Harjot Bains met Moosewala Presents: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਚੰਡੀਗੜ੍ਹ ‘ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਪਿੰਡ ਮੂਸੇਵਾਲਾ ਦੇ ਕੁਝ ਨੌਜਵਾਨ ਵੀ ਮੌਜੂਦ ਸੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਤੇ ਮਾਤਾ ਚਰਨ ਕੌਰ (Charan Kaur) ਨੇ ਪਿੰਡ ਮੂਸਾ ਦੇ ਸਰਕਾਰੀ ਸਕੂਲ (Moosa Pind) ‘ਚ ਸਟਾਫ਼ ਦੀ ਘਾਟ ਬਾਰੇ ਹਰਜੋਤ ਬੈਂਸ ਨਾਲ ਗੱਲਬਾਤ ਕੀਤੀ।
ਉਨ੍ਹਾਂ ਪਿੰਡ ਮੂਸਾ ਦੀ ਪੰਚਾਇਤ ਵੱਲੋਂ ਲਿਖਿਆ ਪੱਤਰ ਵੀ ਹਰਜੋਤ ਬੈਂਸ ਨੂੰ ਦਿੱਤਾ। ਇਸ ਦੇ ਨਾਲ ਹੀ ਮੂਸੇਵਾਲਾ ਦੇ ਫੈਨ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੂਸੇਵਾਲਾ ਦੀ ਯਾਦ ‘ਚ ਗੀਤ ਗਾਇਆ। ਮੰਤਰੀ ਹਰਜੋਤ ਬੈਂਸ ਗੀਤ ਸੁਣ ਕੇ ਭਾਵੁਕ ਹੋ ਗਏ। ਇਸ ਪਤਰ ‘ਚ ਉਨ੍ਹਾਂ ਨੂੰ ਸਕੂਲ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪਿੰਡ ਮੂਸੇ ਦੇ ਸਰਕਾਰੀ ਸਕੂਲ ਵਿੱਚ ਪਿਛਲੇ ਕਈ ਸਾਲਾਂ ਤੋਂ ਪ੍ਰਿੰਸੀਪਲ ਦੀ ਤਾਇਨਾਤੀ ਨਹੀਂ ਹੈ। ਇਸ ਕਾਰਨ ਸਕੂਲ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਸਕੂਲ ਵਿੱਚ ਕਰੀਬ 9 ਅਸਾਮੀਆਂ ਖਾਲੀ ਪਈਆਂ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਨ ਦੀ ਮੰਗ ਕੀਤੀ। ਜਾਣਕਾਰੀ ਮੁਤਾਬਕ ਮੂਸਾ ਦੇ ਸਰਕਾਰੀ ਸਕੂਲ ‘ਚ ਪ੍ਰਿੰਸੀਪਲ ਸਮੇਤ 9 ਪੋਸਟਾਂ ਖਾਲੀ ਹਨ, ਜਿਨ੍ਹਾਂ ‘ਚ ਇੰਗਲਿਸ਼, ਹਿਸਟਰੀ, ਪੋਲ ਸਾਇੰਸ ਅਤੇ ਪੰਜਾਬੀ ਤੋਂ ਇਲਾਵਾ ਡੀਪੀ ਮਾਸਟਰ, ਲਾਇਬ੍ਰੈਰੀਇਨ, ਲਾਇਬ੍ਰੇਰੀ ਰਿਸਟਰੋਡ ਅਤੇ ਮਾਲੀ ਕਮ ਚੌਂਕੀਦਾਰ ਦੀ ਪੋਸਟ ਖਾਲੀ ਹੈ। ਉਨ੍ਹਾਂ ਮੰਗ ਪੱਟਰ ‘ਚ ਲਿਖਿਆ ਕਿ 6 ਅਧਿਆਪਕ ਬਦਲੀ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਤਾਂ ਉਨ੍ਹਾਂ ਦੀ ਖਾਲੀ ਥਾਂ ‘ਤੇ ਵੀ ਜਲਦ ਤੋਂ ਜਲਦ ਅਧਿਆਪਕ ਭਰਤੀ ਕੀਤੇ ਜਾਣ ਤਾਂ ਜੋ ਬੱਚਿਆਂ ਵਬੰ ਪੜਾਈ ‘ਚ ਕੋਈ ਪ੍ਰੇਸ਼ਾਨੀ ਨਾ ਹੋਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h