T20 WC Final, PAK vs ENG : ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਮੈਲਬੌਰਨ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜੋ ਕਿ ਇਕ ਤਰ੍ਹਾ ਦਾ ਕਾਰਗਰ ਸਾਬਤ ਹੋਇਆ ਹੈ। ਇੰਗਲੈਂਡ ਨੇ ਪਾਕਿ ਖਿਲਾਫ ਬੜੀ ਖਫਾਇਤੀ ਗੇਂਦਬਾਜ਼ੀ ਕੀਤੀ ਤੇ ਪਾਕਿ ਮਹਿਜ਼ 137 ਦੌੜਾਂ ‘ਤੇ ਹੀ ਰੋਕ ਦਿੱਤਾ ਤੇ ਹੁਣ ਇੰਗਲੈਂਡ ਵਲਡ ਕੱਪ ‘ਤੇ ਕਬਜ਼ਾ ਕਰਨ ਲਈ 138 ਦੌੜਾ ਬਣਾਉਣੀਆਂ ਪੈਣਗੀਆਂ। ਦੱਸ ਦੇਈਏ ਕਿ 85 ਦੌੜਾਂ ਉੱਤੇ ਹੀ ਇੰਗਲੈਂਡ ਨੇ ਪਾਕਿ ਦੇ 4 ਖ਼ਿਡਾਰੀ ਆਊਟ ਕਰ ਦਿੱਤੇ ਸਨ। ਪਾਕਿਸਤਾਨ ਨੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾਇਆ ਸੀ, ਜਦਕਿ ਇੰਗਲੈਂਡ ਨੇ ਭਾਰਤ ਨੂੰ ਹਰਾਇਆ ਸੀ। ਪਾਕਿਸਤਾਨ ਅਤੇ ਇੰਗਲੈਂਡ ਦੋਵੇਂ ਸਾਬਕਾ ਚੈਂਪੀਅਨ ਹਨ, ਜਿਨ੍ਹਾਂ ਨੇ ਕ੍ਰਮਵਾਰ 2009 ਅਤੇ 2010 ਵਿੱਚ ਖਿਤਾਬ ਜਿੱਤਿਆ ਸੀ।
ਟੀਮਾਂ ਇਸ ਤਰ੍ਹਾਂ ਹਨ-
ਪਾਕਿਸਤਾਨ ਇਲੈਵਨ: ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕੇਟਕੀਪਰ), ਮੁਹੰਮਦ ਹੈਰਿਸ, ਸ਼ਾਨ ਮਸੂਦ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਹੈਰਿਸ ਰੌਫ, ਸ਼ਾਹੀਨ ਅਫਰੀਦੀ।
ਇੰਗਲੈਂਡ ਇਲੈਵਨ: ਜੋਸ ਬਟਲਰ (ਵਿਕੇਟਕੀਪਰ/ਕਪਤਾਨ), ਐਲੇਕਸ ਹੇਲਸ, ਫਿਲਿਪ ਸਾਲਟ, ਬੇਨ ਸਟੋਕਸ, ਹੈਰੀ ਬਰੁਕ, ਲਿਆਮ ਲਿਵਿੰਗਸਟਨ, ਮੋਇਨ ਅਲੀ, ਸੈਮ ਕੈਰਨ, ਕ੍ਰਿਸ ਵੋਕਸ, ਕ੍ਰਿਸ ਜੌਰਡਨ, ਆਦਿਲ ਰਸ਼ੀਦ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h