Punjabi’s in Canada: ਕਹਿੰਦੇ ਨੇ ਕਿ ਜਦੋਂ ਦਿਲ ‘ਚ ਕੁਝ ਕਰਨ ਦੀ ਚਾਹ ਹੋਵੇ ਤਾਂ ਉਸ ਨੂੰ ਪੂਰਾ ਕਰਨ ‘ਚ ਤੁਸੀਂ ਆਪਣੀ ਪੂਰੀ ਤਾਕਤ ਲਾ ਦਿੰਦੇ ਹੋ। ਪਰ ਜਦੋਂ ਤੁਸੀਂ ਆਪਣਾ ਦੇਸ਼ ਛੱਡ ਕੀਤੇ ਹੋਰ ਜਾਂਦੇ ਹੋ ਤਾਂ ਸਭ ਕੁਝ ਪਿੱਛੇ ਰਹਿ ਜਾਂਦਾ। ਕੀ ਕਦੇ ਸੋਚਿਆ ਹੈ ਕਿ ਕਿਸੇ ਦਾ ਆਪਣੇ ਸ਼ਹਿਰ ਜਾਂ ਪਿੰਡ ਨਾਲ ਇੰਨਾ ਪਿਆਰ ਵੀ ਹੋ ਸਕਦਾ ਹੈ ਕਿ ਉਹ ਸੱਤ ਸਮੰਦਰ ਪਾਰ ਵੀ ਆਪਣਾ ਪਿੰਡ ਨਾਲ ਲੈ ਜਾ ਸਕਦਾ।
ਜੀ ਹਾਂ ਇਹ ਸੱਚ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋ ਸਕਦੈ ਤਾਂ ਦੱਸ ਦਈਏ ਕਿ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਪਿੰਡ Paldi ਇੱਥੇ ਤਾਂ ਵਸਦਾ ਹੀ ਹੈ ਪਰ ਨਾਲ ਹੀ ਇਹ ਪਿੰਡ ਸੱਤ ਸਮੰਦਰ ਪਾਰ ਕੈਨੇਡਾ ਦੇ ਵੈਨਕੁਅਰ ਦੇ ਇੱਕ ਆਈਲੈਂਡ ‘ਤੇ ਵੀ ਬਸਦਾ ਹੈ। ਜਿਸ ਨੂੰ BC ਸਰਕਾਰ ਵਲੋਂ ਵੀ ਇਤਿਹਾਸਕ ਸਥਾਨ ਐਲਾਨਿਆ ਗਿਆ ਹੈ।
ਇੱਥੇ ਵਸਦੇ ਪੰਜਾਬੀਆਂ ਨਾਲ ਜਦੋਂ ਪ੍ਰੋ ਪੰਜਾਬ ਟੀਵੀ ਦੀ ਟੀਮ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ‘ਤੇ ਮਾਣ ਮਹਿਸੂਸ ਹੁੰਦਾ ਹੈ। ਇੱਕ ਸਦੀ ਪਹਿਲਾਂ ਵਿਦੇਸ਼ਾਂ ‘ਚ ਆਏ ਪੰਜਾਬੀ ਆਪਣੇ ਨਾਲ ਆਪਣਾ ਵਿਰਸਾ, ਸਭਿਆਚਾਰ ਤਾਂ ਲੈ ਕੇ ਆਏ ਸਗੋਂ ਆਪਣੇ ਨਾਲ ਆਪਣਾ ਪਿੰਡ ਵੀ ਲੈ ਕੇ ਆਏ। ਇਸੇ ਤਰ੍ਹਾਂ ਇੱਕ ਪੰਜਾਬੀ ਆਪਣੇ ਨਾਲ ਆਪਣਾ ਪਿੰਡ ਪਾਲਦੀ ਲੈ ਕੇ ਕੈਨੇਡਾ ਗਿਆ।
ਦੱਸ ਦਈਏ ਕਿ 1919 ‘ਚ ਵੈਨਕੁਅਰ ਦੇ ਇੱਕ ਆਈਲੈਂਡ ‘ਤੇ ਪਾਲਦੀ ਪਿੰਡ ਵਸਾਇਆ ਗਿਆ। 1906 ‘ਚ ਮਿਨਹਾਸ ਸਿੰਘ ਪਹਿਲਾਂ ਅਮਰੀਕਾ ਗਏ ਅਤੇ ਫਿਰ 1911 ‘ਚ ਕੈਨੇਡਾ ਆਏ। 3000 ਏਕੜ ਜ਼ਮੀਨ ਉਨ੍ਹਾਂ ਨੇ ਲਈ ਅਤੇ ਇਸ ‘ਚ ਸਾਢੇ ਚਾਰ ਏਕੜ ਜ਼ਮੀਨ ਗੁਰੂਘਰ ਕੋਲ ਹੈ। ਦੱਸ ਦਈਏ ਕਿ ਇਸ ਗੁਰੂਦੁਆਰਾ ਸਾਹਿਬ ਦਾ ਨੀਂਹ ਪਥਰ 1919 ‘ਚ ਰੱਖਿਆ ਗਿਆ।
ਇਸ ਸਥਾਨ ਬਾਰੇ ਗੁਰੂਗਰ ਦੇ ਸੇਵਾ ਸੰਭਾਲ ਕਰਨ ਵਾਲੇ ਸੰਤੋਖ ਸਿੰਘ ਜੀ ਨੇ ਖਾਸ ਗੱਲਬਾਤ ਕੀਤੀ ਅਤੇ ਇਸ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। ਪਿੰਡ ਪਾਲਦੀ ਵਸਾਉਣ ਵਾਲੇ ਸਿੰਘ ਨੇ ਇੱਥੇ ਜਪਾਨੀਆਂ ਅਤੇ ਹੋਰ ਦੇਸ਼ਾਂ ਦੇ ਲੋਕਾਂ ਨਾਲ ਆ ਕੇ ਕੰਮ ਕੀਤਾ। ਨਾਲ ਹੀ ਸੰਤੋਖ ਸਿੰਘ ਨੇ ਦੱਸਿਆ ਕਿ ਨਾਲ ਦਾ ਪਿੰਡ ‘ਖਡੋਦੀ’ ਹੈ। ਜਿਸ ਨੂੰ ਵੀ ਇੱਕ ਪੰਜਾਬੀ ਨੇ ਹੀ ਵਸਾਇਆ ਹੈ। ਉਨ੍ਹਾਂ ਨੇ ਆਪਣੇ ਆਖਰੀ ਸਮੇਂ ਤੱਕ ਮਿਲਾਂ ਦਾ ਕੰਮ ਸੰਭਾਲੇ ਰੱਖਿਆ। ਸੰਤੋਖ ਸਿੰਘ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਨੇ ਵੀ ਇੱਥੇ ਮੀਲਾਂ ਦੇ ਕੰਮ ਨੂੰ ਤੋਰਣ ਦੀ ਕੋਸ਼ਿਸ਼ ਕੀਤੀ।
ਇਸ ਥਾਂ ਬਾਰੇ ਸੰਤੋਖ ਸਿੰਘ ਨੇ ਹੋਰ ਕੀ ਗੱਲਬਾਤ ਕੀਤੀ ਇਸ ਲਿੰਕ ‘ਤੇ ਕਲਿਕ ਕਰਕੇ ਵੇਖੋ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h