ਗੰਨ ਕਲਚਰ ਖਿਲਾਫ ਪੰਜਾਬ ਦੀ ਮਾਨ ਸਰਕਾਰ ਦਾ ਵੱਡਾ ਫੈਸਲਾ ਦੇਖਣ ਨੂੰ ਮਿਲਿਆ ਹੈ। ਮਾਨ ਸਰਕਾਰ ਵੱਲੋਂ ਗੰਨ ਕਲਚਰ ‘ਤ ਸਖਤ ਐਕਸ਼ਨ ਲਿਆ ਗਿਆ ਹੈ। ਦੱਸ ਦੇਈਏ ਕਿ ਮਾਨ ਸਰਕਾਰ ਵੱਲੋਂ ਗੰਨ ਕਲਚਰ ਤੇ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ‘ਚ ਉਨ੍ਹਾਂ ਗੰਨ ਲਾਇਸੰਸ ਦੇ ਰਿਵਿਓ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਨਸ਼ੇ ਨੂੰ ਵਧਾਵਾ ਦੇਣ ਵਾਲੇ ਗੀਤਾਂ ‘ਤੇ ਬੈਨ ਲਗਾਇਆ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਗੀਤਾਂ ਨਾਲ ਨੌਜਵਾਨਾਂ ‘ਚ ਗੰਨ ਕਲਚਰ ਦਾ ਸੁਨੇਹਾ ਫੈਲਦਾ ਹੈ ਜੋ ਕਿ ਪੰਜਾਬ ਲਈ ਖਤਰਨਾਕ ਹੈ।
ਹੋਰ ਜਾਣਕਾਰੀ ਲਈ ਦੇਖੋ ਵੀਡੀਓ
ਦੱਸ ਦੇਈਏ ਕਿ ਪੰਜਾਬ ਵਿੱਚ ਹਰ ਭਾਈਚਾਰੇ ਦੇ ਲੋਕਾਂ ਕੋਲ 4 ਲੱਖ ਦੇ ਕਰੀਬ ਲਾਇਸੈਂਸੀ ਹਥਿਆਰ ਹਨ, ਜੋ ਸੂਬਾ ਪੁਲਿਸ ਦੇ ਹਥਿਆਰਾਂ ਦੇ ਭੰਡਾਰ ਤੋਂ 4 ਗੁਣਾ ਵੱਧ ਹਨ। ਇੱਕ ਰਿਪੋਰਟ ਮੁਤਾਬਕ ਪੰਜਾਬ ਪੁਲਿਸ ਕੋਲ 1.25 ਲੱਖ ਤੋਂ ਥੋੜਾ ਜ਼ਿਆਦਾ ਹਥਿਆਰ ਹਨ।
ਪੰਜਾਬ ਵਿੱਚ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਲਾਇਸੰਸੀ ਹਥਿਆਰ ਸਬੰਧਤ ਥਾਣਿਆਂ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ। ਚੋਣ ਕਮਿਸ਼ਨ ਨੇ ਇਸ ਦੌਰਾਨ ਖੁਲਾਸਾ ਕੀਤਾ ਸੀ ਕਿ ਸੂਬੇ ਵਿੱਚ 3,90,170 ਲਾਇਸੈਂਸੀ ਹਥਿਆਰ ਹਨ। ਪੰਜਾਬ ਦੇ ਕਰੀਬ 95 ਫੀਸਦੀ ਲੋਕਾਂ ਨੇ ਆਪਣੇ ਹਥਿਆਰ ਵੀ ਥਾਣਿਆਂ ਵਿੱਚ ਜਮ੍ਹਾ ਕਰਵਾਏ ਸਨ। ਇਸ ਦੇ ਬਾਵਜੂਦ ਪੁਲੀਸ ਨੇ ਚੋਣਾਂ ਦੌਰਾਨ ਵੱਡੀ ਗਿਣਤੀ ਵਿੱਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਸਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h