ਅੱਜ ਦੇ ਯੁੱਗ ਵਿਚ ਮਨੁੱਖ ਵੱਲੋਂ ਜਿੱਥੇ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਉਥੇ ਹੀ ਪੀਣ ਦੇ ਪਾਣੀ ਦੇ ਸਰੋਤਾਂ ਵਿੱਚ ਪੀ ਧਾਰਮਿਕ ਆਸਥਾ ਦੇ ਨਾਂ ਤੇ ਗੰਦਗੀ ਫੈਲਾਈ ਜਾ ਰਹੀ ਹੈ। ਪਰ ਹੁਣ ਬਠਿੰਡਾ ਦੇ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਇਨ੍ਹਾਂ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਆਪਣੀ ਪੱਧਰ ਉਪਰ ਉਪਰਾਲੇ ਵਿੱਢੇ ਹਨ। ਇਨ੍ਹਾਂ ਨੌਜਵਾਨਾਂ ਵੱਲੋਂ ਬਠਿੰਡਾ ਦੀ ਸਰਹਿੰਦ ਕਨਾਲ ਨਹਿਰ ਉੱਪਰ ਪਾਣੀ ਵਿੱਚ ਵਸਤੂਆਂ ਸੁੱਟਣ ਵਾਲੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਅਤੇ ਪੀਣ ਦੇ ਪਾਣੀ ਦੇ ਸਰੋਤਾਂ ਨੂੰ ਗੰਦਾ ਨਾ ਕਰਨ ਅਤੇ ਇਨ੍ਹਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਰਾਜੂ ਸ਼ਰਮਾ ਜੋ ਖੁਦ ਇਕ ਮੰਦਰ ਦੇ ਪੁਜਾਰੀ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਮਨੁੱਖ ਵੱਲੋਂ ਪਹਿਲਾਂ ਹੀ ਹਵਾ ਨੂੰ ਦੂਸ਼ਿਤ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਬਠਿੰਡਾ ਦੇ ਇੱਕੋ ਇੱਕ ਪਾਣੀ ਦੇ ਸਰੋਤ ਨੂੰ ਵੀ ਧਾਰਮਿਕ ਆਸਥਾ ਦੀ ਆੜ ਵਿਚ ਖ਼ਰਾਬ ਕੀਤਾ ਜਾ ਰਿਹਾ ਹੈ। ਜਿਸ ਪਿੱਛੇ ਵੱਡਾ ਕਾਰਨ ਧਾਰਮਿਕ ਆਗੂਆਂ ਵੱਲੋਂ ਲੋਕਾਂ ਨੂੰ ਪਾਣੀ ਵਿਚ ਵਸਤੂਆਂ ਤੈਰਾਉਣ ਲਈ ਆਖਿਆ ਜਾਣਾ ਹੈ।
ਰਾਜੂ ਸ਼ਰਮਾ ਨੇ ਕਿਹਾ ਕਿ ਗੰਗਾ ਅਤੇ ਜੰਮਣਾ ਜਿਹੀਆਂ ਪਵਿੱਤਰ ਨਦੀਆਂ ਨੂੰ ਵੀ ਮਨੁੱਖ ਨੇ ਖ਼ਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਕਿ ਆਸਥਾ ਦੇ ਨਾਂ ਤੇ ਜਲ ਵਿਸਰਜਨ ਕਰਨ ਤੋਂ ਰੋਕਣ ਕਿਉਂ ਕਿ ਸ਼ਹਿਰ ਵਿਚ ਹੁਣ ਨਲਕੇ ਵੀ ਨਹੀਂ ਜਿੱਥੋਂ ਲੋਕ ਪਾਣੀ ਪੀ ਸਕਣ ਅਤੇ ਪੀਣ ਦੇ ਪਾਣੀ ਦਾ ਇੱਕੋ ਇੱਕ ਸਰੋਤ ਸਰਹਿੰਦ ਕੈਨਾਲ ਨਹਿਰ ਵਿਚ ਕਈ ਕਈ ਫੁੱਟ ਮਲਬੇ ਦਾ ਢੇਰ ਲੱਗਿਆ ਪਿਆ ਹੈ। ਜਿਸ ਵਿੱਚ ਜ਼ਿਆਦਾਤਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਨ। ਉਨ੍ਹਾਂ ਕਿਹਾ ਕਿ ਪੀਣ ਦੇ ਪਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਜਾ ਰਿਹਾ ਹੈ ਪਰ ਮਨੁੱਖ ਆਪਣੇ ਨਿੱਜੀ ਹਿੱਤਾਂ ਲਈ ਇਸ ਨੂੰ ਗੰਧਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਲਈ ਕੁਝ ਨਹੀਂ ਛੱਡ ਕੇ ਜਾ ਰਹੇ ਉਨ੍ਹਾਂ ਲਈ ਸਿਰਫ ਦੂਸ਼ਿਤ ਪਾਣੀ ਅਤੇ ਵਾਤਾਵਰਨ ਛੱਡ ਕੇ ਜਾ ਰਹੇ ਹਨ। ਮਨੁੱਖ ਹਰ ਚੀਜ਼ ਪੈਦਾ ਕਰ ਸਕਦਾ ਹੈ ਪਰ ਉਸ ਵੱਲੋਂ ਪਾਣੀ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਹੈ ਵਿਸਰਜਨ ਦੇ ਨਾਮ ਉੱਪਰ ਲੋਕਾਂ ਨੂੰ ਅਪੀਲ ਕਰਨਗੇ ਉਹ ਅਗਨੀ ਪ੍ਰਚੰਡ ਕਰਕੇ ਆਪਣੀ ਧਾਰਮਿਕ ਆਸਥਾ ਨੂੰ ਪੂਰਾ ਕਰਨ।
ਵਨ ਟੂ ਵਨ ਰਾਜੂ ਸ਼ਰਮਾ ਸਮਾਜ ਸੇਵੀ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP