England Won T20 World Cup: ਟੀ-20 ਵਿਸ਼ਵ ਕੱਪ 2022 (T20 World Cup 2022) ਦੇ ਫਾਈਨਲ ਮੈਚ ਵਿੱਚ ਇੰਗਲੈਂਡ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਇੰਗਲੈਂਡ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ। ਇਸ ਤੋਂ ਪਹਿਲਾਂ ਸਾਲ 2010 ‘ਚ ਇੰਗਲੈਂਡ ਨੇ ਇਹ ਖਿਤਾਬ ਜਿੱਤਿਆ (England won) ਸੀ। ਦੱਸ ਦਈਏ ਕਿ ਇੰਗਲੈਂਡ ਨੇ 13 ਨਵੰਬਰ ਨੂੰ 5 ਵਿਕਟਾਂ ਨਾਲ ਪਾਕਿਸਤਾਨ (Pakistan) ਨੂੰ ਫਾਈਨਲ ‘ਚ ਹਰਾਇਆ।
ਇੰਗਲੈਂਡ ਦੀ ਟੀਮ ਨੇ ਡਰੈਸਿੰਗ ਰੂਮ ‘ਚ ਮਨਾਇਆ ਜਸ਼ਨ
ਇਸ ਜਿੱਤ ਤੋਂ ਬਾਅਦ ਇੰਗਲੈਂਡ ਦੀ ਪੂਰੀ ਟੀਮ ਅਤੇ ਕੋਚਿੰਗ ਸਟਾਫ ਨੇ ਡਰੈਸਿੰਗ ਰੂਮ ‘ਚ ਜਸ਼ਨ ਮਨਾਇਆ। ਆਈਸੀਸੀ ਨੇ ਡ੍ਰੈਸਿੰਗ ਰੂਮ ਵਿੱਚ ਜਸ਼ਨ ਮਨਾ ਰਹੀ ਇੰਗਲੈਂਡ ਟੀਮ ਦਾ ਇੱਕ ਖਾਸ ਵੀਡੀਓ ਸ਼ੇਅਰ ਕੀਤਾ ਹੈ। ਆਈਸੀਸੀ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
View this post on Instagram
ਟੀ-20 ਵਿਸ਼ਵ ਕੱਪ 2022 ਦੇ ਰੋਮਾਂਚਕ ਫਾਈਨਲ ‘ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਨੇ ਧਮਾਕੇ ਨਾਲ ਜਸ਼ਨ ਮਨਾਇਆ। ਇੰਗਲੈਂਡ ਦੀ ਟੀਮ ਨੇ ਵਰਲਡ ਕੱਪ ਟਰਾਫੀ ਨਾਲ ਡਰੈਸਿੰਗ ਰੂਮ ਵਿੱਚ ਜਸ਼ਨ ਮਨਾਇਆ। ਇੰਗਲੈਂਡ ਟੀਮ ਦੇ ਇਸ ਖਾਸ ਜਸ਼ਨ ਦਾ ਵੀਡੀਓ ਆਈਸੀਸੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ।
ਇਸ ਵੀਡੀਓ ‘ਚ ਇੰਗਲੈਂਡ ਦੇ ਮੈਚ ਹੀਰੋ ਬੇਨ ਸਟੋਕਸ, ਮਾਰਕ ਵੁੱਡ, ਜੋਸ ਬਟਲਰ ਅਤੇ ਸਾਰੇ ਖਿਡਾਰੀ ਅਤੇ ਕੋਚਿੰਗ ਸਟਾਫ ਨਜ਼ਰ ਆ ਰਿਹਾ ਹੈ। ਆਈਸੀਸੀ ਵੱਲੋਂ ਸ਼ੇਅਰ ਕੀਤਾ ਗਿਆ ਇਹ ਖਾਸ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਮੋਈਨ ਅਤੇ ਆਦਿਲ ਨੂੰ ਸਾਈਡ ਕਰ ਉਡਾਈ ਸ਼ੈਂਪੇਨ
ਮੋਈਨ ਅਲੀ ਅਤੇ ਆਦਿਲ ਰਾਸ਼ਿਦ ਸਟੇਜ ਤੋਂ ਸਾਈਡ ਹੋਣ ਲੱਗੇ ਇਸ ‘ਤੇ ਇੰਗਲਿਸ਼ ਕਪਤਾਨ ਜੋਸ ਬਟਲਰ ਵੀ ਮੁਸਕਰਾਇਆ ਤੇ ਉਸ ਨੇ ਦੋਵਾਂ ਨੂੰ ਸਾਈਡ ਹੋਣ ਲਈ ਕਿਹਾ। ਜਦੋਂ ਇਹ ਦੋਵੇਂ ਖਿਡਾਰੀ ਸਟੇਜ ਤੋਂ ਉਤਰੇ ਤਾਂ ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਜ਼ੋਰਦਾਰ ਢੰਗ ਨਾਲ ਸ਼ੈਂਪੇਨ ਉਡਾ ਕੇ ਜਿੱਤ ਦਾ ਜਸ਼ਨ ਮਨਾਇਆ। ਇਹ ਪੂਰੀ ਘਟਨਾ ਕੈਮਰੇ ‘ਚ ਕੈਦ ਹੋ ਗਈ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਵੇਖੋ ਵੀਡੀਓ
Respect for religious diversity is an essential element of any peaceful society.
Here England captain Jos Buttler asked Adil Rashid and Moeen Ali to leave before they celebrated with champagne. Respect.#ENGvsPAK #T20WorldCup22 #T20WorldCupFinal pic.twitter.com/Tu9pvqKZba
— Mohd Shahnawaz Hussain (@Mohd_S_Hussain) November 13, 2022
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h