Punjab Police: ਪੰਜਾਬ ‘ਚ ਪਿਛਲੇ ਦਿਨੀਂ ਕਈ ਵੱਡੀਆਂ ਵਾਰਦਾਤਾਂ ਹੋਇਆਂ ਹਨ। ਜਿਨ੍ਹਾਂ ਤੋਂ ਬਾਅਦ ਸ਼ਨੀਵਾਰ ਨੂੰ ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ‘ਤੇ ਇਸ ਦੀ ਗਾਜ਼ ਡਿੱਗੀ ਹੈ। ਦੱਸ ਦਈਏ ਕਿ ਪੰਜਾਬ ‘ਚ ਕਈ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ। ਤਾਜ਼ਾ ਨੋਟੀਫਿਕੇਸਨ ਮੁਤਾਬਕ 30 IPS ਅਫਸਰਾਂ ਸਣੇ 33 ਪੁਲਿਸ ਅਫਸਰਾਂ ਦੇ ਤਬਾਦਲੇ ਹੋਏ ਹਨ।ਜਸਕਰਨ ਸਿੰਘ ਹੋਣਗੇ ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰ, ਰੋਪੜ ਦੇ SSP ਵੀ ਬਦਲੇ ਗਏ ਇਸ ਦੇ ਨਾਲ ਹੀ ਮਾਨਸਾ ਦੇ ਨਵੇਂ SSP ਨਾਨਕ ਸਿੰਘ ਹੋਣਗੇ।
ਆਈਪੀਐਸ ਕੁਲਦੀਪ ਸਿੰਘ ਐਸਟੀਐਫ ਦੇ ਨਵੇਂ ਮੁਖੀ ਹੋਣਗੇ। ਹਰਦੀਪ ਸਿੰਘ ਸਿੱਧੂ ਦੇ ਆਈਟੀਬੀਪੀ ਵਿੱਚ ਡੈਪੂਟੇਸ਼ਨ ’ਤੇ ਜਾਣ ਮਗਰੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਛੇ ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲੇ ਗਏ ਹਨ।
ਵੇਖੋ ਲਿਸਟ
ਬੀ ਚੰਦਰਸ਼ੇਖਰ ਨੂੰ ਏਡੀਜੀਪੀ ਜੇਲ੍ਹ, ਐਲ ਕੇ ਯਾਦਵ ਨੂੰ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ, ਆਰਕੇ ਜੈਸਵਾਲ ਨੂੰ ਆਈਜੀ ਐਸਟੀਐਫ, ਗੁਰਿੰਦਰ ਸਿੰਘ ਢਿੱਲੋਂ ਨੂੰ ਆਈਜੀ ਲਾਅ ਐਂਡ ਆਰਡਰ, ਐਸਪੀਐਸ ਪਰਮਾਰ ਨੂੰ ਆਈਜੀ ਬਠਿੰਡਾ ਰੇਂਜ, ਨੌਨਿਹਾਲ ਸਿੰਘ ਨੂੰ ਆਈਜੀ ਪ੍ਰਸੋਨਲ ਤੇ ਵਾਧੂ ਚਾਰਜ ਵਜੋਂ ਆਈਜੀ ਪੀਏਪੀ ਟੂ ਜਲੰਧਰ, ਅਰੁਣ ਪਾਲ ਸਿੰਘ ਨੂੰ ਆਈਜੀ ਪ੍ਰੋਵੀਜ਼ਨਿੰਗ, ਸ਼ਿਵ ਕੁਮਾਰ ਵਰਮਾ ਨੂੰ ਆਈਜੀ ਸਕਿਓਰਿਟੀ, ਜਸਕਰਨ ਸਿੰਘ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੇ ਆਈਜੀ ਪੀਏਪੀ ਜਲੰਧਰ, ਕੌਸਤੂਬ ਸ਼ਰਮਾ ਨੂੰ ਆਈਜੀ ਮਨੁੱਖੀ ਅਧਿਕਾਰ, ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀ ਜਲੰਧਰ ਰੇਂਜ, ਇੰਦਰਬੀਰ ਸਿੰਘ ਨੂੰ ਡੀਆਈਜੀ ਪੀਏਪੀ ਜਲੰਧਰ ਛਾਉਣੀ, ਡਾ. ਐਸ ਭੂਪਤੀ ਨੂੰ ਡੀਆਈਜੀ ਪ੍ਰੋਵਿਜ਼ਨਿੰਗ ਵਧੀਕ ਪੁਲਿਸ ਕਮਿਸ਼ਨਰ ਜਲੰਧਰ, ਨਰਿੰਦਰ ਭਾਰਗਵ ਨੂੰ ਡੀਆਈਜੀ-ਕਮ-ਜੁਆਇੰਟ ਡਾਇਰੈਕਟਰ ਪੀਪੀਏ ਫਿਲੌਰ, ਗੁਰਦਿਆਲ ਸਿੰਘ ਨੂੰ ਡੀਆਈਜੀ ਏਜੀਟੀਐਫ, ਰਣਜੀਤ ਸਿੰਘ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ, ਮਨਦੀਪ ਸਿੰਘ ਸੰਧੂ ਨੂੰ ਕਮਿਸ਼ਨਰ ਪੁਲਿਸ ਲੁਧਿਆਣਾ, ਨਵੀਨ ਸਿੰਗਲਾ ਨੂੰ ਡੀਆਈਜੀ, ਸੰਦੀਪ ਗਰਗ ਨੂੰ ਐਸਐਸਪੀ ਮੁਹਾਲੀ, ਵਿਵੇਕ ਸ਼ੀਲ ਸੋਨੀ ਨੂੰ ਐਸਐਸਪੀ ਰੋਪੜ, ਨਾਨਕ ਸਿੰਘ ਨੂੰ ਐਸਐਸਪੀ ਮਾਨਸਾ, ਗੌਰਵ ਤੂਰਾ ਨੂੰ ਏਆਈਜੀ ਪ੍ਰਸੋਨਲ, ਕੰਵਰਦੀਪ ਕੌਰ ਨੂੰ ਐਸਐਸਪੀ ਫਿਰੋਜ਼ਪੁਰ, ਸੁਰਿੰਦਰ ਲਾਂਬਾ ਨੂੰ ਐਸਐਸਪੀ ਸੰਗਰੂਰ ਲਗਾਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h