Bhagwant Mann: ਅੱਜ ਕੈਬਨਿਟ ਮੀਟਿੰਗ ‘ਚ ਪੰਜਾਬ ਸਰਕਾਰ (Punjab Cabinet Meeting) ਵਲੋਂ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਗਾਈ ਗਈ।ਜਿੰਨਾ ‘ਚ 645 ਲੈਕਚਰਾਰਾਂ ਦੀ ਭਰਤੀ ਨੂੰ ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਤੇ 16 ਸਰਕਾਰੀ ਕਾਲਜਾਂ ‘ਚ ਪ੍ਰਿੰਸੀਪਲਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ।ਪੰਜਾਬ ਸਰਕਾਰ ਵਲੋਂ ਪ੍ਰਿੰਸੀਪਲਾਂ ਦੀ ਉਮਰ ਸੀਮਾ ਵਧਾ ਕੇ 53 ਸਾਲ ਕੀਤੀ ਗਈ ਹੈ।
ਅੱਜ ਦੀ ਕੈਬਨਿਟ ‘ਚ ਗੰਨੇ ਦੀ ਫਸਲ ਦਾ ਨੋਟੀਫਿਕੇਸ਼ਨ ਅਪਰੂਵ ਹੋਇਆ ਸੈਂਟਰ ਸਰਕਾਰ 305 ਦੇ ਰਹੀ ਹੈ 50 ਰੁਪਏ ਪੰਜਾਬ ਸਰਕਾਰ ਪਾ ਰਹੀ ਉਸ ਵਿੱਚ 25 ਰੁਪਏ ਸ਼ੂਗਰ ਮਿੱਲ ਪਾ ਰਹੀ ਹੈ ਤੇ 380 ਰੁ. ਪ੍ਰਤੀ ਕੁਇੰਟਲ ਗੰਨੇ ਦਾ ਮੁੱਲ ਆਉਣ ਵਾਲੀ ਫਸਲ ਦਾ ਕਿਸਾਨਾਂ ਨੂੰ ਮੁੱਲ ਮਿਲੇਗਾ ਜੋ ਕਿ ਦੇਸ਼ ‘ਚ ਪੰਜਾਬ ਸੂਬੇ ‘ਚ ਸਭ ਤੋਂ ਵੱਧ ਹੈ।
ਭਗਵੰਤ ਮਾਨ ਕਿਹਾ ਕਿ ਪਹਿਲੀ ਵਾਰ ਅਜਿਹਾ ਹੋਇਆ ਕਿ ਪੰਜਾਬ ਸਰਕਾਰ ਨੇ ਗੰਨਾ ਕਿਸਾਨਾਂ ਦਾ ਕੋਈ ਪੈਸਾ ਨਹੀਂ ਰੱਖਿਆ।ਸਰਕਾਰ ਵੱਲ ਗੰਨੇ ਦਾ ਕੋਈ ਬਕਾਇਆ ਨਹੀਂ ਦੱਸ ਦੇਈਏ ਕਿ 20 ਤੋਂ ਗੰਨਾ ਮਿੱਲਾਂ ਸ਼ੁਰੂ ਹੋਣਗੀਆਂਸੀਐੱਮ ਮਾਨ ਨੇ ਗਊਸ਼ਾਲਾਵਾਂ ਨੂੰ ਲੈ ਕੇ ਵੀ ਐਲਾਨ ਕੀਤਾ।ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮਾਫ ਕੀਤੇ ਜਾਣਗੇ।
ਚੰਡੀਗੜ੍ਹ ‘ਚ ਹੋ ਰਹੀ ਪੰਜਾਬ ਕੈਬਨਿਟ ਦੀ ਬੈਠਕ (Punjab Cabinet Meeting) ਖ਼ਤਮ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਫ਼ੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦੇ ਰਹੇ ਹਨ। CM ਭਗਵੰਤ ਮਾਨ ਨੇ ਇਸ ਦੌਰਾਨ ਕਿਸਾਨ ਜਥੇਬੰਦੀਆਂ ਨੂੰ ਧਰਨੇ ਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਗੱਲ-ਗੱਲ ‘ਤੇ ਧਰਨੇ ਦੇਣ ਦਾ ਰਿਵਾਜ ਬਣ ਗਿਆ ਹੈ। ਧਰਨਿਆਂ ਕਾਰਨ ਆਮ ਲੋਕਾਂ ਨੂੰ ਸਮੱਸਿਆਵਾਂ ਦਰਪੇਸ਼ ਆਉਂਦੀਆਂ ਹਨ, ਇਸ ਲਈ ਅਜਿਹਾ ਨਾ ਕੀਤਾ ਜਾਵੇ।
ਮਾਨ ਨੇ ਗੰਨੇ ਦੇ 380 ਰੁਪਏ ਪ੍ਰਤੀ ਕੁਇੰਟਲ ਐੱਮਐੱਸਪੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। 305 ਰੁਪਏ ਰੁਪਏ ਸੈਂਟਰ ਸਰਕਾਰ ਦੇਵੇਗੀ ਤੇ 50 ਰੁਪਏ ਪੰਜਾਬਸਰਕਾਰ ਤੇ 25 ਰੁਪਏ ਸ਼ੂਗਰ ਮਿਲ। 20 ਨਵੰਬਰ ਤੋਂਗੰਨਾ ਮਿੱਲਾਂ ਸ਼ੁਰੂ ਹੋ ਜਾਣਗੀਆਂ। ਤਿੰਨ ਮਿੱਲਾਂ ਨਾਲ ਸਰਕਾਰ ਦੀ ਗੱਲ ਹੋ ਗਈ ਹੈ ਤੇ ਕਿਸਾਨਾਂ ਨੂੰ 14 ਦਿਨਾਂ ਦੇ ਅੰਦਰ ਅਦਾਇਗੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਤੋਂ ਇਲਾਵਾ 645 ਲੈਕਚਰਾਰ ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਬਾਕਾਇਦਾ ਟੈਸਟ ਲੈ ਕੇ ਨੌਕਰੀ ‘ਤੇ ਰੱਖੇ ਜਾਣਗੇ। 16 ਸਰਕਾਰੀ ਕਾਲਜਾਂ ‘ਚ ਪ੍ਰਿੰਸੀਪਲਾਂ ਦੀ ਨਿਯਕਤੀ ਹੋਵੇਗੀ। ਜਿਨ੍ਹਾਂ ਦੀ ਯੋਗ ਉਮਰ ਪਹਿਲਾਂ 45 ਸਾਲ ਦੀ, ਉਹ ਵਧਾ ਕੇ 53 ਸਾਲ ਕਰ ਦਿੱਤੀ ਗਈ ਹੈ।