Tea Recipes: ਕੀ ਤੁਸੀਂ ਜਾਣਦੇ ਹੋ ਕਿ ਭਾਰਤ ‘ਚ ਚਾਹ ਦਾ ਸਭ ਤੋਂ ਵੱਧ ਉਤਪਾਦਨ ਹੁੰਦਾ ਹੈ। ਭਾਰਤ ਵਿੱਚ ਚਾਹ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਅਦਰਕ ਦੀ ਚਾਹ ਤੋਂ ਲੈ ਕੇ ਕਸ਼ਮੀਰੀ ਕਾਹਵਾ ਅਤੇ ਘਰਾਂ ਤੋਂ ਲੈ ਕੇ ਰੈਸਟੋਰੈਂਟਾਂ ਤੱਕ ਤੁਹਾਨੂੰ ਵੱਖਰੀ-ਵੱਖਰੀ ਚਾਹ ਦਾ ਸਵਾਦ ਜ਼ਰੂਰ ਮਿਲ ਜਾਵੇਗਾ। ਲੋਕ ਸਵੇਰੇ ਉੱਠਦੇ ਹੀ ਚਾਹ ਨਾਲ ਦਿਨ ਦੀ ਸ਼ੁਰੂਆਤ ਕਰਨਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ। ਇਸ ਦੇ ਲਈ ਇਹ ਰੈਸਪੀਜ਼ ਜ਼ਰੂਰ ਟਰਾਈ ਕਰੋ:-
1.Gulabi Chai – ਗੁਲਾਬੀ ਚਾਹ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਏ ਹਨ। ਕਈ ਲੋਕਾਂ ਨੇ ਇਸ ਨੂੰ ਘਰ ‘ਚ ਬਣਾ ਕੇ ਵੀ ਅਜ਼ਮਾਇਆ। ਇਸ ਚਾਹ ਦਾ ਰੰਗ ਗੁਲਾਬੀ ਤੇ ਸਵਾਦ ਵੀ ਬਹੁਤ ਸ਼ਾਨਦਾਰ ਹੁੰਦਾ ਹੈ। ਕਸ਼ਮੀਰ ਵਿੱਚ ਲੋਕ ਦੇ ਦਿਨ ਦੀ ਸ਼ੁਰੂਆਤ ਇਸ ਚਾਹ ਨਾਲ ਹੁੰਦੀ ਹੈ। ਇਸਨੂੰ ਦੁਪਹਿਰ ਚਾਹ ਵਜੋਂ ਜਾਣਿਆ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਗੁਲਾਬੀ ਚਾਹ ਕਿਵੇਂ ਬਣਦੀ ਹੈ।
Gulabi Chai Ingredients: 2 ਚਮਚ ਮਨਪਸੰਦ ਚਾਹ ਪੱਤੀ, 1/2 ਚਮਚ ਬੇਕਿੰਗ ਸੋਡਾ, 1/4 ਚਮਚ ਨਮਕ, 1 ਚਮਚ ਇਲਾਇਚੀ ਪਾਊਡਰ, 1 ਦਾਲਚੀਨੀ ਦੀ ਡੰਡੀ, 2 ਕੱਪ ਪਾਣੀ (ਬਰਫ਼ ਦਾ ਠੰਢਾ), 2 ਕੱਪ ਦੁੱਧ।
Gulabi Chai Recipe- ਇੱਕ ਕੱਪ ਪਾਣੀ ਵਿੱਚ ਚਾਹ ਦੀਆਂ ਪੱਤੀਆਂ ਨੂੰ ਉਬਾਲੋ। ਜਦੋਂ ਉਬਾਲਾ ਆ ਜਾਵੇ ਤਾਂ ਬੇਕਿੰਗ ਸੋਡਾ ਪਾਓ ਅਤੇ ਚੰਗੀ ਤਰ੍ਹਾਂ ਹਿਲਾਉਂਦੇ ਰਹੋ। ਫਿਰ ਇਲਾਇਚੀ ਪਾਊਡਰ ਪਾ ਕੇ ਗੂੜ੍ਹੇ ਲਾਲ ਰੰਗ ਦੇ ਹੋਣ ਤੱਕ ਪਕਾਓ। ਹੁਣ ਇਸ ‘ਚ ਦੁੱਧ ਪਾ ਕੇ ਉਬਾਲ ਲਓ ਅਤੇ ਫਿਰ ਨਮਕ ਪਾਓ, ਗੁਲਾਬੀ ਚਾਹ ਤਿਆਰ ਹੋ ਜਾਂਦੀ ਹੈ।
2. Masala Chai- ਗਰਮ ਮਸਾਲਾ ਚਾਹ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ। ਇਸ ਵਿਚ ਇਲਾਇਚੀ ਤੋਂ ਲੈ ਕੇ ਦਾਲਚੀਨੀ ਤੱਕ ਕਈ ਮਸਾਲੇ ਮਿਲਾਏ ਜਾਂਦੇ ਹਨ। ਇਸ ਚਾਹ ਦਾ ਸਵਾਦ ਕੁਲਹਾੜ ‘ਚ ਪੀਣ ‘ਤੇ ਦੁੱਗਣਾ ਹੋ ਜਾਂਦਾ ਹੈ। ਤੁਸੀਂ ਆਪਣੇ ਘਰ ਵਿੱਚ ਮਸਾਲਾ ਚਾਹ ਵੀ ਜ਼ਰੂਰ ਅਜ਼ਮਾਓ।
Masala Chai Ingredients: 4 ਕੱਪ ਪਾਣੀ, 2 ਚਮਚ ਮਨਪਸੰਦ ਚਾਹ ਪੱਤੀ, 1 ਚੱਮਚ ਪੀਸਿਆ ਹੋਇਆ ਅਦਰਕ, 1 ਚੱਮਚ ਇਲਾਇਚੀ ਪਾਊਡਰ, 1/4 ਚੱਮਚ ਕਾਲੀ ਮਿਰਚ ਪਾਊਡਰ, 1/4 ਚੱਮਚ ਦਾਲਚੀਨੀ ਪਾਊਡਰ, 1/4 ਕੱਪ ਦੁੱਧ, ਖੰਡ ਸਵਾਦ ਮੁਤਾਬਕ।
Masala Tea recipe- ਮਸਾਲਾ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਦੁੱਧ ਨੂੰ ਗਰਮ ਕਰੋ ਅਤੇ ਇੱਕ ਪਾਸੇ ਰੱਖ ਦਿਓ। ਫਿਰ ਦੂਜੀ ਗੈਸ ‘ਤੇ ਇੱਕ ਪੈਨ ‘ਚ 2 ਕੱਪ ਪਾਣੀ, ਅਦਰਕ, ਇਲਾਇਚੀ ਪਾਊਡਰ, ਕਾਲੀ ਮਿਰਚ ਪਾਊਡਰ, ਦਾਲਚੀਨੀ ਪਾਊਡਰ ਪਾ ਕੇ ਉਬਾਲੋ। 2 ਤੋਂ 3 ਮਿੰਟ ਬਾਅਦ ਚਾਹ ਪੱਤੀ ਪਾਓ ਅਤੇ ਇਸ ਨੂੰ ਉਬਾਲੋ। ਇਸ ਤੋਂ ਬਾਅਦ ਇਸ ‘ਚ ਦੁੱਧ ਮਿਲਾਓ। ਥੋੜ੍ਹੀ ਦੇਰ ਹਿਲਾ ਕੇ ਛਾਣ ਕੇ ਸਰਵ ਕਰੋ।
3. Adrak wali Chai- ਅਦਰਕ ਵਾਲੀ ਚਾਹ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਸਰਦੀਆਂ ਵਿੱਚ ਲੋਕ ਸਵੇਰੇ ਜਲਦੀ ਇਹ ਚਾਹ ਜ਼ਰੂਰ ਪੀਂਦੇ ਹਨ। ਇਹ ਚਾਹ ਜ਼ੁਕਾਮ ਅਤੇ ਗਲੇ ਦੀ ਖਰਾਸ਼ ਨੂੰ ਠੀਕ ਕਰਨ ‘ਚ ਫਾਇਦੇਮੰਦ ਸਾਬਤ ਹੁੰਦੀ ਹੈ।
Adrak Chai Ingredients: 1 ਕੱਪ ਪਾਣੀ, 1/2 ਚਮਚ ਚਾਹ ਪੱਤੀ, 1 ਚੱਮਚ ਚੀਨੀ, ਅਦਰਕ ਦਾ ਛੋਟਾ ਟੁਕੜਾ, 1/4 ਚੱਮਚ ਇਲਾਇਚੀ, 1/4 ਕੱਪ ਦੁੱਧ।
Adrak Chai Recipe- ਅਦਰਕ ਦੀ ਚਾਹ ਬਣਾਉਣ ਲਈ ਇੱਕ ਪੈਨ ਵਿਚ ਪਾਣੀ ਗਰਮ ਕਰੋ, ਜਦੋਂ ਪਾਣੀ ਉਬਾਲ ਜਾਵੇ, ਚਾਹ ਪੱਤੀ ਅਤੇ ਚੀਨੀ ਪਾਓ ਅਤੇ ਮਿਕਸ ਕਰੋ। 2 ਮਿੰਟ ਬਾਅਦ ਅਦਰਕ, ਇਲਾਇਚੀ ਪਾਓ ਅਤੇ ਚਾਹ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਦੁੱਧ ਪਾ ਕੇ ਮਿਕਸ ਕਰੋ। ਇਸ ਨੂੰ ਮੱਧਮ ਅੱਗ ‘ਤੇ 5 ਮਿੰਟ ਤੱਕ ਉਬਾਲੋ ਅਤੇ ਇਸ ਨੂੰ ਹੌਲੀ-ਹੌਲੀ ਹਿਲੋਂਦੇ ਰਹੋ। ਫਿਰ ਇਸ ਨੂੰ ਛਾਣ ਲਵੋ ਅਤੇ ਗਰਮਾ-ਗਰਮ ਸਰਵ ਕਰੋ।
Kashmiri Kahwa- ਕਸ਼ਮੀਰ ‘ਚ ਕਾਹਵਾ ਚਾਹ ਦੇ ਰੂਪ ਵਿਚ ਪੀਤਾ ਜਾਂਦਾ ਹੈ। ਇਸ ਚਾਹ ਦਾ ਸਵਾਦ ਵੀ ਬਹੁਤ ਵਧੀਆ ਹੁੰਦਾ ਹੈ। ਬਲਕਿ ਜ਼ੁਕਾਮ ‘ਚ ਵੀ ਇਸ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਚਾਹ ‘ਚ ਗ੍ਰੀਨ ਟੀ ਪਾਊਡਰ, ਦਾਲਚੀਨੀ ਸਮੇਤ ਕਈ ਅਜਿਹੀਆਂ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ। ਠੰਡੇ ਮੌਸਮ ਵਿਚ ਇਸ ਚਾਹ ਨੂੰ ਇੱਕ ਵਾਰ ਜ਼ਰੂਰ ਅਜ਼ਮਾਓ।
Kashmiri Kahwa Ingredients: 6 ਕੱਪ ਪਾਣੀ, 5 ਹਰੀ ਇਲਾਇਚੀ, 2 ਚਮਚ ਚੀਨੀ, 2 ਚਮਚ ਗ੍ਰੀਨ ਟੀ ਪਾਊਡਰ, 15 ਬਦਾਮ, 6 ਛੋਟੇ ਟੁਕੜੇ ਦਾਲਚੀਨੀ, 1 ਚੁਟਕੀ ਕੇਸਰ।
Kashmiri Kahwa Recipe- ਕਸ਼ਮੀਰੀ ਕਾਹਵਾ ਬਣਾਉਣ ਲਈ ਪਹਿਲਾਂ ਗ੍ਰੀਨ ਟੀ, ਇਲਾਇਚੀ ਅਤੇ ਅਦਰਕ ਨੂੰ ਮਿਲਾ ਕੇ ਮੋਟਾ ਪਾਊਡਰ ਬਣਾ ਲਓ। ਹੁਣ ਪਾਣੀ ਨੂੰ ਮੱਧਮ ਅੱਗ ‘ਤੇ ਗਰਮ ਕਰੋ। ਹੁਣ ਇਸ ਗਰਮ ਪਾਣੀ ‘ਚ ਗ੍ਰੀਨ ਟੀ ਦਾ ਮਿਸ਼ਰਣ ਪਾਓ ਅਤੇ ਹੌਲੀ-ਹੌਲੀ ਹਿਲਾਓ। ਇਸ ‘ਚ ਕੇਸਰ ਪਾਓ ਅਤੇ 5-10 ਮਿੰਟਾਂ ਲਈ ਘੱਟ ਅੱਗ ‘ਤੇ ਉਬਾਲੋਂ ਅਤੇ ਫਿਰ ਇਸ ਨੂੰ ਛਾਣ ਲਵੋ। ਤੁਸੀ ਇਸ ‘ਚ ਉੱਪਰੋਂ ਬਦਾਮ ਦੇ ਟੁਕੜੇ ਵੀ ਪਾ ਸਕਦੇ ਹੋ।
ਇਹ ਵੀ ਪੜੋ : CADD Survey : ਸਰਵੇ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ, ਮਰਦਾਂ ਤੋਂ ਜਿਆਦਾ ਸ਼ਰਾਬ ਪੀਣ ਲੱਗੀਆਂ ਹਨ ਔਰਤਾਂ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h