Ram Rahim Parole Ends: ਉੱਤਰ ਪ੍ਰਦੇਸ਼ (ਯੂਪੀ) ਦੇ ਬਾਗਪਤ ‘ਚ ਬਰਨਾਵਾ ਆਸ਼ਰਮ ‘ਚ ਰਹਿ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ‘ਚ 5 ਦਿਨ ਬਾਕੀ ਹਨ। ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ 25 ਨਵੰਬਰ ਨੂੰ ਖ਼ਤਮ ਹੋ ਰਹੀ ਹੈ। ਪੈਰੋਲ ਖ਼ਤਮ ਹੁੰਦੇ ਹੀ ਉਹ ਵਾਪਸ ਰੋਹਤਕ ਦੀ ਸੁਨਾਰੀਆ ਜੇਲ੍ਹ ਚਲਾ ਜਾਵੇਗਾ।
ਖਾਸ ਗੱਲ ਇਹ ਹੈ ਕਿ ਇਸੇ ਦਿਨ ਹਰਿਆਣਾ ‘ਚ ਪੰਚਾਇਤੀ ਚੋਣਾਂ ਦਾ ਤੀਜਾ ਅਤੇ ਆਖਰੀ ਪੜਾਅ ਪੂਰਾ ਹੋ ਜਾਵੇਗਾ। ਆਖਰੀ ਪੜਾਅ ‘ਚ 25 ਨਵੰਬਰ ਨੂੰ ਹਿਸਾਰ, ਫਰੀਦਾਬਾਦ, ਪਲਵਲ ਅਤੇ ਫਤਿਹਾਬਾਦ ‘ਚ ਪੰਚ-ਸਰਪੰਚ ਦੀ ਗਿਣਤੀ ਹੋਵੇਗੀ।
ਇਸ ਵਾਰ ਪੈਰੋਲ ਦੌਰਾਨ ਰਾਮ ਰਹੀਮ ਨੇ ਆਪਣੇ ਸ਼ਰਧਾਲੂਆਂ ਦੇ ਸਾਹਮਣੇ ਆਪਣੀ ਗੋਦ ਲਈ ਧੀ ਹਨੀਪ੍ਰੀਤ ਨੂੰ ਰੁਹਾਨੀ ਦੀਦੀ ਉਰਫ਼ ਰੂਹ ਦੀ ਦਾ ਨਾਂ ਦਿੱਤਾ। ਇਸ ਦੇ ਨਾਲ ਹੀ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਗੱਦੀ ਦੇਣ ਦੀਆਂ ਚਰਚਾਵਾਂ ‘ਤੇ ਵੀ ਜਵਾਬ ਦਿੱਤਾ ਕਿ ਉਹ ਗੁਰੂ ਹੈ ਤੇ ਰਹੇਗਾ। ਰਾਮ ਰਹੀਮ ਨੇ ਵੀ ਅਜਿਹੀਆਂ ਚਰਚਾਵਾਂ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ। ਇੰਨਾ ਹੀ ਨਹੀਂ ਪ੍ਰੇਮੀਆਂ ਨੇ ਹੁਣ ਉਸ ਨੂੰ ਪਿਤਾ ਦੇ ਨਾਲ-ਨਾਲ ਬਾਪੂ ਦੀ ਉਪਾਧੀ ਵੀ ਦੇ ਦਿੱਤੀ।
ਖੂਬ ਕੀਤੇ ਸਤਿਸੰਗ, 2 ਗੀਤ ਵੀ ਕੀਤੇ ਲਾਂਚ
ਪੈਰੋਲ ‘ਤੇ ਆਏ ਰਾਮ ਰਹੀਮ ਨੇ ਇਸ ਵਾਰ ਹਰਿਆਣਾ ਸਰਕਾਰ ਦੇ ਆਸ਼ੀਰਵਾਦ ਨਾਲ ਬਰਨਾਵਾ ਆਸ਼ਰਮ ‘ਚ ਖੁੱਲ੍ਹੇਆਮ ਸਤਿਸੰਗ ਕੀਤਾ। ਇੰਨਾ ਹੀ ਨਹੀਂ ਉਸ ਨੇ ਆਪਣੀ ਇਸ ਪੈਰੋਲ ਦੌਰਾਨ 2 ਗੀਤ ਵੀ ਲਾਂਚ ਕੀਤੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h