Punjabi Singer New Album: ਪ੍ਰਸਿੱਧ ਗੀਤਾਂ ਨਾਲ ਆਪਣੇ ਹਜ਼ਾਰਾਂ ਫੈਨਸ ਦਾ ਮਨੋਰੰਜਨ ਕਰਨ ਵਾਲੇ ਪੰਜਾਬੀ ਗਾਇਕ ਅਰਜਨ ਢਿੱਲੋਂ (Arjan Dhillon) ਹੁਣ ਫਿਰ ਤੋਂ ਆਪਣੀ ਆਵਾਜ਼ ਨਾਲ ਫੈਨਸ ਦਾ ਭਰਪੂਰ ਮਨੋਰੰਜਨ ਕਰਨ ਲਈ ਤਿਆਰ ਹਨ। ਜੀ ਹਾਂ, ਅਕਤੂਬਰ ਵਿੱਚ ਐਲਬਮ ‘ਜਲਵਾ’ ਰਿਲੀਜ਼ ਕਰਨ ਤੋਂ ਬਾਅਦ ਅਰਜਨ ਢਿੱਲੋਂ ਨੇ ਇੱਕ ਨਵੀਂ ਐਲਬਮ ਦਾ ਐਲਾਨ ਕੀਤਾ ਹੈ ਜੋ 25 ਨਵੰਬਰ ਨੂੰ ਰਿਲੀਜ਼ ਹੋਵੇਗੀ।
ਪੰਜਾਬੀ ਗਾਇਕ ਅਤੇ ਗੀਤਕਾਰ ਅਰਜਨ ਢਿੱਲੋਂ ਨੇ ਆਪਣੀ ਸ਼ਾਨਦਾਰ ਕਲਮ ਅਤੇ ਅਦਭੁਤ ਗਾਇਕੀ ਨਾਲ ਸੰਗੀਤ ਪ੍ਰੇਮੀਆਂ ਦਾ ਮਨੋਰੰਜਨ ਕੀਤਾ ਹੈ। ਸਿੰਗਰ ਨੇ ਹਾਲ ਹੀ ਵਿੱਚ ਸਟੋਰੀ ‘ਚ ਆਪਣੇ ਫੈਨਸ ਨੂੰ ਆਪਣੀ ਆਉਣ ਵਾਲੀ ਐਲਬਮ ਬਾਰੇ ਸੰਕੇਤ ਦਿੱਤਾ। ਜੀ ਹਾਂ, ਜਲਵਾ ਦੀ ਕਾਮਯਾਬੀ ਤੋਂ ਬਾਅਦ ਅਰਜਨ ਢਿੱਲੋਂ ਜਲਦ ਹੀ ਇੱਕ ਹੋਰ ਧਮਾਕੇਦਾਰ ਐਲਬਮ ਰਿਲੀਜ਼ ਕਰਨ ਜਾ ਰਹੇ ਹਨ।
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਜਾ ਕੇ ਪ੍ਰਸ਼ਨ-ਉੱਤਰ ਸੈਸ਼ਨ ਕੀਤਾ ਤੇ ਆਉਣ ਵਾਲੇ ਪ੍ਰੋਜੈਕਟ ਬਾਰੇ ਕੁਝ ਜਾਣਕਾਰੀਆਂ ਦਾ ਖੁਲਾਸਾ ਕੀਤਾ। ਅਰਜਨ ਢਿੱਲੋਂ ਆਪਣੀ ਲਗਾਤਾਰ ਚੌਥੀ ਐਲਬਮ ਰਿਲੀਜ਼ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਦਾ ਅਜੇ ਤੱਕ ਕੋਈ ਨਾਂਅ ਨਹੀਂ ਦਿੱਤਾ ਗਿਆ।
ਪਰ ਹੁਣ ਇਹ ਨੋਟ ਕੀਤਾ ਗਿਆ ਹੈ ਕਿ ਐਲਬਮ ਦਾ ਸਿਰਲੇਖ ‘A For Arjan’ ਹੈ। ਉਨ੍ਹਾਂ ਨੇ ਆਪਣੀ ਸਟੋਰੀ ‘ਚ ਵੀ ਇਹੀ ਹਿੰਟ ਦਿੱਤਾ ਸੀ ਪਰ ਹੁਣ ਅਰਜਨ ਢਿੱਲੋਂ ਨੇ ਆਪਣਾ ਇੰਸਟਾਗ੍ਰਾਮ ਡਿਸਪਲੇ ਨਾਂਅ ਬਦਲ ਕੇ “ਏ ਫਾਰ ਅਰਜਨ” ਕਰ ਦਿੱਤਾ ਹੈ। ਦੱਸ ਦਈਏ ਕਿ ਸਿਗੰਰ ਜਦੋਂ ਉਸਦੀ ਐਲਬਮ ਰਿਲੀਜ਼ ਹੋਣ ਵਾਲੀ ਹੁੰਦੀ ਹੈ ਹਮੇਸ਼ਾ ਅਜਿਹਾ ਕਰਦਾ ਹੈ।
View this post on Instagram
ਆਪਣੇ Instagram ਫੋਲੋਅਰਸ ਨਾਲ ਗੱਲਬਾਤ ਕਰਦਿਆਂ ਅਰਜਨ ਨੇ ਇਹ ਵੀ ਦੱਸਿਆ ਕਿ ਉਸਦੀ ਆਉਣ ਵਾਲੀ ਐਲਬਮ ‘ਚ 10-12 ਟਰੈਕ ਸ਼ਾਮਲ ਹੋਣਗੇ। ਅਰਜਨ ਢਿੱਲੋਂ ਦੀਆਂ ਇੰਸਟਾਗ੍ਰਾਮ ਸਟੋਰੀਜ਼ ਨੇ ਪਹਿਲਾਂ ਹੀ ਬਹੁਤ ਚਰਚਾ ਕੀਤੀ ਹੈ ਤੇ ਹੁਣ ਅਸੀਂ 25 ਨਵੰਬਰ ਦਾ ਇੰਤਜ਼ਾਰ ਕਰ ਰਹੇ ਹਾਂ, ਜੋ ਜਲਦੀ ਨੇੜੇ ਆ ਰਿਹਾ ਹੈ।