ਰਾਮ ਰਹੀਮ ਨਾਲ ਜੁੜੀਆਂ ਹਰ ਰੋਜ਼ ਖਬਰਾਂ ਆਉਂਦੀਆਂ ਹਨ।ਅਜਿਹੀ ਖਬਰ ਯੂਪੀ ਦੇ ਸ਼ਾਹਜਹਾਂਪੁਰ ਤੋਂ ਸਾਹਮਣੇ ਆਈ ਹੈ।ਜਿੱਥੇ ਰਾਮ ਰਹੀਮ ਦਾ ਸਤਿਸੰਗ ਦੌਰਾਨ ਵਿਰੋਧ ਹੋਇਆ ਹੈ।ਇਹ ਵਿਰੋਧ ਸਤਿਸੰਗ ਦੌਰਾਨ ਹਿੰਦੂ ਸੰਗਠਨਾਂ ਵਲੋਂ ਕੀਤਾ ਗਿਆ।
ਦੱਸ ਦੇਈਏ ਕਿ ਰਾਮ ਰਹੀਮ ਦਾ ਸਤਿਸੰਗ ਬਿਨਾਂ ਇਜਾਜ਼ਤ ਦੇ ਚੱਲ ਰਿਹਾ ਸੀ।ਜਾਣਕਾਰੀ ਮੁਤਾਬਕ ਪੁਲਿਸ ਨੇ ਪ੍ਰੋਗਰਾਮ ਸੰਚਾਲਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।ਵਿਰੋਧ ਦੌਰਾਨ ਸਤਿਸੰਗ ਦੌਰਾਨ ਲੱਗੇ ਰਾਮ ਰਹੀਮ ਦੇ ਪੋਸਟਰ ਵੀ ਪਾੜੇ ਗਏ। ਦੱਸ ਦੇਈਏ ਕਿ ਕੋਰਟ ਵਲੋਂ ਸਤਿਸੰਗ ਦੀ ਇਜ਼ਾਜਤ ਨਹੀਂ ਹੈ।ਬਿਨ੍ਹਾਂ ਇਜਾਜ਼ਤ ਦੇ ਇਹ ਸਤਿਸੰਗ ਚੱਲ ਰਿਹਾ ਸੀ ਜਿਸ ਦੇ ਮੱਦੇਨਜ਼ਰ ਇਹ ਵਿਰੋਧ ਕੀਤਾ ਗਿਆ।