Snake In Mouth: ਸੱਪ ਜਿਸਦੇ ਨਾਮ ਤੋਂ ਹੀ ਜਿਆਦਾਤਰ ਲੋਕਾਂ ਦੇ ਡਰ ਦੇ ਮਾਰੇ ਰੌਂਗਟੇ ਖੜੇ ਹੋ ਜਾਂਦੇ ਹਨ।ਸੋਚੋ ਜੇਕਰ ਸੱਪ ਉਹੀ ਉਨ੍ਹਾਂਦੇ ਸਾਹਮਣੇ ਆ ਜਾਵੇ ਤਾਂ ਕੀ ਹੋਵੇਗਾ।ਯਕੀਨਨ ਇਹ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਹੋਵੇਗਾ।ਸੋਸ਼ਲ ਮੀਡੀਆ ‘ਤੇ ਅਕਸਰ ਸੱਪਾਂ ਨਾਲ ਜੁੜੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ।ਇਨ੍ਹਾਂ ‘ਚ ਕੁਝ ਵੀਡੀਓਜ਼ ‘ਚ ਲੋਕ ਸੱਪਾਂ ਦਾ ਰੈਸਕਿਊ ਕਰਦੇ ਨਜ਼ਰ ਆਉਂਦੇ ਹਨ, ਤਾਂ ਕੁਝ ਵੀਡੀਓਜ਼ ‘ਚ ਸੈਲਫੀ ਤੇ ਵੀਡੀਓ ਦੇ ਚੱਕਰ ‘ਚ ਲੋਕ ਆਪਣੀ ਜਾਨ ਹੀ ਖਤਰੇ ‘ਚ ਪਾ ਲੈਂਦੇ ਹਨ।ਦੁਨੀਆਭਰ ‘ਚ ਸੱਪਾਂ ਦੀ ਇਹ ਤਾਂ ਕਈ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।
Medics pull 4ft snake from woman’s mouth after it slithered down there while she slept. pic.twitter.com/oHaJShZT3R
— Fascinating Facts (@FascinateFlix) November 12, 2022
ਹਾਲ ਹੀ ‘ਚ ਅਜਿਹੇ ਹੀ ਇਕ ਸੱਪ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਹਾਡੀ ਵੀ ਹਾਲਤ ਖਰਾਬ ਹੋ ਜਾਵੇਗੀ। ਇਸ ਹੈਰਾਨ ਕਰਨ ਵਾਲੇ ਵੀਡੀਓ ‘ਚ ਡਾਕਟਰਾਂ ਦੀ ਟੀਮ ਸਰਜਰੀ ਰਾਹੀਂ ਔਰਤ ਦੇ ਮੂੰਹ ‘ਚੋਂ ਕੋਈ ਛੋਟਾ ਨਹੀਂ ਸਗੋਂ ਖਤਰਨਾਕ ਅਤੇ ਕਰੀਬ 4 ਫੁੱਟ ਲੰਬੇ ਸੱਪ ਨੂੰ ਕੱਢਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੱਪ ਔਰਤ ਦੇ ਮੂੰਹ ‘ਚ ਉਸ ਸਮੇਂ ਵੜ ਗਿਆ ਜਦੋਂ ਉਹ ਗੂੜ੍ਹੀ ਨੀਂਦ ‘ਚ ਸੌਂ ਰਹੀ ਸੀ। ਹਾਲਾਂਕਿ ਇਹ ਵੀਡੀਓ ਪੁਰਾਣਾ ਦੱਸਿਆ ਜਾ ਰਿਹਾ ਹੈ ਪਰ ਇੱਕ ਵਾਰ ਫਿਰ ਤੋਂ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦਰਅਸਲ ਇਹ ਵੀਡੀਓ ਰੂਸ ਦੇ ਦਾਗੇਸਤਾਨ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਦੀ ਸ਼ੁਰੂਆਤ ‘ਚ ਤੁਸੀਂ ਦੇਖੋਗੇ ਕਿ ਇਕ ਔਰਤ ਆਪਰੇਸ਼ਨ ਥੀਏਟਰ ‘ਚ ਬੇਹੋਸ਼ ਪਈ ਹੈ, ਜਿਸ ਦੇ ਆਲੇ-ਦੁਆਲੇ ਡਾਕਟਰਾਂ ਦੀ ਟੀਮ ਮੌਜੂਦ ਹੈ। ਡਾਕਟਰ ਆਪਰੇਸ਼ਨ ਰਾਹੀਂ ਔਰਤ ਦੇ ਮੂੰਹ ‘ਚੋਂ ਸੱਪ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਇੱਕ ਮਹਿਲਾ ਡਾਕਟਰ ਨੇ ਔਰਤ ਦੇ ਮੂੰਹ ਵਿੱਚ ਸਰਜੀਕਲ ਯੰਤਰ ਪਾ ਕੇ 4 ਫੁੱਟ ਲੰਬੇ ਸੱਪ ਨੂੰ ਬਾਹਰ ਕੱਢ ਲਿਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤ ਦੇ ਮੂੰਹ ‘ਚੋਂ ਨਿਕਲਦੇ ਹੀ ਸੱਪ ਨੇ ਡਾਕਟਰ ‘ਤੇ ਹਮਲਾ ਕਰ ਦਿੱਤਾ। ਹਾਲਾਂਕਿ, ਡਾਕਟਰ ਸਮਝਦਾਰੀ ਨਾਲ ਪਿੱਛੇ ਹਟ ਗਿਆ ਅਤੇ ਸੱਪ ਦੇ ਹਮਲੇ ਤੋਂ ਬਚ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h