Elon Musk ਨੇ ਟਵਿੱਟਰ ਦੇ ਇੱਕ ਹੋਰ ਕਰਮਚਾਰੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਖੁਦ ਨਾਲ ਅਸਹਿਮਤ ਹੋਣ ਕਰਕੇ ਮਸਕ ਨੇ ਟਵਿੱਟਰ ‘ਤੇ ਹੀ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ। ਮਸਕ ਨੇ ਇੱਕ ਟਵੀਟ ਕੀਤਾ ਜਿਸ ‘ਚ ਉਸਨੇ ਕੁਝ ਦੇਸ਼ਾਂ ਵਿੱਚ ਐਂਡਰਾਇਡ ਐਪ ਦੇ ਸਲੋ ਹੋਣ ਕਰਕੇ ਮੁਆਫੀ ਮੰਗੀ ਸੀ।
ਇਸ ਦਾ ਵਿਰੋਧ ਇੱਕ ਟਵਿੱਟਰ ਐਪ ਡਿਵੈਲਪਰ ਨੇ ਕੀਤਾ। ਐਪ ਡਿਵੈਲਪਰ ਨੇ ਦਾਅਵਾ ਕੀਤਾ ਕਿ ਉਹ ਪਿਛਲੇ 6 ਸਾਲਾਂ ਤੋਂ ਐਪ ‘ਤੇ ਕੰਮ ਕਰ ਰਿਹਾ ਤੇ ਇਹ ਝੂਠ ਹੈ। ਦੋਵਾਂ ਵਿਚਾਲੇ ਕਈ ਟਵੀਟਸ ਹੋਏ। ਇਸ ਤੋਂ ਬਾਅਦ ਮਸਕ ਨੇ ਕਿਹਾ ਕਿ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਕਰਮਚਾਰੀ ਨੇ ਫੋਟੋ ਪੋਸਟ ਕਰ ਕੀਤੀ ਪੁਸ਼ਟੀ
ਟਵਿੱਟਰ ਦੇ ਕਰਮਚਾਰੀ Eric Frohnhoefer ਨੇ ਵੀ ਇਸ ਬਾਰੇ ਇੱਕ ਫੋਟੋ ਸ਼ੇਅਰ ਕੀਤੀ। ਇਸ ‘ਚ ਦਿਖਾਇਆ ਗਿਆ ਹੈ ਕਿ ਉਸ ਨੂੰ ਸਿਸਟਮ ਚੋਂ ਲੌਕ ਆਊਟ ਕਰ ਦਿੱਤਾ ਗਿਆ ਹੈ। ਇਸ ਨਾਲ ਟਰਮੀਨੇਸ਼ਨ ਦੀ ਪੁਸ਼ਟੀ ਹੋਈ। ਉਸਨੇ ਆਪਣੇ ਟਵਿੱਟਰ ਬਾਇਓ ਨੂੰ ਵੀ ‘ਸਾਬਕਾ @Twitter’ ਕਰ ਦਿੱਤਾ।
I have spent ~6yrs working on Twitter for Android and can say this is wrong. https://t.co/sh30ZxpD0N
— Eric Frohnhoefer @ 🏡 (@EricFrohnhoefer) November 13, 2022
ਮਸਕ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਐਪ ‘ਚ ਕਈ ਐਡੀਸ਼ਨ ਕੀਤੇ ਜਾਣਗੇ। ਇਹ ਇਸ ਨੂੰ ਹੋਰ ਜਵਾਬਦੇਹ ਬਣਾ ਦੇਵੇਗਾ। ਇੱਕ ਟਵੀਟ ਵਿੱਚ, ਉਸਨੇ ਕਿਹਾ ਕਿ ਇਸਦੇ ਹਿੱਸੇ ਵਜੋਂ ਉਹ ਮਾਈਕ੍ਰੋ ਸਰਵਿਸਿਜ਼ ਬਲੋਟਵੇਅਰ ਨੂੰ ਬੰਦ ਕਰ ਰਿਹਾ ਹੈ।
ਪੁਰਾਣੀ ਮੈਨੇਜਮੈਂਟ ‘ਚ ਬਦਲਾਅ
ਜਦੋਂ ਤੋਂ ਮਸਕ ਨੇ ਟਵਿੱਟਰ ਦੀ ਵਾਗਡੋਰ ਸੰਭਾਲੀ ਹੈ, ਇਸ ਵਿੱਚ ਕਈ ਬਦਲਾਅ ਹੋ ਰਹੇ ਹਨ। ਕਈ ਉੱਚ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਮਸਕ ਹੁਣ ਤੱਕ ਕੰਪਨੀ ਦੇ ਅੱਧੇ ਤੋਂ ਵੱਧ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਮਸਕ ਆਉਣ ਵਾਲੇ ਸਮੇਂ ‘ਚ ਅਜਿਹੇ ਕਈ ਹੋਰ ਫੈਸਲੇ ਲੈ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h