ਬਿਕਰਮ ਮਜੀਠਿਆ ਅੱਜ ਵਿੱਕੀ ਮਿੱਡੂਖੇੜਾ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ | ਉਨ੍ਹਾਂ ਕਿਹਾ ਹਰ ਕਿਸੇ ਨੂੰ ਖਿੜੇ ਮੱਥੇ ਮਿਲਣ ਵਾਲੇ ਮਿਲਾਪੜੇ ਸੁਭਾਅ ਦੇ ਮਾਲਕ ਮੇਰੇ ਛੋਟੇ ਵੀਰ ਵਿੱਕੀ ਮਿੱਡੂਖੇੜਾ ਦਾ ਸੰਸਾਰ ਤੋਂ ਤੁਰ ਜਾਣਾ ਉਸ ਨਾਲ ਜੁੜੇ ਹਰੇਕ ਸ਼ਖ਼ਸ ਲਈ ਅਸਹਿ ਘਾਟਾ ਹੈ। ਅੱਜ ਮਰਹੂਮ ਵਿੱਕੀ ਦੇ ਗ੍ਰਹਿ ਵਿਖੇ ਜਾ ਕੇ ਪੂਰੇ ਪਰਿਵਾਰ ਨਾਲ ਉਸਦੇ ਵਿਛੋੜੇ ਦਾ ਦੁੱਖ ਵੰਡਾਇਆ। ਪਰਿਵਾਰ ਨੂੰ ਹੌਂਸਲਾ ਦਿੱਤਾ ਅਤੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨੀਂ ਲਾਉਣ।
ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਘਟਨਾ ਦੇ ਹੋਣ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਦੀ ਨਾਕਾਮੀਆਂ ਹਨ | ਇਸ ਦੇ ਨਾਲ ਮਜੀਠਿਆ ਨੇ ਕਿਹਾ ਕਿ ਜ਼ੇਲ ਦੇ ਵਿੱਚ ਬੈਠੇ ਲੋਕ ਪੋਸਟਾ ਪਾ ਰਹੇ ਹਨ ਫਿਰੋਤੀਆਂ ਲੈ ਰਹੇ ਹਨ | ਮੁਹਾਲੀ ਵਰਗੇ ਸ਼ਹਿਰ ਦੇ ਵਿੱਚ ਅਜਿਹੀਆਂ ਘਟਨਾ ਵਾਪਰ ਰਹੀਆਂ ਹਨ ਪਰ ਪੰਜਾਬ ਸਰਕਾਰ ਇਸ ਮਾਮਲੇ ਨੂੰ ਕੰਟਰੋਲ ਕਰਨ ਦੇ ਵਿੱਚ ਫੇਲ ਨਜ਼ਰ ਆ ਰਹੀ ਹੈ | ਕਾਂਗਰਸ ਨੇ ਗੈਂਗਸਟਰਾਂ ਨੂੰ ਜੇਲ ਚ ਸਰਪਰਸਤੀ ਦਿੱਤੀ ਹੈ| ਸੁਖਜਿੰਦਰ ਰੰਧਾਵਾ ਦੇ ਖਾਸ ਗੈਂਗਸਟਰਾਂ ਜੱਗੂ ਭਗਵਾਨਪੁਰੀਆ ਨੂੰ ਜ਼ੇਲ ਦੇ ਵਿੱਚ VIP ਤਰੀਕੇ ਨਾਲ ਰੱਖਿਆ ਜਾ ਰਿਹਾ ਹੈ | ਮਜੀਠਿਆ ਨੇ ਕਿਹਾ ਕਿ ਕਾਂਗਰਸ 2022 ਦੀਆਂ ਵਿਧਾਨ ਸਭਾ ਚੋਣਾ ਦੇ ਲਈ ਗੈਂਗਸਟਰਾਂ ਨੂੰ ਵਰਤਣਾ ਚਾਹੁੰਦੀ ਹੈ |