ਕ੍ਰਿਕਟ ਫੈਨਸ ਲਈ ਇੱਕ ਖੁਸ਼ਖਬਰੀ ਆ ਰਹੀ ਹੈ, ਲੰਬੇ ਸਮੇਂ ਬਾਅਦ ਕ੍ਰਿਕਟ ਨੂੰ ਇੱਕ ਵਾਰ ਫਿਰ ਓਲੰਪਿਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਖਬਰਾਂ ਮੁਤਾਬਕ 2028 ‘ਚ ਹੋਣ ਵਾਲੀਆਂ ਓਲੰਪਿਕ ਖੇਡਾਂ ‘ਚ 6 ਦੇਸ਼ਾਂ ਦਾ ਟੂਰਨਾਮੈਂਟ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਹ ਸਿਫਾਰਿਸ਼ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਦੇ ਟੂਰਨਾਮੈਂਟ ਲਈ ਕੀਤੀ ਹੈ।
ICC 2028 ਵਿੱਚ ਹੋਣ ਵਾਲੇ ਲਾਸ ਏਂਜਲਸ ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ICC ਨੇ ਪੁਰਸ਼ਾਂ ਅਤੇ ਔਰਤਾਂ ਦੀਆਂ 6 ਟੀਮਾਂ ਵਿਚਕਾਰ ਹੋਣ ਵਾਲੇ ਟੂਰਨਾਮੈਂਟ ਨੂੰ ਓਲੰਪਿਕ ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ। T-20 ਫਾਰਮੈਟ ‘ਚ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ‘ਚ ਟਾਪ ਦੀਆਂ 6 ਟੀਮਾਂ ਨੂੰ ਉਨ੍ਹਾਂ ਦੀ ਰੈਂਕਿੰਗ ਦੇ ਆਧਾਰ ‘ਤੇ ਜਗ੍ਹਾ ਦਿੱਤੀ ਜਾਵੇਗੀ।
ਜਾਣਕਾਰੀ ਮੁਤਾਬਕ 2028 ਓਲੰਪਿਕ ਦੌਰਾਨ ਪੁਰਸ਼ ਅਤੇ ਮਹਿਲਾ 6 ਦੇਸ਼ਾਂ ਦੇ T-20 ਟੂਰਨਾਮੈਂਟ ਵੱਖ-ਵੱਖ ਥਾਵਾਂ ‘ਤੇ ਹੋਣ ਦੀ ਬਜਾਏ ਇੱਕੋ ਜਗ੍ਹਾ ਕਰਵਾਏ ਜਾ ਸਕਦੇ ਹਨ। ਇਸ ਨਾਲ ਸਮਾਗਮ ਦੇ ਆਯੋਜਨ ‘ਤੇ ਹੋਣ ਵਾਲੇ ਖਰਚੇ ਨੂੰ ਘੱਟ ਕੀਤਾ ਜਾ ਸਕਦਾ ਹੈ। ਅਥਲੀਟਾਂ ਦੀ ਗਿਣਤੀ ਘੱਟ ਰੱਖਣ ਲਈ, ਹਰੇਕ ਟੀਮ ਨੂੰ ਵੱਧ ਤੋਂ ਵੱਧ 14 ਖਿਡਾਰੀ ਲੈ ਜਾਣ ਦੀ ਇਜਾਜ਼ਤ ਹੋਵੇਗੀ।
ਓਲੰਪਿਕ ਵਿੱਚ 6 ਟੀਮਾਂ ਵਿਚਕਾਰ ਹੋਣ ਵਾਲੇ ਇਸ ਟੂਰਨਾਮੈਂਟ ਦੇ ਫਾਰਮੈਟ ਦੀ ਗੱਲ ਕਰੀਏ ਤਾਂ ਟੀਮਾਂ ਨੂੰ 3-3 ਦੇ ਦੋ ਗਰੁੱਪਾਂ ਵਿੱਚ ਰੱਖਿਆ ਜਾ ਸਕਦਾ ਹੈ। ਇਸ ‘ਚੋਂ ਦੋਵਾਂ ਗਰੁੱਪਾਂ ਦੀਆਂ ਟਾਪ ਦੀਆਂ 2 ਟੀਮਾਂ ਨੂੰ ਸੈਮੀਫਾਈਨਲ ‘ਚ ਪ੍ਰਵੇਸ਼ ਕਰਨ ਦਾ ਮੌਕਾ ਮਿਲੇਗਾ। ਨਾਕਆਊਟ ਵਿੱਚ ਜਿੱਤਣ ਵਾਲੀਆਂ ਦੋਵੇਂ ਟੀਮਾਂ ਫਾਈਨਲ ਵਿੱਚ ਪਹੁੰਚ ਜਾਣਗੀਆਂ। ਜੇਤੂ ਟੀਮ ਨੂੰ ਸੋਨ ਤਮਗਾ ਦਿੱਤਾ ਜਾਵੇਗਾ, ਜਦਕਿ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਚਾਂਦੀ ਦਾ ਤਗਮਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰ ਰਹੀਆਂ ਦੋਵਾਂ ਟੀਮਾਂ ਵਿਚਾਲੇ ਕਾਂਸੀ ਦੇ ਤਗਮੇ ਲਈ ਮੈਚ ਖੇਡਿਆ ਜਾਵੇਗਾ।
ਕ੍ਰਿਕਟ ਓਲੰਪਿਕ ਦਾ ਹਿੱਸਾ ਰਿਹਾ ਹੈ ਅਤੇ ਇਸਨੂੰ 1900 ਵਿੱਚ ਪੈਰਿਸ ਓਲੰਪਿਕ ਵਿੱਚ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਪਹਿਲੀ ਅਤੇ ਆਖਰੀ ਵਾਰ ਸੀ ਜਦੋਂ ਕ੍ਰਿਕਟ ਨੂੰ ਓਲੰਪਿਕ ਵਿੱਚ ਸ਼ਾਮਲ ਕੀਤਾ ਗਿਆ ਸੀ। ਫਰਾਂਸ ਅਤੇ ਗ੍ਰੇਟ ਬ੍ਰਿਟੇਨ ਦੀਆਂ ਸਿਰਫ ਦੋ ਟੀਮਾਂ ਨੇ ਇਸ ਵਿੱਚ ਹਿੱਸਾ ਲਿਆ। ਗ੍ਰੇਟ ਬ੍ਰਿਟੇਨ ਨੇ ਇੱਥੇ ਸੋਨ ਤਗਮਾ ਜਿੱਤਿਆ ਜਦਕਿ ਫਰਾਂਸ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h