What is Egg Allergy: ਖਾਣੇ ਦੀ ਐਲਰਜੀ ਇਮਿਊਨ ਸਿਸਟਮ ਦਾ ਰਿਐਕਸ਼ਨ ਹੈ, ਜੋ ਕਿਸੇ ਖਾਸ ਭੋਜਨ ਨੂੰ ਖਾਣ ਤੋਂ ਬਾਅਦ ਹੁੰਦੀ ਹੈ। ਐਲਰਜੀ ਦਾ ਕਾਰਨ ਬਣਨ ਵਾਲੇ ਖਾਣੇ ਦਾ ਥੋੜ੍ਹੇ ਜਿਹੇ ਹਿੱਸਾ ਵੀ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ, ਜਿਵੇਂ ਪਾਚਨ ਸਬੰਧੀ ਸਮੱਸਿਆਵਾਂ, ਉਲਟੀਆਂ, ਖੁਜਲੀ ਆਦਿ। ਕੁਝ ਲੋਕਾਂ ਨੂੰ ਕਈ ਖਾਣ-ਪੀਣ ਵਾਲੀਆਂ ਚੀਜ਼ਾਂ ਜਿਵੇਂ ਮਸ਼ਰੂਮ, ਮੂੰਗਫਲੀ, ਮੱਛੀ ਆਦਿ ਤੋਂ ਐਲਰਜੀ ਹੁੰਦੀ ਹੈ। ਇਸੇ ਤਰ੍ਹਾਂ ਕੁਝ ਲੋਕਾਂ ਨੂੰ ਅੰਡੇ ਤੋਂ ਐਲਰਜੀ ਵੀ ਹੋ ਸਕਦੀ ਹੈ।
ਅੰਡੇ ਦੀ ਐਲਰਜੀ ਦੇ ਲੱਛਣ-
ਦਾਅਵਿਆਂ ਮੁਤਾਬਕ ਅੰਡੇ ਦੀ ਐਲਰਜੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੱਖ-ਵੱਖ ਹੁੰਦੀ ਹੈ। ਜਿਵੇਂ:-
ਚਮੜੀ ਦੀ ਸੋਜ
ਨੱਕ ਬੰਦ ਹੋਣਾ, ਵਗਣਾ ਜਾਂ ਲਗਾਤਾਰ ਛਿੱਕਾ ਆਉਣੀਆਂ
ਪਾਚਨ ਸਬੰਧੀ ਸਮੱਸਿਆਵਾਂ ਜਿਵੇਂ ਉਲਟੀਆਂ ਜਾਂ ਮਤਲੀ
ਦਮੇ ਦੇ ਲੱਛਣ ਜਿਵੇਂ ਖੰਘ, ਛਾਤੀ ‘ਚ ਜਕੜਨ ਅਤੇ ਸਾਹ ਲੈਣ ਵਿੱਚ ਤਕਲੀਫ਼
ਇਸ ਤੋਂ ਇਲਾਵਾ ਅੰਡੇ ਦੀ ਐਲਰਜੀ ਵੀ Anaphylaxis ਦਾ ਕਾਰਨ ਬਣ ਸਕਦੀ ਹੈ-
ਢਿੱਡ ਵਿੱਚ ਦਰਦ
ਤੇਜ਼ ਨਬਜ਼
ਸਾਹ ਦੀ ਸਮੱਸਿਆ
ਬੇਹੋਸ਼ੀ
ਇਮਿਊਨ ਸਿਸਟਮ ਦਾ ਇੱਕ ਬਹੁਤ ਜ਼ਿਆਦਾ ਰਿਐਕਸ਼ਨ ਭੋਜਨ ਐਲਰਜੀ ਦਾ ਕਾਰਨ ਬਣ ਸਕਦੀ ਹੈ। ਅੰਡੇ ਦੀ ਐਲਰਜੀ ਵਿੱਚ ਇਮਿਊਨ ਸਿਸਟਮ ਅੰਡੇ ਪ੍ਰੋਟੀਨ ਨੂੰ ਨੁਕਸਾਨਦੇਹ ਸਮਝਦਾ ਹੈ। ਅਜਿਹੀ ਸਥਿਤੀ ਵਿੱਚ ਜਦੋਂ ਤੁਸੀਂ ਅੰਡੇ ਜਾਂ ਇਸ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ, ਤਾਂ ਇਮਿਊਨ ਸਿਸਟਮ ਹਿਸਟਾਮਾਈਨ ਅਤੇ ਹੋਰ ਰਸਾਇਣ ਛੱਡਦਾ ਹੈ, ਜਿਸ ਨਾਲ ਐਲਰਜੀ ਦੇ ਲੱਛਣ ਪੈਦਾ ਹੁੰਦੇ ਹਨ।
ਅੰਡੇ ਦੀ ਐਲਰਜੀ ਨੂੰ ਰੋਕਣ ਲਈ ਕਿ ਕਰ ਸਕਦੈ:-
ਫੂਡ ਲੇਬਲ ਨੂੰ ਧਿਆਨ ਨਾਲ ਪੜ੍ਹੋ ਤੇ ਅੰਡੇ ਖਾਣ ਤੋਂ ਬਚੋ।
ਤੁਸੀਂ ਐਲਰਜੀ ਵਾਲੀ ਬਰੇਸਲੇਟ ਜਾਂ ਹਾਰ ਪਹਿਨ ਸਕਦੇ ਹੋ ਤਾਂ ਜੋ ਹੋਰ ਲੋਕਾਂ ਨੂੰ ਇਹ ਦੱਸ ਸਕੋ ਕੀ ਤੁਹਾਨੂੰ ਇਹ ਸਮੱਸਿਆ ਹੈ।
ਇਸ ਸਮੱਸਿਆ ਬਾਰੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਆਦਿ ਨੂੰ ਸੂਚਿਤ ਕਰਨਾ ਯਕੀਨੀ ਬਣਾਓ।
ਜੇ ਤੁਹਾਡੇ ਬੱਚੇ ਨੂੰ ਅੰਡੇ ਤੋਂ ਐਲਰਜੀ ਹੈ, ਤਾਂ ਬ੍ਰੇਸਟਫੀਡਿੰਗ ਕਰਵਾਉਣ ਤੋਂ ਬਚੋ। ਅਤੇ ਬੱਚਿਆ ਦੇ ਸਕੂਲ ‘ਚ ਵੀ ਦੱਸੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h