Tattoo Sikh Religious Symbols: ਸ਼੍ਰੋਮਣੀ ਕਮੇਟੀ (SGPC ) ਨੇ ਆਪਣੇ ਸਰੀਰ ਦੇ ਕਿਸੇ ਹਿੱਸੇ ‘ਤੇ ਸਿੱਖ ਧਾਰਮਿਕ ਚਿੰਨ੍ਹਾਂਜਾਂ ਗੁਰਬਾਣੀ ਦੀਆਂ ਤੁਕਾਂ (Gurbani verses ) ਦਾ ਟੈਟੂ (tattoo ) ਬਣਵਾਉਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਅਕਾਲ ਤਖ਼ਤ ਨੇ ਪਹਿਲਾਂ ਹੀ ਸਿੱਖ ਧਾਰਮਿਕ ਟੈਟੂ ਬਣਾਉਣ (Sikh religious symbols) ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਸੀ ਤੇ ਜੂਨ ‘ਚ ਇੱਕ ਫ਼ਰਮਾਨ ਸੁਣਾਇਆ ਸੀ। ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਐਲਾਨ ਕੀਤਾ ਸੀ ਕਿ ਸਿੱਖ ਧਾਰਮਿਕ ਚਿੰਨ੍ਹ ਜਾਂ ਗੁਰਬਾਣੀ ਦੀਆਂ ਤੁਕਾਂ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ‘ਸਿੱਖ ਰਹਿਤ ਮਰਿਆਦਾ’ ਦੇ ਵਿਰੁੱਧ ਹੈ।
ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 295-ਏ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਐਲਾਨ ਮਸ਼ਹੂਰ ਪੰਜਾਬੀ ਫਿਲਮ ਅਭਿਨੇਤਰੀ ਨੀਰੂ ਬਾਜਵਾ ਵਿਰੁੱਧ ਸ਼ਿਕਾਇਤਾਂ ਤੋਂ ਬਾਅਦ ਕੀਤਾ ਗਿਆ ਸੀ, ਜਿਸ ਨੇ ਗੁਰਬਾਣੀ ਦੀਆਂ ਤੁਕਾਂ ਦਾ ਟੈਟੂ ਆਪਣੀ ਬਾਹ ‘ਤੇ ਬਣਵਾਇਆ ਸੀ। ਸ਼੍ਰੋਮਣੀ ਕਮੇਟੀ ਨੂੰ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋਂ ਰੋਕਣ ਲਈ ਐਕਟਰਸ ਨੀਰੂ ਬਾਜਵਾ ਨੂੰ ਲਿਖਤੀ ਮੁਆਫੀਨਾਮਾ ਦਾਖਲ ਕਰਨਾ ਪਿਆ ਸੀ।
ਪਰ ਇਹ ਪ੍ਰਥਾ ਲਗਾਤਾਰ ਵਧਦੀ ਰਹੀ, ਖਾਸ ਕਰਕੇ ਫਿਲਮੀ ਸਿਤਾਰਿਆਂ ਅਤੇ ਪੰਜਾਬੀ ਗਾਇਕਾਂ ਵਿੱਚ। ਹੁਣ ਕਈ ਸ਼ਿਕਾਇਤਾਂ ਮੁੜ ਐਸਜੀਪੀਸੀ ਕੋਲ ਪਹੁੰਚੀਆਂ ਹਨ, ਜਿਸ ਤੋਂ ਬਾਅਦ ਇਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਚੇਤਾਵਨੀ ਪੋਸਟ ਕੀਤੀ ਗਈ ਹੈ ਤੇ ਲੋਕਾਂ ਨੂੰ ਇਸ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।
ਇਸ ਮਾਮਲੇ ‘ਚ ਹੁਣ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ, “ਧਾਰਮਿਕ ਚਿੰਨ੍ਹਾਂ ਅਤੇ ਗੁਰਬਾਣੀ ਦੀਆਂ ਤੁਕਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ, ਇਨ੍ਹਾਂ ਦਾ ਇਸ ਤਰ੍ਹਾਂ ਨਿਰਾਦਰ ਨਾ ਕੀਤਾ ਜਾਵੇ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਸਰੀਰ ‘ਤੇ ਸਿੱਖ ਧਾਰਮਿਕ ਚਿੰਨ੍ਹਾਂ ਨੂੰ ਉੱਕਰਣ ਤੋਂ ਗੁਰੇਜ਼ ਕਰਨ।”
ਇਨ੍ਹਾਂ ਹੀ ਨਹੀਂ 2010 ਵਿੱਚ ਐਕਟਰਸ ਅਤੇ ਹੋਸਟ ਮੰਦਿਰਾ ਬੇਦੀ ਨੇ ਆਪਣੇ ਸਰੀਰ ‘ਤੇ ਗੁਰਮੁਖੀ ਵਿੱਚ ‘ਏਕ ਓਂਕਾਰ’ ਦਾ ਟੈਟੂ ਬਣਵਾਇਆ ਸੀ, ਜਿਸ ਨਾਲ ਉਸ ਨੇ ਆਪਣੇ ਆਪ ਨੂੰ ਮੁਸੀਬਤ ਵਿੱਚ ਪਾਇਆ। ਉਸ ਨੂੰ ਵੀ ਬਗੈਰ ਸ਼ਰਤ ਮੁਆਫ਼ੀ ਮੰਗਣੀ ਪਈ ਸੀ ਅਤੇ ਬਾਅਦ ਵਿੱਚ, ਉਸਨੇ ਟੈਟੂ ਨੂੰ ਬਦਲ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h