Arshdeep Singh in ICC T20 Ranking: ਭਾਰਤੀ ਟੀਮ (Indian team) ਇਸ ਸਮੇਂ ਟੀ-20 ਵਿਸ਼ਵ ਕੱਪ 2022 (T20 World Cup 2022) ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਟੀਮ ਇੰਡੀਆ ਨੇ ਗਰੁੱਪ-2 ‘ਚ ਟਾਪ ‘ਤੇ ਰਹਿੰਦੇ ਹੋਏ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤ ਲਈ ਸੂਰਿਆਕੁਮਾਰ ਯਾਦਵ ਅਤੇ ਅਰਸ਼ਦੀਪ ਸਿੰਘ (Suryakumar Yadav and Arshdeep Singh) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਈਸੀਸੀ ਟੀ-20 ਰੈਂਕਿੰਗ ‘ਚ ਇਨ੍ਹਾਂ ਖਿਡਾਰੀਆਂ ਨੂੰ ਇਸ ਦਾ ਫਾਇਦਾ ਹੋਇਆ ਹੈ।
ਅਰਸ਼ਦੀਪ ਸਿੰਘ ਨੇ ਹਾਸਲ ਕੀਤੀ ਬੇਸਟ ਰੈਂਕਿੰਗ
ਇਸ ਸਮੇਂ ਫਾਰਮ ‘ਚ ਚੱਲ ਰਹੇ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਆਈਸੀਸੀ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ ਜਦਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਟੀ-20 ਗੇਂਦਬਾਜ਼ੀ ਰੈਂਕਿੰਗ ਵਿੱਚ ਕਰੀਅਰ ਦੇ ਸਰਵੋਤਮ 23ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਅਰਸ਼ਦੀਪ ਸਿੰਘ ਨੂੰ ਟੀ-20 ਵਿਸ਼ਵ ਕੱਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਦਾ ਇਨਾਮ ਮਿਲਿਆ ਹੈ। ਉਸ ਨੇ ਟੀ-20 ਵਿਸ਼ਵ ਕੱਪ 2022 ਦੇ 5 ਮੈਚਾਂ ‘ਚ 9 ਵਿਕਟਾਂ ਲਈਆਂ ਹਨ।
ਟੀਮ ਲਈ ਬਣੇ ਵੱਡੇ ਮੈਚ ਵਿਨਰ
ਸੂਰਿਆਕੁਮਾਰ ਯਾਦਵ ਨੇ ਟੀ-20 ਵਿਸ਼ਵ ਕੱਪ 2022 ‘ਚ ਖ਼ਤਰਨਾਕ ਬੱਲੇਬਾਜ਼ੀ ਕੀਤੀ। ਸੂਰਿਆਕੁਮਾਰ ਯਾਦਵ ਨੇ ਟੀ-20 ਵਿਸ਼ਵ ਕੱਪ ਵਿੱਚ ਹੁਣ ਤੱਕ ਪੰਜ ਮੈਚਾਂ ਵਿੱਚ 200 ਦੇ ਕਰੀਬ ਸਟ੍ਰਾਈਕ ਰੇਟ ਨਾਲ 225 ਦੌੜਾਂ ਬਣਾਈਆਂ ਹਨ। ਉਹ ਕਰੀਅਰ ਦੇ ਸਰਵੋਤਮ 869 ਰੇਟਿੰਗ ਅੰਕਾਂ ਨਾਲ ਸਿਖਰਲੇ ਸਥਾਨ ‘ਤੇ ਬਰਕਰਾਰ ਹੈ।
ਪਹਿਲੇ ਨੰਬਰ ‘ਤੇ ਹਸਰੰਗਾ
ਗੇਂਦਬਾਜ਼ੀ ‘ਚ ਅਰਸ਼ਦੀਪ ਸਿੰਘ ਚਾਰ ਸਥਾਨ ਉੱਪਰ ਵੱਧ ਕੇ 23ਵੇਂ ਸਥਾਨ ‘ਤੇ ਆ ਗਿਆ ਹੈ ਜਦਕਿ ਪਾਕਿਸਤਾਨ ਦਾ ਸ਼ਾਹੀਨ ਸ਼ਾਹ ਅਫਰੀਦੀ ਉਸ ਤੋਂ ਇੱਕ ਸਥਾਨ ਉੱਪਰ ਹੈ। ਸਪਿੰਨਰ ਆਰ ਅਸ਼ਵਿਨ ਪੰਜ ਸਥਾਨ ਅੱਗੇ ਵੱਧ ਕੇ 13ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਵਾਨਿੰਦੂ ਹਸਰੰਗਾ ਟਾਪ ‘ਤੇ ਹਨ, ਜਿਨ੍ਹਾਂ ਨੇ ਇਸ ਟੂਰਨਾਮੈਂਟ ‘ਚ 15 ਵਿਕਟਾਂ ਲਈਆਂ। ਆਲਰਾਊਂਡਰਾਂ ਦੀ ਰੈਂਕਿੰਗ ‘ਚ ਜ਼ਿੰਬਾਬਵੇ ਦੇ ਸੀਨ ਵਿਲੀਅਮਸ ਚੋਟੀ ਦੇ ਦਸ ‘ਚ ਪਹੁੰਚ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h