Xiaomi ਨੇ ਨਵਾਂ 2-in-1 ਲੈਪਟਾਪ Xiaomi Book Air 13 ਲਾਂਚ ਕੀਤਾ ਹੈ। ਕੰਪਨੀ ਇਸ ਨੂੰ ਹੁਣ ਤੱਕ ਦਾ ਸਭ ਤੋਂ ਪਤਲਾ ਅਤੇ ਹਲਕਾ ਲੈਪਟਾਪ ਦੱਸ ਰਹੀ ਹੈ। Xiaomi ਦੇ ਇਸ ਲੈਪਟਾਪ ਦੇ Core i5 ਵੇਰੀਐਂਟ ਦੀ ਕੀਮਤ 4,999 ਯੂਆਨ (ਲਗਪਗ 57 ਹਜ਼ਾਰ ਰੁਪਏ) ਹੈ ਅਤੇ ਕੋਰ i7 ਵੇਰੀਐਂਟ ਦੀ ਕੀਮਤ 5,599 (ਲਗਪਗ 63,800 ਰੁਪਏ) ਹੈ। ਇਹ ਲੈਪਟਾਪ 16GB RAM ਅਤੇ 512GB SSD ਸਟੋਰੇਜ ਆਪਸਨ ਵਿੱਚ ਮਿਲੇਗਾ।
ਇਸ ਦੇ ਨਾਲ ਹੀ ਲੈਪਟਾਪ ‘ਚ ਦਿੱਤੀ ਗਈ ਬੈਟਰੀ ਵੀ ਕਾਫੀ ਪਾਵਰਫੁੱਲ ਹੈ। ਲੈਪਟਾਪ 65W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਕੰਪਨੀ ਨੇ ਇਸ ਲੈਪਟਾਪ ਨੂੰ ਹੁਣੇ ਹੀ ਚੀਨ ‘ਚ ਲਾਂਚ ਕੀਤਾ ਹੈ। ਇਸ ਨੂੰ ਆਉਣ ਵਾਲੇ ਦਿਨਾਂ ‘ਚ ਭਾਰਤ ‘ਚ ਵੀ ਲਾਂਚ ਕੀਤਾ ਜਾ ਸਕਦਾ ਹੈ।
Features and specifications ਦੀ ਗੱਲ ਕਰੀਏ ਤਾਂ ਲੈਪਟਾਪ ‘ਚ ਕੰਪਨੀ 2880×1800 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 13.3-ਇੰਚ ਦੀ E4 OLED ਡਿਸਪਲੇਅ ਦੇ ਰਹੀ ਹੈ। ਇਹ ਡਿਸਪਲੇ 600 ਨਾਈਟਸ ਦੇ ਪੀਕ ਬ੍ਰਾਈਟਨੈੱਸ ਲੈਵਲ ਅਤੇ 60Hz ਦੀ ਰਿਫਰੈਸ਼ ਰੇਟ ਨਾਲ ਆਉਂਦੀ ਹੈ। ਡਿਸਪਲੇ ਦੀ ਕੁਆਲਟੀ ਨੂੰ ਹੋਰ ਬਿਹਤਰ ਬਣਾਉਣ ਲਈ, ਕੰਪਨੀ ਇਸ ਵਿੱਚ ਡੌਲਬੀ ਵਿਜ਼ਨ ਅਤੇ VESA ਡਿਸਪਲੇਅ ਦੇ ਰਹੀ ਹੈ।
ਲੈਪਟਾਪ ਦੇ ਪਤਲੇ ਬੇਜ਼ਲ ਇਸ ਨੂੰ ਕਾਫੀ ਪ੍ਰੀਮੀਅਮ ਬਣਾਉਂਦੇ ਹਨ। 2-ਇਨ-1 ਡਿਜ਼ਾਈਨ ਵਾਲੇ ਲੈਪਟਾਪ ‘ਚ 360 ਡਿਗਰੀ ਹਿੰਗ ਹੈ। ਇਸ ਦੇ ਨਾਲ ਹੀ ਕੰਪਨੀ ਇਸ ‘ਚ ਟੱਚ ਸਪੋਰਟ ਵੀ ਦੇ ਰਹੀ ਹੈ ਅਤੇ ਇਹ ਲੈਪਟਾਪ ਵਿੰਡੋਜ਼ 11 OS ‘ਤੇ ਕੰਮ ਕਰਦਾ ਹੈ। ਲੈਪਟਾਪ ਦੀ ਮੋਟਾਈ ਸਿਰਫ 12mm ਹੈ। 1.2 ਕਿਲੋਗ੍ਰਾਮ ਵਜ਼ਨ ਵਾਲੇ ਇਸ ਲੈਪਟਾਪ ਵਿੱਚ 16GB ਤੱਕ LPDDR5 ਰੈਮ ਅਤੇ 512GB SSD ਸਟੋਰੇਜ ਹੈ।
Intel Iris Xe GPU ਨਾਲ ਲੈਸ ਇਸ ਲੈਪਟਾਪ ਵਿੱਚ 12ਵੀਂ ਜਨਰੇਸ਼ਨ ਇੰਟੇਲ ਕੋਰ i7 ਤੱਕ ਪ੍ਰੋਸੈਸਰ ਹੈ। ਲੈਪਟਾਪ ‘ਚ ਕੰਪਨੀ ਡਿਊਲ ਯੂਨਿਟ ਮਾਈਕ੍ਰੋਫੋਨ ਦੇ ਨਾਲ ਵਧੀਆ ਆਡੀਓ ਲਈ ਡਿਊਲ ਸਪੀਕਰ ਸਿਸਟਮ ਦੇ ਰਹੀ ਹੈ, ਜੋ ਡੌਲਬੀ ਐਟਮਸ ਸਾਊਂਡ ਨੂੰ ਸਪੋਰਟ ਕਰਦਾ ਹੈ।
Xiaomi ਦਾ ਇਹ ਨਵਾਂ ਲੈਪਟਾਪ ਬੈਕਲਿਟ ਕੀਬੋਰਡ ਅਤੇ ਗਲਾਸ ਟੱਚਪੈਡ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਪਾਵਰ ਬਟਨ ‘ਚ ਇੰਟੀਗ੍ਰੇਟਿਡ ਫਿੰਗਰਪ੍ਰਿੰਟ ਸਕੈਨਰ ਵੀ ਹੈ। ਕੰਪਨੀ ਕਾਲਿੰਗ ਲਈ ਲੈਪਟਾਪ ‘ਚ 8 ਮੈਗਾਪਿਕਸਲ ਦਾ ਕੈਮਰਾ ਦੇ ਰਹੀ ਹੈ। ਲੈਪਟਾਪ ‘ਚ ਦਿੱਤੀ ਗਈ ਬੈਟਰੀ 58.3WHr ਦੀ ਹੈ, ਜੋ 65W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h