ਰਿੰਦਾ ਦੇ ਸਾਥੀ ਅੱਤਵਾਦੀ ਹੈਪੀ ਸੰਘੇੜਾ ਦਾ ਕਤਲ, ਗੈਂਗਸਟਰ ਲਖਬੀਰ ਲੰਡਾ ਨੇ ਇਟਲੀ ‘ਚ ਕਰਵਾਇਆ ਕਤਲ
Happy Sanghera in Italy: ਪਾਕਿਸਤਾਨ ‘ਚ ISI ਦੀ ਸ਼ਰਨ ‘ਚ ਮਾਰੇ ਗਏ ਹਰਵਿੰਦਰ ਸੰਧੂ ਉਰਫ ਰਿੰਦਾ ਦੀ ਮੌਤ ਤੋਂ ਬਾਅਦ ਹੁਣ ਇਟਲੀ ਤੋਂ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਸੰਘੇੜਾ ਦੀ ਮੌਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅੱਤਵਾਦੀ ਰਿੰਦਾ ਵਾਂਗ ਹੈਪੀ ਸੰਘੇੜਾ ਦੀ ਮੌਤ ‘ਤੇ ਵੀ ਭਾਰਤੀ ਖੁਫੀਆ ਏਜੰਸੀਆਂ ਚੁੱਪ ਹਨ। ਪਰ ਰਿੰਦਾ ਤੋਂ ਬਾਅਦ ਹੈਪੀ ਸੰਘੇੜਾ ਦੀ ਮੌਤ ਨਾਲ ਪੰਜਾਬ ‘ਚ ਅਸ਼ਾਂਤੀ ਪੈਦਾ ਕਰਨ ਦੀਆਂ ਆਈਐਸਆਈ ਦੀਆਂ ਕੋਸ਼ਿਸ਼ਾਂ ਨੂੰ ਬਰਬਾਦ ਹੋ ਗਈਆਂ ਹਨ।
ਦੱਸ ਦਈਏ ਕਿ ਹੈਪੀ ਸੰਘੇੜਾ ਕਾਫੀ ਸਮੇਂ ਤੋਂ ਇਟਲੀ ‘ਚ ਰਹਿ ਰਿਹਾ ਸੀ ਤੇ ਪੰਜਾਬ ਵਿਚ ਅੱਤਵਾਦੀ ਘਟਨਾਵਾਂ ਅਤੇ ਹਥਿਆਰਾਂ ਦੀ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਸੀ। ਹੈਪੀ ਸੰਘੇੜਾ ਪਾਕਿਸਤਾਨ ਵਿੱਚ ਆਈਐਸਆਈ ਦੀ ਸ਼ਰਨ ਵਿੱਚ ਰਹਿ ਰਹੇ ਅਤਿਵਾਦੀ ਰਿੰਦਾ ਦਾ ਕਰੀਬੀ ਸੀ ਅਤੇ ਉਸ ਨਾਲ ਮਿਲ ਕੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਹਥਿਆਰਾਂ ਦੀ ਤਸਕਰੀ ਦਾ ਜਾਲ ਵਿਛਾ ਰਿਹਾ ਸੀ। ਇਸ ਗੱਲ ਦੀ ਪੁਸ਼ਟੀ 1 ਅਕਤੂਬਰ ਨੂੰ ਫਿਰੋਜ਼ਪੁਰ ਦੇ ਪਿੰਡ ਜੋਗੇਵਾਲ ਦੇ ਸਰਪੰਚ ਹਰਪ੍ਰੀਤ ਸਿੰਘ ਉਰਫ਼ ਹਰੀ ਦੀ ਗ੍ਰਿਫ਼ਤਾਰੀ ਤੋਂ ਵੀ ਹੋਈ।
ਹੈਪੀ ਸੰਘੇੜਾ ਦੇ ਕਤਲ ਮਗਰੋਂ ਇਸ ਘਟਨਾ ਪਿੱਛੇ ਕੈਨੇਡਾ ਬੈਠੇ ਲਖਬੀਰ ਸਿੰਘ ਉਰਫ ਲੰਡਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਲੰਡਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੰਘੇੜਾ ਨੂੰ ਮਾਰਿਆ। ਕਿਉਂਕਿ ਉਹ ਅੱਤਵਾਦੀ ਰਿੰਦਾ ਦੇ ਨੇੜੇ ਸੀ, ਪਰ ਉਹ ਉਲਟ ਚਲਣਾ ਸ਼ੁਰੂ ਹੋ ਗਿਆ ਸੀ। ਜਿਸ ਕਾਰਨ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਨੁਕਸਾਨ ਹੋ ਰਿਹਾ ਸੀ।
ਆਰਪੀਜੀ ਹਮਲੇ ‘ਚ ਆਇਆ ਸੀ ਨਾਂਅ
ਹੈਪੀ ਸੰਘੇੜਾ ਦਾ ਨਾਂ ਮੋਹਾਲੀ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ‘ਤੇ ਹੋਏ ਆਰਪੀਜੀ ਹਮਲੇ ‘ਚ ਵੀ ਸਾਹਮਣੇ ਆਇਆ ਸੀ। 23 ਸਤੰਬਰ ਨੂੰ ਪੰਜਾਬ ਪੁਲਿਸ ਨੇ ਪਿੰਡ ਜਾਗੋਵਾਲ ਦੇ ਰਹਿਣ ਵਾਲੇ ਬਲਜੀਤ ਸਿੰਘ ਮੱਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਮੱਲੀ ਨੇ ਦੱਸਿਆ ਕਿ ਉਸ ਨੇ ਹੈਪੀ ਸੰਘੇੜਾ ਦੇ ਕਹਿਣ ‘ਤੇ ਜੁਲਾਈ 2022 ‘ਚ ਮੱਖੂ-ਲੋਹੀਆਂ ਰੋਡ ਸਥਿਤ ਪਿੰਡ ਸੂਦ ਤੋਂ ਹਥਿਆਰਾਂ ਦੀ ਖੇਪ ਲਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h