Funeral and Death Service: ਤੁਸੀਂ ਸਾਰਿਆਂ ਨੇ ਅੱਜ ਤੱਕ ਕਈ ਤਰ੍ਹਾਂ ਦੀਆਂ ਸੇਵਾਵਾਂ ਬਾਰੇ ਸੁਣਿਆ ਹੋਵੇਗਾ, ਪਰ ਅੱਜ ਅਸੀਂ ਤੁਹਾਨੂੰ ਜਿਸ ਬਾਰੇ ਦੱਸਣ ਜਾ ਰਹੇ ਹਾਂ, ਉਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਸਲ ‘ਚ ਇਹ ਜਾਣਕਾਰੀ ‘ਫਿਊਨਰਲ ਐਂਡ ਡੈਥ ਸਰਵਿਸ’ ਨਾਲ ਸਬੰਧਿਤ ਹੈ ਜੋ ਹੁਣ ਦਿੱਤੀ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਮੌਤ ਤੋਂ ਬਾਅਦ, ਕੰਪਨੀ ਵਿਅਕਤੀ ਦੇ ਅੰਤਿਮ ਸੰਸਕਾਰ ਲਈ ਸਾਰੀਆਂ ਤਿਆਰੀਆਂ ਕਰੇਗੀ।
ਜੀ ਹਾਂ ਤੁਸੀਂ ਸਹੀ ਪੜ੍ਹਿਆ- ਕੰਪਨੀ ਨੇ ਇਸ ‘ਚ ਪੰਡਿਤ-ਨਾਈ ਦੀ ਲੋੜ ਤੋਂ ਲੈ ਕੇ ਮੋਢਾ ਦੇਣ ਲਈ ਚਾਰ ਵਿਅਕਤੀਆਂ ਦੇ ਇੰਤਜ਼ਾਮ ਅਤੇ ਹੋਰ ਸਾਰੇ ਪ੍ਰਬੰਧ ਸ਼ਾਮਲ ਕੀਤੇ ਹਨ, ਹੈਰਾਨੀ ਗੱਲ ਤਾਂ ਇਹ ਹੈ ਕਿ ਇਹ ਸਾਰੀਆਂ ਸੁਵਿਧਾਵਾਂ ਕੰਪਨੀ ਖੁਦ ਕਰੇਗੀ। ਦੱਸ ਦਈਏ ਕਿ ਇਹ ਸੇਵਾ ਜਾਪਾਨ ਜਾਂ ਹੋਰ ਕਈ ਦੇਸ਼ਾਂ ਵਿੱਚ ਆਮ ਹੈ ਪਰ ਹੁਣ ਇਹ ਭਾਰਤ ਵਿੱਚ ਵੀ ਸ਼ੁਰੂ ਹੋ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਅੱਜਕਲ ਟ੍ਰੈਡ ਫੇਅਰ ‘ਚ ਇੱਕ ਖਾਸ ਤੇ ਵਿਲੱਖਣ ਸਟਾਰਟਅੱਪ ਚਰਚਾ ਵਿੱਚ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਇਸ ਅਨੋਖੇ ਸਟਾਰਟਅੱਪ ਦਾ ਨਾਂ ਹੈ ਸੁਖਾਂਤ ਫਿਊਨਰਲ ਮੈਨੇਜਮੈਂਟ। ਦੱਸ ਦੇਈਏ ਕਿ ਵਪਾਰ ਮੇਲੇ ਵਿੱਚ ਦਿਖਾਈ ਦੇਣ ਵਾਲੇ ਇਸ ਅਨੋਖੇ ਸਟਾਰਟਅੱਪ ਦੀ ਸਭ ਤੋਂ ਅਨੋਖੀ ਗੱਲ ਇਹ ਹੈ ਕਿ ਇੱਥੇ ਉਹ ਸਾਰੀਆਂ ਚੀਜ਼ਾਂ ਅਤੇ ਪ੍ਰਬੰਧ ਮੌਜੂਦ ਹਨ, ਜੋ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਕੰਮ ਆਉਂਦੇ ਹਨ।
ਕੰਪਨੀ ਕੀ ਕਰੇਗੀ?- ਜੇਕਰ ਇਸ ਸਟਾਰਟਅੱਪ ਦੀ ਗੱਲ ਕਰੀਏ ਤਾਂ ਇਸਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਅਰਥੀ ਨੂੰ ਮੋਢੇ ਦੇਣ ਤੋਂ ਲੈ ਕੇ ਨਾਲ ਚਲਣ ਵਾਲੇ, ਰਾਮ ਨਾਮ ਸੱਤ ਬੋਲਣ ਵਾਲੇ, ਪੰਡਿਤ, ਨਾਈ ਦੇ ਨਾਂ ‘ਤੇ ਸਭ ਕੰਪਨੀ ਵਲੋਂ ਦਿੱਤੇ ਜਾਣਗੇ। ਇੰਨਾ ਹੀ ਨਹੀਂ, ਕੰਪਨੀ ਵੱਲੋਂ ਮ੍ਰਿਤਕ ਦੇਹਾਂ ਨੂੰ ਵਿਸਰਜਿਤ ਵੀ ਕਰਵਾਇਆ ਜਾਵੇਗਾ, ਯਾਨੀ ਅੰਤਿਮ ਸੰਸਕਾਰ ਨਾਲ ਜੁੜੀਆਂ ਸਾਰੀਆਂ ਰਸਮਾਂ ਕੰਪਨੀ ਵੱਲੋਂ ਹੀ ਉਪਲਬਧ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਕੰਪਨੀ ਨੇ ਲੋਕਾਂ ਦੀਆਂ ਅੰਤਿਮ ਰਸਮਾਂ ਦੇ ਸਾਰੇ ਪ੍ਰਬੰਧਾਂ ਦੇ ਬਦਲੇ 37,500 ਰੁਪਏ ਫੀਸ ਰੱਖੀ ਹੈ।
ਲੋਕ ਦੱਸ ਰਹੇ ਹਨ ਕਿ ਨਵਾਂ ਸਟਾਰਟਅੱਪ – ਸੁਖਾਂਤ ਫਿਊਨਰਲ ਮੈਨੇਜਮੈਂਟ ਰੈਡੀਮੇਡ ਅਰਥੀ ਦੀ ਸਹੂਲਤ ਵੀ ਦੇ ਰਿਹਾ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ, ‘ਮੌਤ ਤੋਂ ਬਾਅਦ ਲਾਸ਼ ਨੂੰ ਜੋ ਵੀ ਚਾਹੀਦਾ ਹੈ, ਉਹ ਕੰਪਨੀ ਮੁਹੱਈਆ ਕਰਵਾਏਗੀ। ਸਮਝੋ ਕਿ ਇਹ ਮੌਤ ਤੋਂ ਬਾਅਦ ਇੱਕ ਪ੍ਰਬੰਧਨ ਕੰਪਨੀ ਹੈ। ਇਸ ਨਾਲ ਹੀ ਕਈਂ ਲੋਕ ਕਹਿ ਰਹੇ ਹਨ ਕਿ ‘ਹੇ ਰੱਬ, ਇਹੀ ਦੇਖਣਾ ਰਹਿ ਗਿਆ ਸੀ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h