Dastan-E-Sirhind :ਦਾਸਤਾਨ-ਏ-ਸਰਹਿੰਦ ਦਾ ਥੀਏਟਰਿਕ ਟ੍ਰੇਲਰ ਅੱਜ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਰਿਲੀਜ਼ ਹੋਇਆ। ਗੁਰਪ੍ਰੀਤ ਘੁੱਗੀ, ਜੈਸਿੰਥ ਕੌਵੀਰ, ਯੋਗਰਾਜ ਸਿੰਘ ਅਤੇ ਸ਼ਾਹਬਾਜ਼ ਖਾਨ ਸਟਾਰਰ ਫਿਲਮ ਨੇ ਸੋਸ਼ਲ ਮੀਡਿਆ ਤੇ ਪੋਸਟਰ ਸ਼ੇਅਰ ਕੀਤਾ ,ਮੁੱਖ ਭੂਮਿਕਾ ਵਿੱਚ ਕਲਾਕਾਰਾਂ ਤੋਂ ਇਲਾਵਾ ਫਿਲਮ ਵਿੱਚ ਜਸਵੰਤ ਦਮਨ, ਸਰਦਾਰ ਸੋਹੀ, ਪਰਮੋਦ ਮੋਠੋ, ਗਿਰਿੰਦਰ ਮਕਨਾ, ਸੰਜੇ ਸਵਰਾਜ, ਗੁਰਪ੍ਰੀਤ ਭੰਗੂ, ਬਨਵਾਰੀ ਲਾਲ, ਗੁਰਮੀਤ ਸੱਜਣ, ਰਾਣਾ ਵਿਕਰਮ ਸਿੰਘ ਅਤੇ ਅੰਸ਼ਤੇਜਪਾਲ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
ਦਾਸਤਾਨ-ਏ-ਸਰਹਿੰਦ ਦੀ ਕਹਾਣੀ, ਸਕ੍ਰੀਨਪਲੇਅ ਅਤੇ ਡਾਇਲਾਗਜ਼ ਨਵੀ ਸਿੱਧੂ ਦੁਆਰਾ ਲਿਖੇ ਗਏ ਹਨ। ਫਿਲਮ ਦਾ ਨਿਰਦੇਸ਼ਨ ਨਵੀ ਸਿੱਧੂ ਅਤੇ ਮਨਪ੍ਰੀਤ ਬਰਾੜ ਦੁਆਰਾ ਕੀਤਾ ਗਿਆ ਹੈ ਅਤੇ ਵਿਮਲ ਚੋਪੜਾ, ਹਰਸਿਮਰਨ ਸਿੰਘ ਅਤੇ ਮਨਿੰਦਰ ਪਪਨੇਜਾ ਦੁਆਰਾ ਕ੍ਰਿਏਟਿਵ ਆਈ ਫਿਲਮਜ਼, ਬ੍ਰਦਰ ਹੁੱਡ ਪ੍ਰੋਡਕਸ਼ਨ ਅਤੇ ਏਕਮਜੋਤ ਮੋਸ਼ਨ ਪਿਕਚਰ ਦੇ ਬੈਨਰ ਹੇਠ ਨਿਰਮਿਤ ਹੈ।
View this post on Instagram
ਗੁਰਪ੍ਰੀਤ ਘੁੱਗੀ ਨੇ ਫ਼ਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਪੋਸਟਰ ਸ਼ੇਅਰ ਕਰਦਿਆਂ ਘੁੱਗੀ ਨੇ ਜੋ ਕੈਪਸ਼ਨ ਲਿਖੀ, ਉਹ ਸਭ ਦਾ ਦਿਲ ਜਿੱਤ ਰਹੀ ਹੈ। ਘੁੱਗੀ ਨੇ ਲਿਖਿਆ, “ਸਾਡੇ ਸਬਰਾਂ ਦੇ ਅਫਸਾਨੇ ਲੰਬੇ ਨੇ, ਪੰਜਾਬ ਦੀਆਂ ਮਾਵਾਂ ਸਦਾ ਯੋਧੇ ਹੀ ਜੰਮੇ ਨੇ। ਬਦੀਆਂ ਸੰਗ ਸਦੀਆਂ ਤੋਂ ਬਗ਼ਾਵਤ, ਕਦੇ ਈਨ ਨਾ ਕਿਸੇ ਦੀ ਇਹ ਮੰਨੇ ਨੇ। ” ਫ਼ਿਲਮ ਦੇ ਪੋਸਟਰ ਦੀ ਗੱਲ ਕਰੀਏ ਤਾਂ ਪੋਸਟਰ ‘ਤੇ ਫ਼ਿਲਮ ਦੇ ਨਾਂ ਨਾਲ ਇਹ ਲਾਈਨਾਂ ਵੀ ਲਿਖੀਆਂ ਹਨ, “ਫਿੱਕੇ ਪੈਂਦੇ ਲਫ਼ਜ਼ੋ ਅਲਫ਼ਾਜ਼, ਤੇ ਫਿੱਕੇ ਪੈਂਦੇ ਛੰਦ, ਤਾਰੀਖ ਏ ਦੁਨੀਆ ‘ਚ ਮੁਖਤਲਿਫ਼।”
View this post on Instagram
ਦਸ ਦਸੀਏ ਕਿ ਇਹ ਫ਼ਿਲਮ ਅਗਲੇ ਮਹੀਨੇ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਨਵੀ ਸਿੱਧੂ ਤੇ ਮਨਪ੍ਰੀਤ ਬਰਾੜ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲੌਗ ਨਵੀ ਸਿੱਧੂ ਨੇ ਲਿਖੇ ਹਨ। ਫ਼ਿਲਮ ਦੇ ਗਾਣਿਆਂ ਦੇ ਬੋਲ ਖਾਕ ਨੇ ਲਿਖੇ ਹਨ। ਫ਼ਿਲਮ ‘ਚ ਮਿਊਜ਼ਿਕ ਗੁਰਚਰਣ ਸਿੰਘ, ਜਸਕੀਰਤ ਸਿੰਘ ਤੇ ਆਰ ਗੁਰੁ ਦਾ ਹੈ। ਫ਼ਿਲਮ ਰਾਹੀਂ ਪਰਦੇ ‘ਤੇ ਸਰਹਿੰਦ ਵਿਖੇ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਮੁਸਲਿਮ ਹਕੂਮਤ ਨਾਲ ਜੰਗ ਤੇ ਉਨ੍ਹਾਂ ਦੀ ਬਹਾਦਰੀ ਦੇ ਕਿੱਸੇ ਨੂੰ ਦਿਖਾਇਆ ਜਾਵੇਗਾ। ਇਸੇ ਲਈ ਫ਼ਿਲਮ ਦਾ ਨਾਂ ‘ਦਾਸਤਾਨ ਏ ਸਰਹਿੰਦ’ ਰੱਖਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h