UCIL Recruitment 2022: ਯੂਰੇਨੀਅਮ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (UCIL) ਨੇ ਫਿਟਰ, ਇਲੈਕਟ੍ਰੀਸ਼ੀਅਨ, ਵੈਲਡਰ (ਗੈਸ ਅਤੇ ਇਲੈਕਟ੍ਰਿਕ), ਮਸ਼ੀਨਿਸਟ, ਇੰਸਟਰੂਮੈਂਟ ਮਕੈਨਿਕ ਅਤੇ ਹੋਰ ਵੱਖ-ਵੱਖ ਟਰੇਡਾਂ ਵਿੱਚ ਅਪ੍ਰੈਂਟਿਸ ਦੀਆਂ ਵਕੈਂਸੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਵਕੈਂਸੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ UCIL ਦੀ ਅਧਿਕਾਰਤ ਵੈੱਬਸਾਈਟ ucil.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਨੇ।
ਇਸ ਲਿੰਕ ਰਾਹੀਂ ਤੁਸੀ UCIL 2022 ਦੀ PDF ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। UCIL 2022 ਪ੍ਰਕਿਰਿਆ ਤਹਿਤ ਕੁੱਲ 239 ਵਕੈਂਸੀਆਂ ਭਰੀਆਂ ਜਾਣਗੀਆਂ। ਇਹ ਵਕੈਂਸੀਆਂ ਜਾਦੂਗੁੜਾ, ਨਰਵਾਪਹਾਰ ਅਤੇ ਤੁਰਮਡੀਹ ਸਮੇਤ ਸੰਗਠਨ ਦੀਆਂ ਵੱਖ-ਵੱਖ ਯੂਨਿਟਾਂ ਲਈ ਹੈ।
UCIL 2022 ਦੀ ਅਪਲਾਈ ਕਰਨ ਲਈ ਮਿਤੀ-
ਅਪਲਾਈ ਕਰਨ ਦੀ ਆਖਰੀ ਮਿਤੀ – 30 ਨਵੰਬਰ
UCIL 2022 ਲਈ ਵਕੈਂਸੀਆਂ ਦੇ ਵੇਰਵੇ-
ਕੁੱਲ ਵਕੈਂਸੀਆਂ – 239
UCIL 2022 ਲਈ ਯੋਗਤਾ ਮਾਪਦੰਡ (criteria)-
ਉਮੀਦਵਾਰਾਂ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ ਪਾਸ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਸਬੰਧਤ ਟਰੇਡ ਵਿੱਚ ਆਈ.ਟੀ.ਆਈ. (ITI) ਪਾਸ ਕੀਤੀ ਹੋਣੀ ਚਾਹੀਦੀ ਹੈ।
UCIL 2022 ਲਈ ਉਮਰ ਸੀਮਾ-
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 25 ਸਾਲ ਹੋਣੀ ਚਾਹੀਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h