15 ਸਾਲ ਬਾਅਦ ਟੀਮ ਇੰਡੀਆ ਦੇ ਕੋਲ ਟੀ-20 ਵਿਸ਼ਵ ਕੱਪ ਜਿੱਤਣ ਦਾ ਮੌਕਾ ਸੀ, ਜੋ ਸੈਮੀਫਾਈਨਲ ‘ਚ ਇੰਗਲੈਂਡ ਤੋਂ ਹਾਰ ਕੇ ਹੱਥੋਂ ਨਿਕਲ ਗਿਆ । ਹੁਣ ਭਾਰਤੀ ਟੀਮ 18 ਨਵੰਬਰ ਨੂੰ ਵੈਲਿੰਗਟਨ ‘ਚ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਨਿਊਜ਼ੀਲੈਂਡ ਖਿਲਾਫ ਇਸ ਸੀਰੀਜ਼ ‘ਚ ਟੀਮ ਪੂਰੀ ਤਰ੍ਹਾਂ ਬਦਲ ਗਈ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਦਿੱਗਜ ਖਿਡਾਰੀ ਟੀਮ ਦਾ ਹਿੱਸਾ ਨਹੀਂ ਹਨ। ਰੋਹਿਤ ਦੀ ਜਗ੍ਹਾ ਹਾਰਦਿਕ ਪੰਡਯਾ ਕਪਤਾਨੀ ਕਰਨਗੇ।
ਓਪਨਿੰਗ ਜੋੜੀ ਇਸ ਤਰ੍ਹਾਂ ਹੋ ਸਕਦੀ ਹੈ
ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਨਿਊਜ਼ੀਲੈਂਡ ਖਿਲਾਫ ਇਸ ਟੀ-20 ਸੀਰੀਜ਼ ‘ਚ ਨਹੀਂ ਖੇਡ ਰਹੇ ਹਨ। ਅਜਿਹੇ ‘ਚ ਨੌਜਵਾਨ ਬੱਲੇਬਾਜ਼ ਈਸ਼ਾਨ ਕਿਸ਼ਨ ਟੀਮ ਇੰਡੀਆ ਲਈ ਓਪਨਿੰਗ ਕਰ ਸਕਦੇ ਹਨ। ਈਸ਼ਾਨ ਵਿਸਫੋਟਕ ਬੱਲੇਬਾਜ਼ੀ ਵਿੱਚ ਮਾਹਰ ਹੈ। ਭਾਰਤ ਲਈ ਖੇਡਦੇ ਹੋਏ ਉਸ ਦਾ ਸਟ੍ਰਾਈਕ ਰੇਟ 131.15 ਹੈ। ਇਸ ਦੇ ਨਾਲ ਹੀ ਦੀਪਕ ਹੁੱਡਾ ਈਸ਼ਾਨ ਨੂੰ ਸਪੋਰਟ ਕਰ ਸਕਦੇ ਹਨ। ਦੀਪਕ ਨੂੰ ਵਿਸ਼ਵ ਕੱਪ ਟੀਮ ‘ਚ ਜਗ੍ਹਾ ਮਿਲੀ, ਪਰ ਉਸ ਨੂੰ ਬਹੁਤ ਘੱਟ ਮੌਕੇ ਮਿਲੇ।
ਇਨ੍ਹਾਂ ਖਿਡਾਰੀਆਂ ਨੂੰ ਮੱਧਕ੍ਰਮ ‘ਚ ਮਿਲ ਸਕਦਾ ਹੈ ਮੌਕਾ
ਨਿਊਜ਼ੀਲੈਂਡ ਖਿਲਾਫ ਇਸ ਟੀ-20 ਸੀਰੀਜ਼ ‘ਚ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਉਤਰ ਸਕਦੇ ਹਨ। ਸ਼੍ਰੇਅਸ ਇਨ੍ਹੀਂ ਦਿਨੀਂ ਸ਼ਾਨਦਾਰ ਫਾਰਮ ‘ਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਨੂੰ ਚੌਥੇ ਨੰਬਰ ‘ਤੇ ਮੌਕਾ ਮਿਲਣਾ ਯਕੀਨੀ ਹੈ। ਕਪਤਾਨ ਹਾਰਦਿਕ ਪੰਡਯਾ 5ਵੇਂ ਨੰਬਰ ‘ਤੇ ਆ ਸਕਦੇ ਨੇ ਤੇ ਨਾਲ ਹੀ ਗੇਂਦਬਾਜ਼ੀ ਵਿੱਚ ਵੀ ਯੋਗਦਾਨ ਦੇ ਸਕਦਾ ਹੈ
ਪੰਤ ਵਿਕਟਕੀਪਰ ਬਣ ਸਕਦੇ ਹਨ
ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹੋ ਸਕਦੇ ਹਨ। ਉਸ ਨੂੰ 6ਵੇਂ ਨੰਬਰ ‘ਤੇ ਮੌਕਾ ਮਿਲ ਸਕਦਾ ਹੈ। ਉਹ ਮੈਚ ਫਿਨਿਸ਼ਰ ਦੀ ਭੂਮਿਕਾ ਵੀ ਨਿਭਾਉਂਦੇ ਨਜ਼ਰ ਆ ਸਕਦੇ ਹਨ। ਟੀਮ ਇੰਡੀਆ ਨੇ ਵਿਸ਼ਵ ਕੱਪ ‘ਚ ਦਿਨੇਸ਼ ਕਾਰਤਿਕ ‘ਤੇ ਭਰੋਸਾ ਜਤਾਇਆ ਸੀ ਪਰ ਖਰਾਬ ਪ੍ਰਦਰਸ਼ਨ ਕਾਰਨ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਇਨ੍ਹਾਂ ਖਿਡਾਰੀਆਂ ਨੂੰ ਹੇਠਲੇ ਕ੍ਰਮ ਵਿੱਚ ਜਗ੍ਹਾ ਮਿਲੇਗ
ਹੇਠਲੇ ਕ੍ਰਮ ‘ਚ 7ਵੇਂ ਨੰਬਰ ‘ਤੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਦਾ ਸਥਾਨ ਪੱਕਾ ਹੋ ਗਿਆ ਹੈ। 7ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਦੇ ਨਾਲ-ਨਾਲ ਸੁੰਦਰ ਆਫ ਸਪਿਨ ਗੇਂਦਬਾਜ਼ੀ ਨਾਲ ਟੀਮ ਇੰਡੀਆ ਲਈ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ।
ਗੇਂਦਬਾਜ਼ੀ ‘ਚ ਕਿਸ ਨੂੰ ਮਿਲੇਗਾ ਮੌਕਾ?
ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਨਿਊਜ਼ੀਲੈਂਡ ਖਿਲਾਫ ਪਹਿਲੇ ਮੈਚ ‘ਚ ਜਗ੍ਹਾ ਮਿਲਣ ਦੀ ਸੰਭਾਵਨਾ ਹੈ। ਪੂਰੇ ਵਿਸ਼ਵ ਕੱਪ ਵਿੱਚ ਇਸ ਖਿਡਾਰੀ ਨੂੰ ਇੱਕ ਵੀ ਮੈਚ ਵਿੱਚ ਮੌਕਾ ਨਹੀਂ ਮਿਲ ਸਕਿਆ। ਇਸ ਕਾਰਨ ਟੀਮ ਮੈਨੇਜਮੈਂਟ ਦੀ ਕਾਫੀ ਆਲੋਚਨਾ ਹੋਈ। ਇਸ ਤੋਂ ਇਲਾਵਾ ਤੁਸੀਂ ਪਲੇਇੰਗ ਇਲੈਵਨ ‘ਚ ਤੇਜ਼ ਗੇਂਦਬਾਜ਼ਾਂ ਵਜੋਂ ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ ਅਤੇ ਹਰਸ਼ਲ ਪਟੇਲ ਨੂੰ ਦੇਖ ਸਕਦੇ ਹੋ।
ਪਹਿਲੇ ਟੀ-20 ਲਈ ਸੰਭਾਵਿਤ ਪਲੇਇੰਗ ਇਲੈਵਨ
ਈਸ਼ਾਨ ਕਿਸ਼ਨ, ਦੀਪਕ ਹੁੱਡਾ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਹਰਸ਼ਲ ਪਟੇਲ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ।