Royal Enfield Super Meteor 650: ਫੇਮਸ ਕੰਪਨੀ Royal Enfield ਨੇ ਹਾਲ ਹੀ ਵਿੱਚ ਇਟਲੀ ‘ਚ EICMA ਮੋਟਰ ਸ਼ੋਅ ਵਿੱਚ ਆਪਣੀ ਨਵੀਂ ਬਾਈਕ Super Meteor 650 ਪੇਸ਼ ਕੀਤੀ। ਹੁਣ ਕੰਪਨੀ ਨੇ ਭਾਰਤ ‘ਚ ਚੱਲ ਰਹੀ ਰਾਈਡਰ ਮੇਨੀਆ ਦੇ ਪਹਿਲੇ ਦਿਨ ਇਸ ਬਾਈਕ ਨੂੰ ਸ਼ੋਅਕੇਸ ਕੀਤਾ। ਇਸ ਬਾਈਕ ਨੂੰ ਦਿਖਾਉਣ ਦੇ ਨਾਲ ਹੀ ਕੰਪਨੀ ਨੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ। ਫਿਲਹਾਲ ਇਸ ਦੀ ਬੁਕਿੰਗ ਸਿਰਫ ਉਨ੍ਹਾਂ ਲੋਕਾਂ ਲਈ ਸ਼ੁਰੂ ਕੀਤੀ ਗਈ ਹੈ ਜੋ ਰਾਈਡਰ ਮੇਨੀਆ ‘ਚ ਹਿੱਸਾ ਲੈ ਰਹੇ ਹਨ।
ਜਾਣਕਾਰੀ ਮੁਤਾਬਕ ਨਵੀਂ Super Meteor 650 ਨੂੰ ਅਗਲੇ ਸਾਲ ਜਨਵਰੀ ਤੱਕ ਭਾਰਤੀ ਬਾਜ਼ਾਰ ‘ਚ ਲਾਂਚ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਘਰੇਲੂ ਬਾਜ਼ਾਰ ‘ਚ ਕੰਪਨੀ ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਹ ਸਭ ਤੋਂ ਮਹਿੰਗੀ ਬਾਈਕ ਹੋਵੇਗੀ। ਆਪਣੇ ਆਕਰਸ਼ਕ ਲੁੱਕ ਅਤੇ ਡਿਜ਼ਾਈਨ ਕਾਰਨ ਇਸ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Royal Enfield ਦੀ ਨਵੀਂ Super Meteor 650 ਨੂੰ ਕੰਪਨੀ ਵਲੋਂ ਰੈਟਰੋ ਕਰੂਜ਼ਰ ਡਿਜ਼ਾਈਨ ਦੇ ਨਾਲ ਇੱਕ ਅਪਗ੍ਰੇਡ ਰਾਈਡਿੰਗ ਪੋਜੀਸ਼ਨ ਦਿੱਤੀ ਗਈ। ਇਸ ‘ਚ ਟਿਅਰ ਫਿਊਲ ਟੈਂਕ ਅਤੇ ਪਿਛਲੇ ਪਹੀਆਂ ਲਈ ਚੰਕੀ ਫੈਂਡਰ ਦਿੱਤੇ ਗਏ ਹਨ। ਸਰਕੂਲਰ ਹੈੱਡਲਾਈਟ, ਗੋਲ ਟੇਲਲਾਈਟ, ਟੂ-ਪੀਸ ਸੀਟ ਇਸ ਬਾਈਕ ਨੂੰ ਹੋਰ ਵੀ ਵਧੀਆ ਲੁੱਕ ਦੇ ਰਹੀ ਹੈ, ਹਾਲਾਂਕਿ ਇਸ ‘ਚ ਗ੍ਰੈਬ ਰੇਲ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਆਕਰਸ਼ਕ ਅਲਾਏ ਵ੍ਹੀਲ, ਟਿਊਬਲੈੱਸ ਟਾਇਰ ਅਤੇ ਟ੍ਰਿਪਰ ਨੇਵੀਗੇਸ਼ਨ ਪੋਡ ਵੀ ਮਿਲਦੇ ਹਨ। ਇਸ ਦੇ ਇੰਜਨ ਨੂੰ ਤੁਸੀਂ ਪਹਿਲਾਂ ਇਸਤੇਮਾਲ ਕਰ ਚੁੱਕੇ ਹੋ, ਪਰ ਇਸ ਦਾ ਚੇਚਿਸ ਅਤੇ ਫਰੇਮ ਪੂਰੀ ਤਰ੍ਹਾਂ ਨਵਾਂ ਹੈ।
ਇਸਦੀ ਲੰਬਾਈ 2260 mm , ਚੌੜਾਈ 890 mm, ਉਚਾਈ 1155 mm, ਸੀਟ ਦੀ ਉਚਾਈ 740 ਮਿਲੀਮੀਟਰ ਅਤੇ ਵਜ਼ਨ 241 ਕਿਲੋਗ੍ਰਾਮ ਹੈ। ਇਸ ‘ਚ ਤੁਹਾਨੂੰ 1500 mm ਦਾ ਵ੍ਹੀਲਬੇਸ ਅਤੇ 135 mm ਦਾ ਗਰਾਊਂਡ ਕਲੀਅਰੈਂਸ ਵੀ ਮਿਲਦਾ ਹੈ। ਕਰੂਜ਼ਰ ਵਜੋਂ ਲੰਬੇ ਟੂਰ ਨੂੰ ਧਿਆਨ ‘ਚ ਰੱਖਦੇ ਹੋਏ ਇਸ ‘ਚ 15.7 ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ।
Royal Enfield ਨੇ ਇਸ ਬਾਈਕ ‘ਚ 648cc ਵਾਲੇ ਟਵਿਨ ਇੰਜਣ ਦੀ ਵਰਤੋਂ ਕੀਤੀ ਹੈ, ਜੋ 47PS ਦੀ ਪਾਵਰ ਅਤੇ 52.3 Nm ਦਾ ਟਾਰਕ ਜਨਰੇਟ ਕਰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਾਈਕ ਦਾ ਇੰਜਣ ਹੋਰ ਵੀ ਸਮੂਦ ਹੋਵੇਗਾ, ਜੋ ਵਾਈਬ੍ਰੇਸ਼ਨ ਨੂੰ ਘੱਟ ਕਰਦੇ ਹੋਏ ਬਿਹਤਰ ਪਰਫਾਰਮੈਂਸ ਦੇਵੇਗਾ। ਇਸ ਵਿੱਚ ਮਲਟੀ-ਪਲੇਟ ਕਲਚ ਦੇ ਨਾਲ 6-ਸਪੀਡ ਗਿਅਰਬਾਕਸ ਵੀ ਸ਼ਾਮਲ ਹੈ।
V, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h