ਐਪਲ ਦੇ ਆਉਣ ਵਾਲੇ ਅਗਲੇ iPhone 15 Pro ਮਾਡਲ ਵਿੱਚ ਹਾਈ-ਸਪੀਡ ਡੇਟਾ ਟ੍ਰਾਂਸਫਰ ਲਈ ਥੰਡਰਬੋਲਟ ਪੋਰਟ ਹੋਣ ਦੀ ਸੰਭਾਵਨਾ ਹੈ। ਐਪਲ ਵਿਸ਼ਲੇਸ਼ਕ ਮਿੰਗ-ਚੀ ਕੁਓ ਦੇ ਅਨੁਸਾਰ, IPhone 15 Pro ਅਤੇ IPhone 15 Pro Max ਮਾਡਲਾਂ ਵਿੱਚ ਘੱਟੋ ਘੱਟ USB 3.2 ਜਾਂ ਥੰਡਰਬੋਲਟ 3 ਦੇ ਨਾਲ USB-C ਪੋਰਟ ਹੋਣਗੇ ।
ਥੰਡਰਬੋਲਟ 3 ਪੋਰਟ ਵਿੱਚ 40 Gbps ਤੱਕ ਦੀ ਬੈਂਡਵਿਡਥ ਦੀ ਵਿਸ਼ੇਸ਼ਤਾ ਹੋਣ ਦੀ ਸੰਭਾਵਨਾ ਹੈ। ਥੰਡਰਬੋਲਟ ਪੋਰਟ ਸਪੋਰਟ ਤੋਂ ਪਰਫੋਂਮੇਨਸ ਨੂੰ ਹੁਲਾਰਾ ਦੇਣ ਅਤੇ ਹਾਈ-ਸਪੀਡ ਡੇਟਾ ਟ੍ਰਾਂਸਫਰ ਹੋਣ ਦੀ ਉਮੀਦ ਹੈ, ਜੋ ਯੂਜ਼ਰਸ ਨੂੰ ਖਾਸ ਤੌਰ ‘ਤੇ ਉਦੋਂ ਮਦਦ ਕਰੇਗੀ ਜਦੋਂ ਉਹ ਵੱਡੀਆਂ ਫਾਈਲਾਂ ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਹੋਣ।
ਇਸ ਸਾਲ ਅਕਤੂਬਰ ਵਿੱਚ, IPhone 15 Pro ਮਾਡਲਾਂ ‘ਤੇ ਕਲਿੱਕ ਕਰਨ ਯੋਗ ਵਾਲੀਅਮ ਅਤੇ ਪਾਵਰ ਬਟਨਾਂ ਨੂੰ ਸਾਲਿਡ-ਸਟੇਟ ਬਟਨਾਂ ਨਾਲ ਬਦਲਣ ਦੀ ਯੋਜਨਾ ਬਣਾ ਰਿਹਾ ਸੀ। ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ, ਕੁਓ ਨੇ ਕਿਹਾ ਕਿ ਇਹ ਬਟਨ IPhone 7 ਦੇ ਸਾਲਿਡ-ਸਟੇਟ ਹੋਮ ਬਟਨ ਦੇ ਸਮਾਨ ਕੰਮ ਕਰ ਸਕਦੇ ਹਨ, ਜਿਸ ਨੂੰ ਯੂਜ਼ਰਸ ਦੁਆਰਾ ਦਬਾਇਆ ਨਹੀਂ ਜਾ ਸਕਦਾ, ਪਰ ਛੂਹਣ ਤੋਂ ਬਾਅਦ ਵਾਈਬ੍ਰੇਟ ਹੁੰਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h