Agriculture Law: ਮੋਦੀ ਸਰਕਾਰ (Center Government) ਨੇ ਤਿੰਨ ਖੇਤੀ ਕਾਨੂੰਨ ਸਤੰਬਰ 2020 ਨੂੰ ਪਾਸ ਕੀਤੇ। ਜਦੋ ਇਹ ਬਿਲ ਪਾਸ ਹੋਏ ਤਾਂ ਦੇਸ਼ ਦੇ ਕਿਸਾਨਾਂ ਨੇ ਇਨ੍ਹਾਂ ਤਿੰਨ ਖੇਤੀ ਬਿਲਾ ਦੀ ਖ਼ਿਲਾਫ਼ਤ ਕੀਤੀ। ਦੇਸ਼ ਦੇ ਵੱਖ ਵੱਖ ਖੇਤਰਾਂ ‘ਚੋ ਇਨ੍ਹਾਂ ਬਿਲਾ ਦੇ ਵਿਰੋਧ ਚ ਧਰਨੇ ਮੁਜਾਹਰੇ ਸ਼ੁਰੂ ਹੋ ਗਏ। ਪੰਜਾਬ ਚ ਇਹਨਾਂ ਖੇਤੀ ਬਿਲਾ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ। ਪੰਜਾਬ ਦੇ ਪਿੰਡਾਂ ਚ ਲੋਕ ਇਨ੍ਹਾਂ ਬਿਲਾ ਦੇ ਵਿਰੋਧ ਕਰਨ ਲਈ ਲਾਮਬੰਦ ਹੋਣੇ ਸ਼ੁਰੂ ਹੋ ਗਏ।
ਪੰਜਾਬ ਦੀਆ ਕਿਸਾਨ ਜਥੇਬੰਦੀਆਂ ਨੇ ਪਿੰਡਾਂ ਚ ਜਾ ਜਾ ਕੇ ਇਨ੍ਹਾਂ ਬਿਲਾ ਦਾ ਵਿਰੋਧ ਕੀਤਾ ਤੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ ਆਵਾਜ ਬੁਲੰਦ ਕਰਨ ਨੂੰ ਕਿਹਾ ਤੇ ਇਹ ਬਿਲ ਕਿਉ ਏਨੇ ਕਿਸਾਨਾਂ ਲਈ ਖ਼ਤਰਨਾਕ ਹਨ ਲੋਕਾਂ ਨੂੰ ਵਿਸਥਾਰ ਪੂਰਵਕ ਦੱਸਿਆ। ਹੋਲੀ ਹੋਲੀ ਪਿੰਡਾਂ ਦੇ ਲੋਕ ਜੱਥੇ ਬਣਾ ਕੇ ਲਾਮਬੰਦ ਹੋਣੇ ਸ਼ੁਰੂ ਹੋ ਗਏ ਤੇ ਪੰਜਾਬ ਚ ਥਾਂ ਥਾਂ ਧਰਨੇ ਮੁਜਾਹਰੇ ਸ਼ੁਰੂ ਹੋ ਗਏ।
ਪੰਜਾਬ ਚ ਕਿਸਾਨਾਂ ਨੇ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਕੀਤੇ ਉਨ੍ਹਾਂ ਨੇ ਚੱਕਾ ਜਾਮ ,ਰੇਲ ਗੱਡੀਆਂ ਰੋਕਿਆ ਤੇ ਕੇਂਦਰ ਸਰਕਾਰ ਨੂੰ ਵੱਡੇ ਅੰਦੋਲਨ ਦੀ ਚੇਤਾਵਨੀ ਦਿੱਤੀ। ਕਿਸਾਨਾਂ ਨੇ ਪੰਜਾਬ ਭਰ ਚ ਬੀਜੇਪੀ ਲੀਡਰਾਂ ਦੇ ਘਰਾਂ ਬਾਹਰ ਧਰਨੇ ਲਗਾਏ ਗਏ ਤੇ ਉਨ੍ਹਾਂ ਦਾ ਪਿੰਡਾਂ ਵਿੱਚੋ ਬਾਈਕਾਟ ਕਿੱਟ ਗਿਆ। ਇਨ੍ਹਾਂ ਪ੍ਰਦਰਸ਼ਨਾਂ ਦੀ ਲਹਿਰ ਪੰਜਾਬ ਦੇ ਪਿੰਡਾਂ ਚ ਅੱਗ ਵਾਂਗ ਫੈਲ ਗਈ ਤੇ ਇਸਨੇ ਇਕ ਵੱਡੇ ਅੰਦੋਲਨ ਦਾ ਰੂਪ ਧਾਰਣ ਕਰ ਲਿਆ।
ਜਦੋਂ ਪੰਜਾਬ ਚੋ ਲੋਕ ਵੱਡੇ ਪੱਧਰ ਤੇ ਇਕੱਠੇ ਹੋ ਗਏ ਤਾਂ ਕਿਸਾਨਾਂ ਨੇ ਦਿੱਲੀ ਜਾਣ ਦੀਆ ਤਿਆਰੀ ਕਰ ਲਈ। ਕਿਸਾਨ 24 ਨਵੰਬਰ ਨੂੰ ਦਿੱਲੀ ਰਵਾਨਾ ਹੋਣੇ ਸ਼ੁਰੂ ਹੋ ਗਏ। ਪਿੰਡਾਂ ਚੋ ਲੋਕ ਟਰਾਲੀਆਂ ਭਰ ਭਰ ਆਪਣੇ ਟਰੈਕਟਰ ਲੈ ਕੇ ਦਿੱਲੀ ਪਹੁੰਚੇ। ਬਹੁਤ ਵੱਡੀ ਤਾਦਾਦ ਵਿਚ ਲੋਕ ਹਰਿਆਣੇ ਚੋ ਹੁੰਦੇ ਹੋਏ ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ ਤੇ ਇਕੱਠੇ ਹੋਏ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h