ICC Rankings: ਭਾਰਤ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਇੰਗਲੈਂਡ ਖਿਲਾਫ ਸੈਮੀਫਾਈਨਲ ਮੈਚ ਤੋਂ ਪਹਿਲਾਂ ICC ਤੋਂ ਵੱਡਾ ਇਨਾਮ ਮਿਲਿਆ ਹੈ। ਟੀ-20 ਵਿਸ਼ਵ ਕੱਪ 2022 ‘ਚ ਤਿੰਨ ਅਰਧ ਸੈਂਕੜੇ ਲਗਾਉਣ ਵਾਲੇ ਸੂਰਿਆ ਨੇ ਟੀ-20 ਰੈਂਕਿੰਗ ਵਿੱਚ ਆਪਣੇ ਕਰੀਅਰ ਦੇ ਸਰਵੋਤਮ ਰੇਟਿੰਗ ਅੰਕ ਹਾਸਲ ਕੀਤੇ ਹਨ। ਇਸ ਮਾਮਲੇ ‘ਚ ਉਨ੍ਹਾਂ ਨੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਐਲੇਕਸ ਹੇਲਸ ਦਾ ਰਿਕਾਰਡ ਤੋੜ ਦਿੱਤਾ ਹੈ।
ਸੂਰੀਆ ਨੇ ਹਾਸਲ ਕੀਤੀ ਕਰੀਅਰ ਦੀ ਬੇਸਟ ਰੇਟਿੰਗ
ਟੀਮ ਇੰਡੀਆ ਦੇ ਇਸ 32 ਸਾਲਾ ਸੱਜੇ ਹੱਥ ਦੇ ਬੱਲੇਬਾਜ਼ ਦੇ ਹੁਣ 869 ਅੰਕ ਹੋ ਗਏ ਹਨ, ਜੋ ਉਸ ਦੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਰੇਟਿੰਗ ਅੰਕ ਬਣ ਗਿਆ ਹੈ। ਇਸ ਦੇ ਨਾਲ ਹੀ ਐਲੇਕਸ ਹੇਲਸ ਦੀ ਸਰਵੋਤਮ ਰੇਟਿੰਗ 866 ਰਹੀ। ਹਾਲਾਂਕਿ ਆਲ ਟਾਈਮ ਹਾਈ ਰੈਂਕਿੰਗ ਦਾ ਵਿਸ਼ਵ ਰਿਕਾਰਡ ਅਜੇ ਵੀ 915 ਅੰਕਾਂ ਨਾਲ ਇੰਗਲੈਂਡ ਦੇ ਡੇਵਿਡ ਮਲਾਨ ਦੇ ਕੋਲ ਹੈ।
ਆਉਣ ਵਾਲੇ ਸਮੇਂ ਵਿੱਚ ਸੂਰਿਆ ਜਲਦੀ ਹੀ ਮਲਾਨ ਨੂੰ ਪਿੱਛੇ ਛੱਡ ਸਕਦਾ ਹੈ। ਇਸ ਸਾਲ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 1000 ਦੌੜਾਂ ਪੂਰੀਆਂ ਕਰਨ ਵਾਲੇ ਇਕਲੌਤੇ ਬੱਲੇਬਾਜ਼ ਸੂਰਿਆ ਨੇ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਵੀ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਉਸ ਦੇ ਅਤੇ ਦੂਜੇ ਸਥਾਨ ‘ਤੇ ਕਾਬਜ਼ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਵਿਚਾਲੇ ਅੰਤਰ 39 ਅੰਕ ਦਾ ਹੋ ਗਿਆ ਹੈ।
ਸੂਰਿਆ ਨਿਕਲੇ ਸਭ ਤੋਂ ਅੱਗੇ
ਆਈਸੀਸੀ ਦੀ ਨਵੀਂ ਰੈਂਕਿੰਗ ‘ਚ ਚੋਟੀ ਦੇ 5 ਬੱਲੇਬਾਜ਼ਾਂ ‘ਚ ਕੋਈ ਬਦਲਾਅ ਨਹੀਂ ਹੋਇਆ। ਸੂਰਿਆ ਅਤੇ ਰਿਜ਼ਵਾਨ ਤੋਂ ਬਾਅਦ ਨਿਊਜ਼ੀਲੈਂਡ ਦੇ ਡੇਵੋਨ ਕੋਨਵੇ, ਪਾਕਿਸਤਾਨ ਦੇ ਬਾਬਰ ਆਜ਼ਮ ਅਤੇ ਦੱਖਣੀ ਅਫਰੀਕਾ ਦੇ ਏਡੇਨ ਮਾਰਕਰਮ ਕ੍ਰਮਵਾਰ ਤੀਜੇ, ਚੌਥੇ ਅਤੇ ਪੰਜਵੇਂ ਨੰਬਰ ‘ਤੇ ਹਨ।
ਆਈਸੀਸੀ ਰੈਂਕਿੰਗ ‘ਚ ਟਾਪ 10 ਬੱਲੇਬਾਜ਼:
ਸੂਰਯਕੁਮਾਰ ਯਾਦਵ: 869
ਮੁਹੰਮਦ ਰਿਜ਼ਵਾਨ: 830
ਡੇਵੋਨ ਕੋਨਵੇ: 779
ਬਾਬਰ ਆਜ਼ਮ: 762
ਏਡਨ ਮਾਰਕਰਮ: 748
ਡੇਵਿਡ ਮਲਾਨ: 734
ਗਲੇਨ ਫਿਲਿਪਸ: 697
ਰਿਲੇ ਰੂਸੋ: 693
ਐਰੋਨ ਫਿੰਚ: 680
ਪਥੁਮ ਨਿਸੰਕਾ: 673
ਵਿਰਾਟ ਟਾਪ 10 ‘ਚੋਂ ਬਾਹਰ
ਭਾਰਤ ਲਈ ਵਿਰਾਟ ਕੋਹਲੀ ਨੂੰ ਇੱਥੇ ਰੈਂਕਿੰਗ ‘ਚ ਨੁਕਸਾਨ ਝੱਲਣਾ ਪਿਆ ਹੈ ਤੇ ਹੁਣ ਉਹ ਚੋਟੀ ਦੇ 10 ਚੋਂ ਬਾਹਰ ਹੋ ਗਿਆ ਹੈ। ਵਿਰਾਟ ਇਸ ਸਮੇਂ 11ਵੇਂ ਸਥਾਨ ‘ਤੇ ਹਨ, ਹਾਲਾਂਕਿ ਉਹ ਅਜੇ ਵੀ ਚੋਟੀ ਦੇ ਭਾਰਤੀ ਬੱਲੇਬਾਜ਼ਾਂ ‘ਚ ਦੂਜੇ ਨੰਬਰ ‘ਤੇ ਬਰਕਰਾਰ ਹਨ। ਉਨ੍ਹਾਂ ਦੇ ਕੇਐੱਲ ਰਾਹੁਲ ਇੱਕ ਸਥਾਨ ਦੇ ਫਾਇਦੇ ਨਾਲ 16ਵੇਂ ਸਥਾਨ ‘ਤੇ ਪਹੁੰਚ ਗਏ ਹਨ ਜਦਕਿ ਰੋਹਿਤ ਸ਼ਰਮਾ 18ਵੇਂ ਸਥਾਨ ‘ਤੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h