Apple ਨੇ iPhone 12 ਸੀਰੀਜ਼ ਦੇ ਰਿਟੇਲ ਬਾਕਸ ਵਿੱਚ ਚਾਰਜਰ ਦੇਣਾ ਬੰਦ ਕਰ ਦਿੱਤਾ ਹੈ। ਇਸ ਤੋਂ ਬਾਅਦ ਸੈਮਸੰਗ ਨੇ 2021 ‘ਚ Galaxy S ਸੀਰੀਜ਼ ਦੇ ਇਨ-ਬਾਕਸ ਤੋਂ ਚਾਰਜਰ ਨੂੰ ਵੀ ਹਟਾ ਦਿੱਤਾ ਸੀ। ਭਾਰਤੀ ਟਿਪਸਟਰ ਮੁਕੁਲ ਸ਼ਰਮਾ ਦੇ ਮੁਤਾਬਕ, ਹੁਣ ਚੀਨੀ ਸਮਾਰਟਫੋਨ ਕੰਪਨੀਆਂ Oppo ਅਤੇ OnePlus ਵੀ ਫੋਨ ਦੇ ਨਾਲ ਚਾਰਜਰ ਨਹੀਂ ਦੇਣਗੀਆਂ। ਉਹਨਾਂ ਨੇ ਕਿਹਾ ਹੈ ਕਿ Oppo ਅਤੇ OnePlus ਜਲਦੀ ਹੀ ਭਾਰਤ ਵਿੱਚ ਆਪਣੇ ਸਮਾਰਟਫੋਨ ਬਾਕਸ ਤੋਂ ਚਾਰਜਰ ਹਟਾ ਸਕਦੇ ਨੇ।
ਫਿਲਹਾਲ iPhone SE 3 ਸਮੇਤ ਕਿਸੇ ਵੀ iPhone ਵਿੱਚ ਪਾਵਰ ਅਡੈਪਟਰ ਉਪਲਬਧ ਨਹੀਂ ਹੈ। ਦੂਜੇ ਪਾਸੇ ਜੇਕਰ Samsung ਦੀ ਗੱਲ ਕਰੀਏ ਤਾਂ ਕੰਪਨੀ ਨੇ ਆਪਣੀ ਫਲੈਗਸ਼ਿਪ ਅਤੇ ਮਿਡ-ਰੇਂਜ ਸਮਾਰਟਫੋਨ ਸੀਰੀਜ਼ ਤੋਂ ਇਨ-ਬਾਕਸ ਚਾਰਜਰ ਨੂੰ ਹਟਾ ਦਿੱਤਾ ਹੈ। ਹਾਲਾਂਕਿ, ਕੰਪਨੀ ਅਜੇ ਵੀ ਆਪਣੇ ਬਜਟ ਸ਼੍ਰੇਣੀ ਦੇ ਫੋਨਾਂ ਦੇ ਨਾਲ ਚਾਰਜਰ ਦੇ ਰਹੀ ਹੈ। Realme ਹਜੇ Narjon 50A ਪ੍ਰਾਈਮ ਦੇ ਨਾਲ ਇੱਕ ਚਾਰਜਰ ਅਡਾਪਟਰ ਦੇ ਰਿਹਾ ਹੈ।
ਸਮਾਰਟਫੋਨ ਕੰਪਨੀਆਂ ਦਾ ਦਾਅਵਾ ਹੈ ਕਿ ਚਾਰਜਰ ਨੂੰ ਹਟਾਉਣ ਦਾ ਫੈਸਲਾ ਇਲੈਕਟ੍ਰਾਨਿਕ ਵੇਸਟ ਅਤੇ ਵਾਤਾਵਰਣ ‘ਤੇ ਪੈਣ ਵਾਲੇ ਪ੍ਰਭਾਵ ਨੂੰ ਘੱਟ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਆਮਦਨ ‘ਚ ਵੀ ਵਾਧਾ ਹੁੰਦਾ ਹੈ। ਇਸ ਸਾਲ ਦੇ ਸ਼ੁਰੂ ‘ਚ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਕਿ Apple ਨੇ iPhone ਨਾਲ ਈਅਰਬਡਸ ਅਤੇ ਚਾਰਜਰਾਂ ਨੂੰ ਨਾ ਭੇਜ ਕੇ $6.5 ਬਿਲੀਅਨ ਦੀ ਬਚਤ ਕੀਤੀ।
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਫੋਨ ਕੰਪਨੀਆਂ ਨਾਲ ਗੱਲਬਾਤ ਕੀਤੀ ਸੀ। ਮੀਟਿੰਗ ਵਿੱਚ, ਸਾਰੇ ਸਮਾਰਟ ਡਿਵਾਈਸਾਂ ‘ਤੇ USB-C ਨੂੰ ਲਾਜ਼ਮੀ ਬਣਾਉਣ ਲਈ ਸਰਕਾਰ ਅਤੇ ਕੰਪਨੀਆਂ ਵਿਚਕਾਰ ਸਮਝੌਤਾ ਹੋਇਆ ਹੈ।
ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਇੱਕ ਅੰਤਰ-ਮੰਤਰਾਲਾ ਟਾਸਕ ਫੋਰਸ ਦੀ ਮੀਟਿੰਗ ਵਿੱਚ ਹਿੱਸੇਦਾਰਾਂ ਵਿਚਕਾਰ ਸਹਿਮਤੀ ਤੋਂ ਬਾਅਦ ਭਾਰਤ ਵਿੱਚ ਸਾਰੇ ਸਮਾਰਟ ਡਿਵਾਈਸਾਂ ਲਈ ਇੱਕ USB-C ਚਾਰਜਿੰਗ ਪੋਰਟ ਲਾਜ਼ਮੀ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਗੱਲ ‘ਤੇ ਚਰਚਾ ਕੀਤੀ ਗਈ ਕਿ ਫੀਚਰ ਫੋਨਾਂ ਲਈ ਵੱਖਰਾ ਚਾਰਜਿੰਗ ਪੋਰਟ ਅਪਣਾਇਆ ਜਾ ਸਕਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP