children day 2022 : ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਕਿਸੇ ਵੀ ਦੇਸ਼ ਦੇ ਵਿਕਾਸ ਲਈ ਬੱਚਿਆਂ ਦਾ ਵਿਕਾਸ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਸਮਾਜ ਅਤੇ ਦੇਸ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਵਧੀਆ ਰਹਿਣ-ਸਹਿਣ ਦਾ ਮਾਹੌਲ ਅਤੇ ਚੰਗੀ ਸਿੱਖਿਆ ਪ੍ਰਦਾਨ ਕਰੇ। ਇਨ੍ਹਾਂ ਭਵਿੱਖੀ ਪ੍ਰਤਿਭਾਵਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਉਣ ਲਈ, ਭਾਰਤ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਵਜੋਂ ਮਨਾਉਂਦਾ ਹੈ।
ਬਾਲ ਦਿਵਸ (Children day) ਬੱਚਿਆਂ ਦਾ ਰਾਸ਼ਟਰੀ ਤਿਉਹਾਰ ਹੈ। ਇਸ ਤਿਉਹਾਰ ਲਈ ਕੋਈ ਰਾਸ਼ਟਰੀ ਛੁੱਟੀ ਨਹੀਂ ਹੈ। ਪਰ ਇਹ ਦੇਸ਼ ਭਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਬੱਚਿਆਂ ਨੂੰ ਵਿਸ਼ੇਸ਼ ਮਹਿਸੂਸ ਕਰਵਾਇਆ ਜਾਂਦਾ ਹੈ। ਸਕੂਲਾਂ ਕਾਲਜਾਂ ਵਿੱਚ ਬੱਚਿਆਂ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ। ਬੱਚੇ ਵੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ ਅਤੇ ਬਾਲ ਦਿਵਸ ਨੂੰ ਆਪਣੇ ਜਨਮ ਦਿਨ ਵਜੋਂ ਮਨਾਉਂਦੇ ਹਨ। ਬਾਲ ਦਿਵਸ ਨੂੰ ਲੈ ਕੇ ਬੱਚਿਆਂ ਵਿੱਚ ਜਿੰਨਾ ਉਤਸ਼ਾਹ ਹੈ, ਦੇਸ਼ ਅਤੇ ਦੁਨੀਆ ਵਿੱਚ ਇਸ ਦਾ ਮਹੱਤਵ ਵੀ ਓਨਾ ਹੀ ਹੈ।
ਬਾਲ ਦਿਵਸ ਬਾਰੇ ਕਈ ਅਜਿਹੀਆਂ ਗੱਲਾਂ ਹਨ, ਜੋ ਹਰ ਕਿਸੇ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ।
14 ਨਵੰਬਰ ਨੂੰ ਕਿਉਂ ਮਨਾਉਂਦੇ ਹਨ ਬਾਲ ਦਿਵਸ
ਭਾਰਤ ‘ਚ ਬਾਲ ਦਿਵਸ 14 ਨਵੰਬਰ ਨੂੰ ਮਨਾਇਆ ਜਾਂਦਾ ਹੈ।ਇਸ ਦਿਨ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ (jawaharlal nehru) ਦਾ ਜਨਮਦਿਨ ਹੈ।ਜਵਾਹਰਲਾਲ ਨਹਿਰੂ ਨੂੰ ਚਾਚਾ ਨਹਿਰੂ ਕਹਿੰਦੇ ਸੀ।ਬੱਚਿਆਂ ਨਾਲ ਪਿਆਰ ਕਾਰਨ ਹੀ ਉਨਾਂ੍ਹ ਦੀ ਜਯੰਤੀ ਨੂੰ ਬਾਲ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।
ਕਦੋਂ ਹੋਈ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ?
1964 ‘ਚ ਪੰਡਿਤ ਜਵਾਹਰਲਾਲ ਨਹਿਰੂ ਦਾ ਦਿਹਾਂਤ ਹੋ ਗਿਆ।ਉਨ੍ਹਾਂ ਦੇ ਦਿਹਾਂਤ ਦੇ ਬਾਅਦ ਚਾਚਾ ਨਹਿਰੂ ਦੀ ਜਯੰਤੀ ਦੇ ਦਿਨ ਬਾਲ ਦਿਵਸ ਦੇ ਤੌਰ ‘ਤੇ ਮਨਾਏ ਜਾਣ ਦਾ ਫੈਸਲਾ ਲਿਆ ਗਿਆ।ਇਸ ਬਾਬਤ ਸੰਸਦ ‘ਚ ਪ੍ਰਸਤਾਵ ਵੀ ਪਾਸ ਕੀਤਾ ਗਿਆ ਅਤੇ ਪਹਿਲੀ ਵਾਰ 1965 ‘ਚ ਬਾਲ ਦਿਵਸ ਮਨਾਇਆ ਗਿਆ।
ਕਦੋਂ ਹੈ ਵਿਸ਼ਵ ਬਾਲ ਦਿਵਸ?
ਭਾਵੇਂ ਹੀ ਭਾਰਤ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ ਪਰ ਸਾਲ 1964 ਤੋਂ ਪਹਿਲਾਂ ਤੱਕ ਬਾਲ ਦਿਵਸ 20 ਨਵੰਬਰ ਨੂੰ ਮਨਾਇਆ ਜਾਂਦਾ ਸੀ।ਸੰਯੁਕਤ ਰਾਸ਼ਟਰ ਨੇ ਵਿਸ਼ਵ ਬਾਲ ਦਿਵਸ ਦੇ ਲਈ 20 ਨਵੰਬਰ ਦਾ ਦਿਨ ਚਿੰਨ੍ਹ ਕੀਤਾ ਹੈ।ਭਾਰਤ ‘ਚ ਪਹਿਲੀ ਵਾਰ ਬਾਲ ਦਿਵਸ ਸਾਲ 1956 ‘ਚ ਮਨਾਇਆ ਗਿਆ ਸੀ।ਇਸਦੇ ਲਈ ਭਾਰਤ ਦੀ ਸੰਸਦ ‘ਚ ਇਕ ਪਾਸ ਲਿਆਂਦਾ ਗਿਆ ਸੀ।
1 ਜੂਨ ਦਾ ਬਾਲ ਦਿਵਸ : ਦੁਨੀਆ ਦੇ ਕਈ ਦੇਸ਼ ਅਜਿਹੇ ਵੀ ਹਨ ਜੋ ਇੱਕ ਜੂਨ ਨੂੰ ਬਾਲ ਦਿਵਸ ਮਨਾਉਂਦੇ ਹਨ।ਕਰੀਬ 50 ਦੇਸ਼ ਇੱਕ ਜੂਨ ਨੂੰ ਬਾਲ ਦਿਵਸ ਮਨਾਉਂਦੇ ਹਨ ਤਾਂ ਦੂਜੇ ਪਾਸੇ ਵਿਸ਼ਵ ਬਾਲ ਦਿਵਸ ਦੇ ਤੌਰ ‘ਤੇ 20 ਨਵੰਬਰ ਹੀ ਤੈਅ ਤਾਰੀਖ ਹੈ।
ਇਸ ਦੇਸ਼ ‘ਚ ਨਹੀਂ ਮਨਾਇਆ ਜਾਂਦਾ ਬਾਲ ਦਿਵਸ
ਭਾਰਤ ਸਮੇਤ ਹੋਰ ਦੇਸ਼ਾਂ ‘ਚ ਜਿੱਥੇ ਤੈਅ ਤਾਰੀਖਾਂ ‘ਤੇ ਬਾਲ ਦਿਵਸ ਨੂੰ ਧੂਮਧਾਮ ਨਾਮ ਮਨਾਉਂਦੇ ਹਨ।ਦੂਜੇ ਪਾਸੇ ਦੁਨੀਆ ਦਾ ਇਕ ਅਜਿਹਾ ਦੇਸ਼ ਬ੍ਰਿਟੇਨ ਹੈ, ਜਿੱਥੇ ਬਾਲ ਦਿਵਸ ਨਹੀਂ ਮਨਾਇਆ ਜਾਂਦਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h