Indian Team T20 World Cup 2022: ਟੀ-20 ਵਿਸ਼ਵ ਕੱਪ 2022 ਆਪਣੇ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ। ਕੱਲ (13 ਨਵੰਬਰ) ਨੂੰ ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਮੈਲਬੌਰਨ ਦੇ ਮੈਦਾਨ ‘ਤੇ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਫਾਈਨਲ ਮੈਚ ਖੇਡਿਆ ਜਾਵੇਗਾ। ਜਿੱਥੇ ਪਾਕਿਸਤਾਨੀ ਟੀਮ ਕਿਸਮਤ ਦੇ ਸਹਾਰੇ ਫਾਈਨਲ ਵਿੱਚ ਪਹੁੰਚੀ ਹੈ। ਇਸ ਦੇ ਨਾਲ ਹੀ ਇੰਗਲੈਂਡ ਨੇ ਸੈਮੀਫਾਈਨਲ ‘ਚ ਭਾਰਤੀ ਟੀਮ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਭਾਰਤੀ ਖਿਡਾਰੀਆਂ ਨੂੰ ਸੈਮੀਫਾਈਨਲ ‘ਚ ਹਾਰਨ ਤੋਂ ਬਾਅਦ ਵੀ ਮੋਟੀ ਰਕਮ ਮਿਲੇਗੀ। ਆਓ ਜਾਣਦੇ ਹਾਂ ਇਸ ਬਾਰੇ।
ਭਾਰਤੀ ਟੀਮ ਨੂੰ ਮਿਲਣਗੇ ਇੰਨੇ ਰੁਪਏ
ਟੀਮ ਇੰਡੀਆ ਨੂੰ ਸੈਮੀਫਾਈਨਲ ਮੈਚ ‘ਚ ਇੰਗਲੈਂਡ ਖਿਲਾਫ 10 ਵਿਕਟਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਸੈਮੀਫਾਈਨਲ ਮੈਚ ਹਾਰਨ ਵਾਲੀ ਟੀਮ ਨੂੰ ਆਈਸੀਸੀ ਵੱਲੋਂ 4 ਮਿਲੀਅਨ ਅਮਰੀਕੀ ਡਾਲਰ (ਕਰੀਬ 3 ਕਰੋੜ ਰੁਪਏ) ਦਿੱਤੇ ਜਾਣਗੇ। ਜਿਸ ਕਾਰਨ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਭਾਰਤ ਦੇ ਨਾਲ-ਨਾਲ ਨਿਊਜ਼ੀਲੈਂਡ ਨੂੰ ਵੀ ਇਹ ਰਾਸ਼ੀ ਮਿਲੇਗੀ, ਕਿਉਂਕਿ ਕੀਵੀ ਟੀਮ ਨੂੰ ਸੈਮੀਫਾਈਨਲ ‘ਚ ਪਾਕਿਸਤਾਨ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਜੇਤੂ ਟੀਮ ‘ਤੇ ਪੈਸਿਆਂ ਦੀ ਹੋਵੇਗੀ ਬਰਸਾਤ
ਟੀ-20 ਵਿਸ਼ਵ ਕੱਪ 2022 ਦੀ ਟਰਾਫੀ ਜਿੱਤਣ ਵਾਲੀ ਟੀਮ ਨੂੰ 1.6 ਮਿਲੀਅਨ ਅਮਰੀਕੀ ਡਾਲਰ ਯਾਨੀ ਲਗਭਗ 13 ਕਰੋੜ 4 ਲੱਖ ਭਾਰਤੀ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਫਾਈਨਲ ‘ਚ ਹਾਰਨ ਵਾਲੀ ਟੀਮ ਨੂੰ 800,000 ਡਾਲਰ (ਕਰੀਬ 6 ਕਰੋੜ ਰੁਪਏ) ਮਿਲਣਗੇ।
ਟੀਮ ਇੰਡੀਆ ਦੀ ਸ਼ਰਮਨਾਕ ਵਿਦਾਈ
ਟੀ-20 ਵਿਸ਼ਵ ਕੱਪ 2022 ਵਿੱਚ 16 ਟੀਮਾਂ ਨੇ ਭਾਗ ਲਿਆ। ਇਸ ਟੀ-20 ਵਿਸ਼ਵ ਕੱਪ ‘ਚ ਕਈ ਛੋਟੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 13 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦਾ ਰੁਖ ਬਦਲ ਦਿੱਤਾ ਹੈ। ਭਾਰਤੀ ਟੀਮ ਨੇ ਗਰੁੱਪ ਪੜਾਅ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਸੈਮੀਫਾਈਨਲ ‘ਚ ਟੀਮ ਇੰਗਲੈਂਡ ਦੇ ਸਾਹਮਣੇ ਟਿਕ ਨਾ ਸਕੀ ਅਤੇ 10 ਵਿਕਟਾਂ ਨਾਲ ਮੈਚ ਹਾਰ ਗਈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h