Male friends of Indian Groom Walk down on Street: ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੁੰਦੇ ਹਨ, ਪਰ ਕੁਝ ਵੀਡੀਓ ਇੰਨੇ ਵੱਖਰੇ ਹੁੰਦੇ ਨੇ ਕਿ ਉਨ੍ਹਾਂ ਨੂੰ ਦੇਖ ਤੁਸੀਂ ਹੈਰਾਨ ਹੋ ਜਾਂਦੇ ਹੋ । ਤੁਸੀਂ ਵਿਆਹ ਦੀਆਂ ਪਹਿਲਾਂ ਬਹੁਤ ਵੀਡੀਓਜ਼ ਦੇਖੀਆਂ ਹੋਣਗੀਆਂ , ਪਰ ਤੁਸੀਂ ਅਜਿਹਾ ਨਜ਼ਾਰਾ ਕਦੇ ਨਹੀਂ ਦੇਖਿਆ ਹੋਵੇਗਾ, ਜੋ ਇਸ ਵੀਡੀਓ ਵਿੱਚ ਦੇਖਿਆ ਗਿਆ ਹੈ।
ਤੁਸੀਂ ਔਰਤਾਂ ਨੂੰ ਸਾੜ੍ਹੀ ਪਹਿਨੇ ਦੇਖਿਆ ਹੋਵੇਗਾ ਪਰ ਇਸ ਪਹਿਰਾਵੇ ਵਿਚ ਮਰਦਾਂ ਨੂੰ ਸ਼ਾਇਦ ਹੀ ਕਦੇ ਦੇਖਿਆ ਹੋਵੇ। ਇਸ ਸਮੇਂ ਇੰਟਰਨੈੱਟ ‘ਤੇ ਕੁਝ ਅਜਿਹੇ ਹੀ ਲੜਕਿਆਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਬਨਾਰਸੀ ਸਾੜੀ ਪਾ ਕੇ ਕਾਫੀ ਆਤਮ ਵਿਸ਼ਵਾਸ ਨਾਲ ਸੜਕ ‘ਤੇ ਘੁੰਮ ਰਹੇ ਹਨ।
View this post on Instagram
ਵਾਇਰਲ ਹੋ ਰਿਹਾ ਵੀਡੀਓ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦਾ ਹੈ। ਇੱਥੇ ਭਾਰਤੀ ਸਾੜ੍ਹੀ ਪਹਿਨ ਕੇ ਕੁਝ ਵਿਦੇਸ਼ੀ ਮੁੰਡੇ ਬੜੇ ਆਤਮ-ਵਿਸ਼ਵਾਸ ਨਾਲ ਸੜਕ ‘ਤੇ ਤੁਰਦੇ ਦੇਖੇ ਗਏ। ਉਹਨਾਂ ਦੇ ਭਾਰਤੀ ਦੋਸਤ ਦਾ ਵਿਆਹ ਹੋ ਰਿਹਾ ਹੈ। ਜਦੋਂ ਲਾੜਾ ਆਪਣੇ ਦੋਸਤਾਂ ਦਾ ਇਹ ਅੰਦਾਜ਼ ਦੇਖਦਾ ਹੈ ਤਾਂ ਉਹ ਦੰਗ ਰਹਿ ਜਾਂਦਾ ਹੈ। ਉਹਨਾਂ ਮੁੰਡਿਆਂ ਨੇ ਬਿੰਦੀ ਲਗਾ ਕੇ ਸਾਫ਼-ਸੁਥਰੀ ਬੰਨ੍ਹੀ ਹੋਈ ਸਾੜੀ ਦੀ ਦਿੱਖ ਨੂੰ ਪੂਰਾ ਕੀਤਾ। ਭਾਰਤੀ ਲਾੜਾ ਉਹਨਾਂ ਦਾ ਇਹ ਹਾਵ-ਭਾਵ ਦੇਖ ਕੇ ਉੱਚੀ-ਉੱਚੀ ਹੱਸਣ ਲੱਗਦਾ ਹੈ।
ਇਸ ਵੀਡੀਓ ਨੂੰ ਪੈਰਾਗਨ ਫਿਲਮਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ 3 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 34 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਵੀਡੀਓ ‘ਤੇ ਕਮੈਂਟ ਕਰਦੇ ਹੋਏ ਲੋਕਾਂ ਨੇ ਇਸ ਨੂੰ ਸਭ ਤੋਂ ਵਧੀਆ ਦੱਸਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h