ਪੀਜੀਆਈ ਦੇ ਓਰਲ ਹੈਲਥ ਸਾਇੰਸ ਸੈਂਟਰ ਦੀ ਅਸਿਸਟੈਂਟ ਪ੍ਰੋਫੈਸਰ ਡਾ. ਸ਼ਿਪਰਾ ਗੁਪਤਾ ਨੂੰ ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਡਾ. ਸ਼ਿਪਰਾ ਗੁਪਤਾ ਨੂੰ ਡਾ. ਚਰਨਜੀਤ ਸਿੰਘ ਸੈਂਬੀ ਐਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸ ਵੱਲੋਂ ਡੈਂਟਿਸਟਰੀ ਪੀਰੀਓਡੌਂਟੋਲੋਜੀ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਲਈ ਦਿੱਤਾ ਗਿਆ ਹੈ।
ਡਾ. ਸ਼ਿਪਰਾ ਗੁਪਤਾ ਪੀਜੀਆਈ ਦੀ ਪਹਿਲੀ ਡਾਕਟਰ ਹੈ ਜਿਸ ਨੂੰ ਪੀਰੀਓਡੌਨਟਿਸਟ ਵਜੋਂ ਇਹ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਿਜ਼ ਵੱਲੋਂ ਜੈਪੁਰ ਵਿੱਚ 11 ਤੋਂ 13 ਨਵੰਬਰ ਤਕ ਕਰਵਾਈ 62ਵੀਂ ਸਾਲਾਨਾ ਕਾਨਫਰੰਸ ਦੌਰਾਨ ਦਿੱਤਾ ਗਿਆ। ਜਿਸ ਵਿਸ਼ੇ ‘ਤੇ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ, ਉਹ SA RS ਕੋਵਿਡ 2 ਖੋਜ ਲਈ ਦਿੱਤਾ ਗਿਆ ਸੀ।