ਕਰੋ, ਖੁਦਾ ਆਪਣੇ ਆਪ ਮਿਲ ਜਾਣਗੇ।
ਇਹ ਵੀ ਪੜ੍ਹੋ : Sidhu Moosewala New Song: ਸਿੱਧੂ ਮੂਸੇਵਾਲਾ ਦਾ ਗਾਣਾ ‘Vaar’ ਰਿਲੀਜ਼, ਹਰੀ ਸਿੰਘ ਨਲੂਆ ‘ਤੇ ਲਿਖਿਆ ਗਾਣਾ, ਦੇਖੋ ਵੀਡੀਓ
ਇਹ ਵੀ ਪੜ੍ਹੋ : Guru Nanak Jayanti 2022: ਗੁਰੂ ਨਾਨਕ ਦੇਵ ਜੀ ਦੇ ਇਹ ਵਿਚਾਰ ਬਦਲ ਦੇਣਗੇ ਤੁਹਾਡੀ ਜਿੰਦਗੀ