ICC T20 Rankings 2022: ਆਸਟ੍ਰੇਲੀਆ ‘ਚ ਖੇਡਿਆ ਜਾਣ ਵਾਲਾ T20 ਵਿਸ਼ਵ ਕੱਪ 2022 ਖਤਮ ਹੋ ਗਿਆ ਹੈ। ਇਸ ਵਿਸ਼ਵ ਕੱਪ ਦੇ ਫਾਈਨਲ ‘ਚ ਇੰਗਲੈਂਡ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਟਰਾਫੀ ‘ਤੇ ਕਬਜ਼ਾ ਕੀਤਾ। ਆਈਸੀਸੀ ਨੇ ਵਿਸ਼ਵ ਕੱਪ ਖ਼ਤਮ ਹੋਣ ਤੋਂ ਬਾਅਦ ਟੀ-20 ਰੈਂਕਿੰਗ ਜਾਰੀ ਕੀਤੀ ਹੈ। ਵਿਸ਼ਵ ਕੱਪ ‘ਚ ਕਈ ਖਿਡਾਰੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ, ਜਿਸ ਦੇ ਆਧਾਰ ‘ਤੇ ਉਨ੍ਹਾਂ ਦੀ ਰੈਂਕਿੰਗ ‘ਚ ਵੀ ਸੁਧਾਰ ਹੋਇਆ ਹੈ। ਇਸ ਕੜੀ ‘ਚ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਲੰਬੀ ਛਾਲ ਮਾਰੀ ਹੈ।
ਅਰਸ਼ਦੀਪ ਸਿੰਘ ਨੇ ਮਾਰੀ ਇੰਨੇ ਅੰਕਾਂ ਦੀ ਛਾਲ
ਅਰਸ਼ਦੀਪ ਸਿੰਘ ਨੇ ਟੀ-20 ਵਿਸ਼ਵ ਕੱਪ 2022 ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ 10 ਵਿਕਟਾਂ ਵੀ ਲਈਆਂ। ਇਸ ਪ੍ਰਦਰਸ਼ਨ ਦੇ ਬਦਲੇ ਉਸ ਨੂੰ ਆਈਸੀਸੀ ਨੇ ਹਾਲ ਹੀ ਵਿੱਚ ਟੀ-20 ਵਿਸ਼ਵ ਕੱਪ 2022 ਦੀ ਪਾਵਰ ਰੈਂਕਿੰਗ ਜਾਰੀ ਕੀਤੀ ਹੈ। ਇਸ ‘ਚ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਅਰਸ਼ਦੀਪ ਸਿੰਘ ਨੇ ਰੈਂਕਿੰਗ ‘ਚ ਕੁੱਲ 32 ਅੰਕਾਂ ਦੀ ਛਾਲ ਮਾਰੀ ਤੇ ਹੁਣ ਉਹ 22ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਟੂਰਨਾਮੈਂਟ ਤੋਂ ਪਹਿਲਾਂ ਉਹ 54ਵੇਂ ਨੰਬਰ ‘ਤੇ ਸੀ, ਹੁਣ ਉਹ 22ਵੇਂ ਨੰਬਰ ‘ਤੇ ਆ ਗਿਆ ਹੈ।
View this post on Instagram
ਨਸੀਮ ਸ਼ਾਹ ਅਤੇ ਕ੍ਰਿਸ ਵੋਕਸ ਨੇ ਵੀ ਮਾਰੀ ਲੰਬੀ ਛਾਲ
ਆਈਸੀਸੀ ਵੱਲੋਂ ਜਾਰੀ ਪਾਵਰ ਰੈਂਕਿੰਗ ਮੁਤਾਬਕ ਨਸੀਮ ਸ਼ਾਹ ਨੇ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਲੰਬੀ ਛਾਲ ਮਾਰੀ ਹੈ। ਉਹ 79 ਸਥਾਨ ਉੱਪਰ ਚਲੇ ਗਏ ਹਨ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਵੇਨ ਪਾਰਨੇਲ ਨੇ 39 ਸਥਾਨਾਂ ਅਤੇ ਇੰਗਲੈਂਡ ਦੇ ਕ੍ਰਿਸ ਵੋਕਸ ਨੇ 22 ਸਥਾਨਾਂ ਦੀ ਛਲਾਂਗ ਲਗਾਈ ਹੈ। ਪਾਕਿਸਤਾਨ ਦੇ ਆਲਰਾਊਂਡਰ ਗੇਂਦਬਾਜ਼ ਸ਼ਾਹੀਨ ਅਫਰੀਦੀ ਦਾ ਵੀ ਇਸ ਸੂਚੀ ‘ਚ ਨਾਂ ਹੈ, ਜਿਸ ਨੇ 21 ਸਥਾਨਾਂ ਦੀ ਛਲਾਂਗ ਲਗਾਈ ਹੈ।
ICC T20 ਰੈਂਕਿੰਗ ‘ਚ ਇਹ ਹਨ ਚੋਟੀ ਦੇ 5 ਬੱਲੇਬਾਜ਼
1. ਸੂਰਿਆਕੁਮਾਰ ਯਾਦਵ
2. ਮੁਹੰਮਦ ਰਿਜ਼ਵਾਨ
3. ਬਾਬਰ ਆਜ਼ਮ
4. ਡੇਵੋਨ ਕੋਨਵੇ
5. ਐਡਮ ਮੈਕਰਾਮ
ICC T20 ਰੈਂਕਿੰਗ ‘ਚ ਇਹ ਹਨ ਚੋਟੀ ਦੇ 5 ਗੇਂਦਬਾਜ਼
1. ਵਨਿਦੂ ਹਸਾਰੰਗਾ
2. ਰਾਸ਼ਿਦ ਖ਼ਾਨ
3. ਆਦਿਲ ਰਸ਼ੀਦ
4. ਜੋਸ਼ ਹੇਜ਼ਲਵੁੱਡ
5. ਸੈਮ ਕੁਰਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h