Australian of the Year Award 2023: ਮੈਲਬੋਰਨ: ਭਾਰਤੀ ਮੂਲ ਦੇ ਸਿੱਖ ਅਮਰ ਸਿੰਘ ਨੂੰ ਨਿਊ ਸਾਉਥ ਵੇਲਜ਼ ਆਸਟਰੇਲੀਅਨ ਆਫ ਦਾ ਈਅਰ ਐਲਾਨਿਆ ਗਿਆ ਹੈ। ਉਨ੍ਹਾਂ ਨੂੰ ਹੜ੍ਹਾਂ, ਸੋਕੇ, ਅੱਗਾਂ ਲੱਗਣ ਵੇਲੇ ਤੇ ਕੋਰੋਨਾ ਮਹਾਮਾਰੀ ਵੇਲੇ ਲੋਕਾਂ ਦੀ ਸੇਵਾ ਕਰਨ ਬਦਲੇ ਇਹ ਐਵਾਰਡ ਦਿੱਤਾ ਗਿਆ ਹੈ। ਉਹ ਅਜਿਹੀ ਚੈਰਿਟੀ ਦਾ ਫਾਉਂਡਰ ਤੇ ਪ੍ਰਧਾਨ ਹਨ ਜੋ ਲੋਕਾਂ ਦੀ ਆਰਥਿਕ ਮਦਦ ਕਰਦੀ ਹੈ, ਉਹਨਾਂ ਨੂੰ ਭੋਜਨ ਪ੍ਰਦਾਨ ਕਰਦੀ ਹੈ ਤੇ ਹੋਰ ਮਦਦ ਕਰਦੀ ਹੈ।
41 ਸਾਲ ਅਮਰ ਸਿੰਘ ਅੱਲ੍ਹੜ ਉਮਰ ‘ਚ ਹੀ ਆਸਟਰੇਲੀਆ ਆ ਗਏ ਸੀ। ਸਰਕਾਰ ਮੁਤਾਬਕ ਉਨ੍ਹਾਂ ਨੇ 2015 ਵਿਚ ਨਸਲੀ ਵਿਕਤਰੇ ਦਾ ਸ਼ਿਕਾਰ ਹੋਣ ਤੋਂ ਬਾਅਦ ਟਰਬਨਜ਼ ਫਾਰ ਆਸਟਰੇਲੀਆ ਚੈਰਿਟੀ ਦੀ ਸਥਾਪਨਾ ਕੀਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚਾਹੁੰਦਾ ਹੈ ਕਿ ਆਸਟਰੇਲੀਆਈ ਲੋਕ ਸਿੱਖਾਂ ਨੂੰ ਇਸ ਤਰੀਕੇ ਵੇਖਣ ਕਿ ਉਨ੍ਹਾਂ ’ਤੇ ਵਿਸ਼ਵਾਸ ਕਰ ਸਕਣ ਤੇ ਲੋੜ ਵੇਲੇ ਉਹਨਾਂ ਕੋਲੋਂ ਮਦਦ ਲੈ ਸਕਣ।
‘ਟਰਬਨਜ਼ 4 ਆਸਟ੍ਰੇਲੀਆ’ ਨੇ ਵਧਾਇਆ ਮਦਦ ਦਾ ਹੱਥ
ਭਾਰਤੀ ਮੂਲ ਦੇ 41 ਸਾਲਾ ਸਿੱਖ ਅਮਰ ਸਿੰਘ ਨੇ ਲੋਕਾਂ ਦੀ ਸੇਵਾ ਲਈ ਕਰੀਬ ਸੱਤ ਸਾਲ ਪਹਿਲਾਂ ‘ਟਰਬਨਜ਼ 4 ਆਸਟ੍ਰੇਲੀਆ’ ਸੰਸਥਾ ਦੀ ਸਥਾਪਨਾ ਕੀਤੀ ਸੀ। ਇਸ ਤਹਿਤ ਉਹ ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਲਈ ਸਿੱਖ ਲੋਕਾਂ ਦੀ ਟੀਮ ਬਣਾਉਂਦੇ ਹਨ। ਉਨ੍ਹਾਂ ਦੀ ਇਸ ਸੇਵਾ ਲਈ ਉਨ੍ਹਾਂ ਨੂੰ ਇਸ ਸਨਮਾਨ ਦਾ ਹੱਕਦਾਰ ਮੰਨਿਆ ਗਿਆ ਅਤੇ ਇਸ ਨਾਲ ਸਨਮਾਨਿਤ ਕੀਤਾ ਗਿਆ।