IND vs NZ Series: ਭਾਰਤ ਖਿਲਾਫ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ, ਬੋਲਟ-ਗੁਪਟਿਲ ਦੀ ਛੁੱਟੀ
India vs New Zealand: ਨਿਊਜ਼ੀਲੈਂਡ ਨੇ ਟੀਮ ਇੰਡੀਆ ਦੇ ਖਿਲਾਫ ਆਉਣ ਵਾਲੀ ਟੀ-20 ਤੇ ਵਨਡੇ ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਨਿਊਜ਼ੀਲੈਂਡ ‘ਚ ਹੋਣ ਵਾਲੀ ਇਹ ਸੀਰੀਜ਼ 18 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਦੋਵਾਂ ਸੀਰੀਜ਼ ਲਈ 13-13 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਹੈ। ਕੇਨ ਵਿਲੀਅਮਸ ਦੋਵਾਂ ਟੀਮਾਂ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।
ਇਸ ਦੇ ਨਾਲ ਹੀ ਟੀਮ ਬੁੱਧਵਾਰ ਨੂੰ ਟ੍ਰੇਨਿੰਗ ਲਈ ਵੈਲਿੰਗਟਨ ਪਹੁੰਚੇਗੀ। 23 ਸਾਲਾ ਨੌਜਵਾਨ ਸਲਾਮੀ ਬੱਲੇਬਾਜ਼ ਐਲਨ ਨੇ ਹੁਣ ਤੱਕ 23 ਟੀ-20 ਅੰਤਰਰਾਸ਼ਟਰੀ ਤੇ ਅੱਠ ਵਨਡੇ ਖੇਡੇ ਹਨ। ਇਸ ‘ਚ ਉਨ੍ਹਾਂ ਨੇ ਪੰਜ ਅਰਧ ਸੈਂਕੜੇ ਅਤੇ ਇੱਕ ਸੈਂਕੜਾ ਲਗਾਇਆ। ਐਲਨ ਨੂੰ ਥਾਂ ਮਿਲਣ ਤੋਂ ਬਾਅਦ ਗੁਪਟਿਲ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਸੀ। ਐਲਨ ਹਾਲ ਹੀ ਵਿੱਚ ਸਮਾਪਤ ਹੋਏ ਟੀ-20 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਟੀਮ ਦਾ ਵੀ ਹਿੱਸਾ ਸੀ।
ਉਧਰ ਦੂਜੇ ਪਾਸੇ, ਬੋਲਟ ਦਾ ਬਾਹਰ ਹੋਣਾ ਹੈਰਾਨੀਜਨਕ ਹੈ ਕਿਉਂਕਿ ਤੇਜ਼ ਗੇਂਦਬਾਜ਼ ਨਿਊਜ਼ੀਲੈਂਡ ਦੀਆਂ ਸਥਿਤੀਆਂ ‘ਚ ਆਪਣੀ ਰਫ਼ਤਾਰ ਤੇ ਸਵਿੰਗ ਨਾਲ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦਾ ਹੈ। ਟਿਮ ਸਾਊਥੀ ਟੀ-20 ਅਤੇ ਵਨਡੇ ਸੀਰੀਜ਼ ਦੋਵਾਂ ‘ਚ ਆਪਣੀ ਥਾਂ ਬਣਾਉਣ ‘ਚ ਕਾਮਯਾਬ ਰਹੇ ਹਨ। ਇਸ ਤੋਂ ਇਲਾਵਾ ਲੋਕੀ ਫਰਗੂਸਨ, ਬਲੇਅਰ ਟਿਕਨਰ, ਐਡਮ ਮਿਲਨੇ ਅਤੇ ਮੈਟ ਹੈਨਰੀ (ਸਿਰਫ ਵਨਡੇ) ਨੂੰ ਵੀ ਟੀਮ ‘ਚ ਥਾਂ ਮਿਲੀ ਹੈ।
ਜਾਣੋ ਦੋਵਾਂ ਦੇਸ਼ਾਂ ‘ਚ ਕਦੋਂ ਕਦੋਂ ਹੋਣਗੇ ਮੈਚ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦੀ ਸ਼ੁਰੂਆਤ ਪਹਿਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨਾਲ ਹੋਵੇਗੀ। ਪਹਿਲਾ ਟੀ-20 18 ਨਵੰਬਰ ਨੂੰ ਵੈਲਿੰਗਟਨ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਬਾਕੀ ਦੋ ਟੀ-20 ਮੈਚ 20 ਨਵੰਬਰ ਨੂੰ ਟੌਰੰਗਾ ਅਤੇ 22 ਨਵੰਬਰ ਨੂੰ ਨੇਪੀਅਰ ‘ਚ ਖੇਡੇ ਜਾਣਗੇ। ਇਸ ਤੋਂ ਬਾਅਦ 25 ਨਵੰਬਰ ਤੋਂ ਵਨਡੇ ਸੀਰੀਜ਼ ਸ਼ੁਰੂ ਹੋਵੇਗੀ। ਪਹਿਲਾ ਵਨਡੇ ਆਕਲੈਂਡ ‘ਚ, ਦੂਜਾ ਵਨਡੇ 27 ਨਵੰਬਰ ਨੂੰ ਹੈਮਿਲਟਨ ‘ਚ ਅਤੇ ਤੀਜਾ ਵਨਡੇ 30 ਨਵੰਬਰ ਨੂੰ ਕ੍ਰਾਈਸਟਚਰਚ ‘ਚ ਖੇਡਿਆ ਜਾਵੇਗਾ।
ਨਿਊਜ਼ੀਲੈਂਡ ਦੀ ਟੀ20 ਅਤੇ ਵਨਡੇਅ ਲਈ ਟੀਮਾਂ
ਨਿਊਜ਼ੀਲੈਂਡ ਦੀ ਟੀ-20 ਟੀਮ: ਕੇਨ ਵਿਲੀਅਮਸਨ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈਲ, ਡੇਵੋਨ ਕੋਨਵੇ, ਲਾਕੀ ਫਰਗੂਸਨ, ਡੇਰਿਲ ਮਿਸ਼ੇਲ, ਐਡਮ ਮਿਲਨੇ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ, ਬਲੇਅਰ ਟਿੱਕਨਰ।
ਨਿਊਜ਼ੀਲੈਂਡ ਵਨਡੇ ਟੀਮ: ਕੇਨ ਵਿਲੀਅਮਸਨ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੇਲ, ਡੇਵੋਨ ਕੋਨਵੇ, ਲਾਕੀ ਫਰਗੂਸਨ, ਮੈਟ ਹੈਨਰੀ, ਟਾਮ ਲੈਥਮ, ਡੇਰਿਲ ਮਿਸ਼ੇਲ, ਐਡਮ ਮਿਲਨੇ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਥੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h