ਜਿੱਥੇ ਅੱਜ ਦੇਸ਼ ਭਰ ‘ਚ ਟੋਕੀਓ ਉਲੰਪਿਕ 2020 ‘ਚ ਜਿੱਤ ਤਮਗੇ ਹਾਸਿਲ ਕਰ ਚੁੱਕੇ ਖਿਡਾਰੀਆਂ ਨੂੰ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵਲੋਂ ਕਰੋੜਾਂ ਦੀ ਇਨਾਮੀ ਰਾਸ਼ੀ ਐਲਾਨ ਕੀਤੀ ਜਾ ਰਹੀ ਹੈ, ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ ਜੋ ਕਿ ਬਹੁਤ ਚੰਗੀ ਗੱਲ ਹੈ ਅਤੇ ਆਉਣ ਵਾਲੇ ਖਿਡਾਰੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ।ਪਰ ਕਿਸੇ ਸਮੇਂ 2018 ਵਿਚ ਟੀਮ ਇੰਡੀਆ ਨੇ ਬਲਾਈਂਡ ਵਿਸ਼ਵ ਕੱਪ ਕ੍ਰਿਕਟ (Blind World Cup 2018) ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ। ਇਹ ਜਿੱਤ ਬਹੁਤ ਖਾਸ ਸੀ। ਟੀਮ ਇੰਡੀਆ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ। ਇਸ ਜਿੱਤ ਤੋਂ ਬਾਅਦ ਭਾਰਤੀ ਖਿਡਾਰੀਆਂ ਦੀ ਬਹੁਤ ਪ੍ਰਸ਼ੰਸਾ ਹੋਈ।
ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਾਰਿਆਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਸੀ। ਪਰ ਇਸ ਵੱਡੀ ਪ੍ਰਾਪਤੀ ਦੇ ਤਿੰਨ ਸਾਲਾਂ ਬਾਅਦ ਅੱਜ ਇਸ ਟੀਮ ਦਾ ਇੱਕ ਮੈਂਬਰ ਪਾਈ -ਪਾਈ ਤਰਸ ਰਿਹਾ ਹੈ। ਇਹ ਹੈ ਗੁਜਰਾਤ ਦਾ ਨਰੇਸ਼ ਤੁਮਡਾ (Naresh Tumda)। ਉਸ ਨੂੰ ਆਪਣੇ ਪਰਿਵਾਰਾਂ ਨੂੰ ਪਾਲਣ ਲਈ ਮਜ਼ਦੂਰੀ ਕਰਨੀ ਪੈ ਰਹੀ ਹੈ।29 ਸਾਲਾ ਤੁਮਡਾ ਪਿਛਲੇ ਸਾਲ ਤਾਲਾਬੰਦੀ ਦੌਰਾਨ ਸਬਜ਼ੀ ਵੇਚ ਰਿਹਾ ਸੀ। ਇਸ ਨਾਲ ਪਰਿਵਾਰ ਦੇ ਖਰਚੇ ਪੂਰੇ ਨਹੀਂ ਹੁੰਦੇ ਸਨ, ਇਸ ਲਈ ਉਸ ਨੇ ਇੱਕ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅੱਜਕੱਲ੍ਹ ਉਹ ਇੱਟਾਂ ਚੁੱਕ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਸ ਨੇ ਕਿਹਾ, ‘ਮੇਰੇ ਮਾਪੇ ਬੁੱਢੇ ਹਨ। ਮੇਰੇ ਪਿਤਾ ਨੌਕਰੀ ‘ਤੇ ਨਹੀਂ ਜਾ ਸਕਦੇ। ਮੈਂ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਹਾਂ। ਪਿਛਲੇ ਸਾਲ ਉਹ ਜਮਾਲਪੁਰ ਬਾਜ਼ਾਰ ਵਿੱਚ ਸਬਜ਼ੀਆਂ ਵੇਚਦਾ ਸੀ। ਪਰ ਉਸ ਤੋਂ ਜ਼ਿਆਦਾ ਕਮਾਈ ਨਹੀਂ ਹੋਈ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਨਰੇਸ਼ ਤੁਮਡਾ ਨੇ ਕਿਹਾ ਕਿ ਸਰਕਾਰ ਤੋਂ ਮਦਦ ਦੀ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਅਜੇ ਤੱਕ ਕੁਝ ਨਹੀਂ ਹੋਇਆ। ਉਸ ਨੇ ਕਿਹਾ, ’ਮੈਂ’ਤੁਸੀਂ ਰੋਜ਼ਾਨਾ ਸਿਰਫ 250 ਰੁਪਏ ਕਮਾਉਂਦਾ ਹਾਂ, ਮੈਂ ਗੁਜਰਾਤ ਦੇ ਮੁੱਖ ਮੰਤਰੀ ਨੂੰ ਤਿੰਨ ਵਾਰ ਮਦਦ ਦੀ ਅਪੀਲ ਕੀਤੀ, ਪਰ ਅੱਜ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਕੋਈ ਨੌਕਰੀ ਦੇਵੇ ਤਾਂ ਜੋ ਮੈਂ ਆਪਣਾ ਪਰਿਵਾਰ ਪਾਲ ਸਕਾਂ।