Rupee vs Dollar: ਵਿਦੇਸ਼ੀ ਮੁਦਰਾ ਬਾਜ਼ਾਰ ‘ਚ ਡਾਲਰ ਦੇ ਮੁਕਾਬਲੇ ਰੁਪਿਆ 11 ਨਵੰਬਰ ਨੂੰ ਮਜ਼ਬੂਤੀ ਨਾਲ ਖੁੱਲ੍ਹਿਆ। ਡਾਲਰ ਦੇ ਮੁਕਾਬਲੇ ਰੁਪਿਆ ਸ਼ੁੱਕਰਵਾਰ 97 ਪੈਸੇ ਦੀ ਮਜ਼ਬੂਤੀ ਨਾਲ 80.84 ਰੁਪਏ ‘ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 37 ਪੈਸੇ ਦੀ ਕਮਜ਼ੋਰੀ ਨਾਲ 81.81 ਰੁਪਏ ‘ਤੇ ਬੰਦ ਹੋਇਆ ਸੀ।
ਜਾਣੋ ਪਿਛਲੇ 5 ਦਿਨਾਂ ਦਾ ਰੁਪਏ ਦਾ ਬੰਦ ਪੱਧਰ
ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 52 ਪੈਸੇ ਮਜ਼ਬੂਤ ਹੋ ਕੇ 81.92 ਰੁਪਏ ‘ਤੇ ਬੰਦ ਹੋਇਆ।
ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 48 ਪੈਸੇ ਮਜ਼ਬੂਤ ਹੋ ਕੇ 81.44 ਰੁਪਏ ‘ਤੇ ਬੰਦ ਹੋਇਆ।
ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 37 ਪੈਸੇ ਕਮਜ਼ੋਰ ਹੋ ਕੇ 81.81 ਰੁਪਏ ‘ਤੇ ਬੰਦ ਹੋਇਆ।
ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਕਮਜ਼ੋਰ ਹੋ ਕੇ 82.88 ਰੁਪਏ ‘ਤੇ ਬੰਦ ਹੋਇਆ।
ਇਹ ਵੀ ਪੜ੍ਹੋ : US VISA: ਭਾਰਤੀਆਂ ਨੂੰ ਆਸਾਨੀ ਨਾਲ ਮਿਲੇਗਾ ਅਮਰੀਕਾ ਦਾ ਵੀਜ਼ਾ, ਨਹੀਂ ਦੇਣਾ ਪਵੇਗਾ ਇੰਟਰਵਿਊ!
ਜਾਣੋ ਮਹਿੰਗੇ ਡਾਲਰਾਂ ਦਾ ਤੁਹਾਡੇ ‘ਤੇ ਕੀ ਅਸਰ
ਦੇਸ਼ ਨੂੰ ਆਪਣੀ ਲੋੜ ਦਾ ਲਗਪਗ 80 ਫੀਸਦੀ ਕੱਚਾ ਤੇਲ ਦਰਾਮਦ ਕਰਨਾ ਪੈਂਦਾ ਹੈ। ਭਾਰਤ ਨੂੰ ਇਸ ‘ਚ ਕਾਫੀ ਡਾਲਰ ਖਰਚ ਕਰਨੇ ਪੈਂਦੇ ਹਨ। ਇਸ ਨਾਲ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ‘ਤੇ ਦਬਾਅ ਪੈਂਦਾ ਹੈ, ਜਿਸ ਨਾਲ ਰੁਪਏ ਦੀ ਕੀਮਤ ‘ਤੇ ਅਸਰ ਪੈਂਦਾ ਹੈ। ਜੇਕਰ ਡਾਲਰ ਮਹਿੰਗਾ ਹੁੰਦਾ ਹੈ ਤਾਂ ਸਾਨੂੰ ਵੱਧ ਕੀਮਤ ਚੁਕਾਉਣੀ ਪੈਂਦੀ ਹੈ ਅਤੇ ਜੇਕਰ ਡਾਲਰ ਸਸਤਾ ਹੁੰਦਾ ਹੈ ਤਾਂ ਸਾਨੂੰ ਕੁਝ ਰਾਹਤ ਮਿਲਦੀ ਹੈ। ਹਰ ਰੋਜ਼ ਇਹ ਉਤਰਾਅ-ਚੜ੍ਹਾਅ ਡਾਲਰ ਦੇ ਮੁਕਾਬਲੇ ਰੁਪਏ ਦੀ ਸਥਿਤੀ ਨੂੰ ਬਦਲਦਾ ਰਹਿੰਦਾ ਹੈ।
ਇਹ ਵੀ ਪੜ੍ਹੋ : Fridkot Jail: ਫਰੀਦਕੋਟ ਡਿਪਟੀ ਜੇਲ੍ਹ ਸੁਪਰਡੈਂਟ ਗ੍ਰਿਫ਼ਤਾਰ, ਕੈਦੀਆਂ ਨੂੰ ਨਸ਼ਾ ਤੇ ਮੋਬਾਇਲ ਕਰਾਉਂਦਾ ਸੀ ਮੁਹੱਈਆ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h