Indian Air Force: ਭਾਰਤੀ ਨੌਜਵਾਨਾਂ ਲਈ ਇੰਡੀਅਨ ਏਅਰਫੋਰਸ ‘ਚ ਭਰਤੀ ਹੋਣ ਲਈ ਚੰਗਾ ਮੌਕਾ ਹੈ।ਏਅਰਫੋਰਸ ਨੇ ਅਗਨੀਵੀਰ ਵਾਯੂ ਦੇ ਲਈ ਭਰਤੀਆਂ ਕੱਢੀਆਂ ਹਨ।ਏਅਰਫੋਰਸ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ 23 ਨਵੰਬਰ ਤੱਕ ਅਰਜ਼ੀਆਂ ਭਰ ਸਕਦੇ ਹਨ।ਦੂਜੇ ਪਾਸੇ ਇਸਦੇ ਲਈ ਆਨਲਾਈਨ ਪ੍ਰੀਖਿਆ 18 ਜਨਵਰੀ 2023 ਤੋਂ ਲਈ ਜਾਵੇਗੀ। agnipathvayu.cdac.in ਚਾਹਵਾਨ ਉਮੀਦਵਾਰ ਅਗਨੀਵੀਰ ਵਾਯੂ ਦੀ ਆਫੀਸ਼ੀਅਲ ਵੈਬਸਾਈਟ ‘ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਇਹ ਭਰਤੀ ਅਗਨੀਪਥ ਸਕੀਮ ਦੇ ਤਹਿਤ ਹੋਵੇਗੀ, ਇਸ ‘ਚ ਸਿਰਫ ਅਣਵਿਆਹੇ ਲੜਕੇ ਲੜਕੀਆਂ ਹੀ ਅਰਜ਼ੀਆਂ ਭਰ ਸਕਦੇ ਹਨ।ਅੰਬਾਲਾ ਕੈਂਟ ਦੇ ਵਿੰਗ
ਕਮਾਂਡਰ ਕਮਾਨ ਅਧਿਖਾਰੀ ਆਸ਼ੀਸ਼ ਦੁਬੇ ਨੇ ਦੱਸਿਆ ਕਿ ਅਪਲਾਈ ਕਰਨ ਵਾਲੇ ਦਾ ਜਨਮ 27 ਜੂਨ 2002 ਤੋਂ 27 ਦਸੰਬਰ 2005 ਦੇ ਵਿਚਾਲੇ ਹੋਣਾ ਜ਼ਰੂਰੀ ਹੈ।
ਸਾਇੰਸ ਵਿਸ਼ੇਸ਼ ਦੇ ਉਮੀਦਵਾਰ ਦਾ ਗਣਿਤ, ਭੂਗੋਲ ਤੇ ਅੰਗਰੇਜ਼ੀ ਦੇ ਨਾਲ ਸਕੂਲ਼ ਸਿੱਖਿਆ ਬੋਰਡ ਪਰਿਸ਼ਦ ਮੈਂਬਰ ਦੇ ਰੂਪ ‘ਚ ਕੁਲ ਮਿਲਾ ਕੇ ਘੱਟੋ ਘੱਟ 50 ਫੀਸਦੀ ਅੰਕਾਂ ਦੇ ਨਾਲ ਤੇ ਅੰਗਰੇਜ਼ੀ ‘ਚ 50 ਫੀਸਦੀ ਅੰਕਾਂ ਦੇ ਨਾਲ ਪਾਸ ਹੋਣ ਜ਼ਰੂਰੀ ਹੈ।ਦੂਜੇ ਪਾਸੇ ਮਾਨਤਾ ਪ੍ਰਾਪਤ ਪਾਲੀਟੈਕਨਿਕ ਸੰਸਥਾਨ ਤੋਂ 50 ਫੀਸਦੀ ਅੰਕਾਂ ਦੇ ਨਾਲ ਤੇ ਡਿਪਲੋਮਾ ਕੋਰਸ ‘ਚ ਅੰਗਰੇਜ਼ੀ ‘ਚ 50 ਫੀਸਦੀ ਅੰਕਾਂ ਦੇ ਨਾਲ ਹੋਣਾ ਜ਼ਰੂਰੀ ਹੈ।
ਦੂਜੇ ਪਾਸੇ ‘ਚ ਭਰਤੀ ਹੋਣ ਲਈ ਸਾਇੰਸ ਦੇ ਇਲਾਵਾ ਵੀ ਆਪਸ਼ਨ ਹਨ।ਇਸ ‘ਚ ਉਮੀਦਵਾਰ ਨੂੰ ਕਿਸੇ ਵੀ ਵਿਸ਼ੇ ‘ਚ 12ਵੀਂ ਪ੍ਰੀਖਿਆ ਘੱਟੋ ਘੱਟ 50 ਫੀਸਦੀ ਅੰਕਾਂ ਦੇ ਨਾਲ ਕੋਲ ਹੋਣਾ ਜ਼ਰੂਰੀ ਹੈ।ਨਾਲ ਹੀ ਅੰਗਰੇਜ਼ੀ ਚ 50 ਫੀਸਦੀ ਅੰਕਾਂ ਦੇ ਨਾਲ ਪਾਸ ਹੋਣ ਜ਼ਰੂਰੀ ਹੈ।ਸਕੂਲ ਸਿਖਿਆ ਬੋਰਡ ਪਰਿਸ਼ਦ ਮੈਂਬਰਾਂ ਦੇ ਰੂਪ ‘ਚ 50 ਫੀਸਦੀ ਅੰਕਾਂ ਦੇ ਨਾਲ ਵੋਕੇਸ਼ਨਲ ਕੋਰਸ ‘ਚ ਅੰਗਰੇਜ਼ੀ ‘ਚ 50 ਫੀਸਦੀ ਦੇ ਨਾਲ ਦੋ ਸਾਲ ਦਾ ਕੋਰਸ ਹੋਣਾ ਜ਼ਰੂਰੀ ਹੈ।
ਚੋਣ ਇਸ ਤਰ੍ਹਾਂ ਹੋਵੇਗੀ
ਭਾਰਤੀ ਹਵਾਈ ਸੈਨਾ ਲਈ ਉਮੀਦਵਾਰਾਂ ਦੀ ਚੋਣ 3 ਪੜਾਵਾਂ ਵਿੱਚ ਹੋਵੇਗੀ। ਪਹਿਲੇ ਪੜਾਅ ਵਿੱਚ ਔਨਲਾਈਨ ਪ੍ਰੀਖਿਆ ਹੋਵੇਗੀ, ਦੂਜੇ ਵਿੱਚ ਔਨਲਾਈਨ ਪ੍ਰੀਖਿਆ, ਸਰੀਰਕ ਫਿਟਨੈਸ ਟੈਸਟ ਅਤੇ ਅਨੁਕੂਲਤਾ ਟੈਸਟ ਹੋਵੇਗਾ। ਇਸ ਤੋਂ ਬਾਅਦ ਤੀਜੇ ਪੜਾਅ ਵਿੱਚ ਡਾਕਟਰੀ ਜਾਂਚ ਕਰਵਾਈ ਜਾਵੇਗੀ।
ਤਨਖਾਹ
ਦੱਸ ਦੇਈਏ ਕਿ ਇਸ ਯੋਜਨਾ ਦੇ ਤਹਿਤ ਭਰਤੀ ਕੀਤੇ ਗਏ ਉਮੀਦਵਾਰਾਂ ਦੀ ਪਹਿਲੇ ਸਾਲ ਦੀ ਤਨਖਾਹ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ, ਜਿਸ ਵਿੱਚੋਂ 9000 ਹਜ਼ਾਰ ਰੁਪਏ ਕਾਰਪਸ ਫੰਡ ਵਿੱਚ ਰੱਖੇ ਜਾਣਗੇ, ਯਾਨੀ ਚੁਣੇ ਗਏ ਉਮੀਦਵਾਰਾਂ ਨੂੰ 21 ਹਜ਼ਾਰ ਰੁਪਏ ਇਨ-ਹੈਂਡ ਤਨਖਾਹ ਮਿਲੇਗੀ। .
ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਗਨੀਵੀਰ ਵਾਯੂ ਦੀ ਅਧਿਕਾਰਤ ਵੈੱਬਸਾਈਟ agnipathvayu.cdac.in ‘ਤੇ ਜਾ ਕੇ ਰਜਿਸਟਰ ਕਰ ਸਕਦੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h