ਅਜਿਹੀਆਂ ਬਹੁਤ ਸਾਰੀਆਂ ਚੀਜਾਂ ਹਨ ਜਿਨ੍ਹਾਂ ਨੂੰ ਅਸੀਂ ਇਸਤੇਮਾਲ ਤਾਂ ਕਰਦੇ ਹਾਂ ਪਰ ਉਨ੍ਹਾਂ ਦੇ ਗੁਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਅਸੀਂ ਤਾਂ ਬੱਸ ਵਿਗਿਆਪਨ ਦੇਖ ਕੇ ਇਸਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਉਪਭੋਗਤਾ ਕਾਨੂੰਨ ਦੇ ਤਹਿਤ, ਕੰਪਨੀ ਆਪਣੇ ਹਰ ਉਤਪਾਦ ਦੀ ਜਾਣਕਾਰੀ ਦਿੰਦੀ ਹੈ ਪਰ ਸਾਡੇ ਕੋਲੋਂ ਗਲਤੀ ਇਹ ਹੁੰਦੀ ਹੈ ਕਿ ਅਸੀਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਦੇਖਦੇ ਨਹੀਂ। ਹਰ ਇਕ ਉਤਪਾਦ ‘ਤੇ ਕਿਸੇ ਨਾ ਕਿਸੇ ਕੋਡ ਰਾਹੀ ਪ੍ਰੋਡਕਟ ਦੀ ਜਾਣਕਾਰੀ ਉਪਭੋਗਤਾ ਨੂੰ ਦਿੱਤੀ ਜਾਂਦੀ ਹੈ। ਘਰ ‘ਚ ਇਸਤੇਮਾਲ ਹੋਣ ਵਾਲੀ ਟੂਥਪੇਸਟ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਉਸ ਟੂਥਪੇਸਟ ‘ਤੇ ਇਕ ਕਲਰ ਕੋਡ ਦਿੱਤਾ ਹੁੰਦਾ ਹੈ ਜੋ ਕਿ ਪ੍ਰੋਡਕਟ ਬਾਰੇ ਦਸਦਾ ਹੈ। ਇਸ ਨਾਲ ਤੁਸੀਂ ਜਾਣ ਸਕਦੇ ਹੋ ਕਿ ਕਿਹੜੇ ਕੋਡ ਵਾਲਾ ਟੂਥਪੇਸਟ ਤੁਹਾਡੇ ਲਈ ਬਿਹਤਰ ਹੋਵੇਗਾ ਹੈ। ਇਹ ਜਾਣਕਾਰੀ ਟੂਥਪੇਸਟ ‘ਤੇ ਚਾਰ ਰੰਗਾਂ ਰਾਹੀਂ ਦਿੱਤੀ ਜਾਂਦੀ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਟੂਥਪੇਸਟ ਦੇ ਪੈਕੇਟ ‘ਤੇ ਰੰਗ ਦੇ ਨਿਸ਼ਾਨ ਦਾ ਕੀ ਮਤਲਬ ਹੈ।
ਕਾਲਾ ਰੰਗ
ਟੂਥਪੇਸਟ ਖਰੀਦਦੇ ਸਮੇਂ ਸਭ ਤੋਂ ਪਹਿਲਾਂ ਇਸ ਦੀ ਪਿੱਛੇ ਬਣੇ ਰੰਗ ਦੇ ਨਿਸ਼ਾਨ ਦੀ ਜਾਂਚ ਕਰੋ। ਜੇਕਰ ਇਹ ਰੰਗ ਕਾਲਾ ਹੈ ਤਾਂ ਉਸ ਟੂਥਪੇਸਟ ਵਿੱਚ ਕੈਮੀਕਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨੂੰ ਖਰੀਦਣ ਤੋਂ ਬਚੋ। ਅਜਿਹੇ ਟੂਥਪੇਸਟ ਤੁਹਾਡੇ ਦੰਦਾਂ ਅਤੇ ਮਸੂੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਨੀਲਾ ਰੰਗ
ਜੇਕਰ ਟੂਥਪੇਸਟ ਦੀ ਟਿਊਬ ਦੇ ਹੇਠਾਂ ਨਿਸ਼ਾਨ ਵਜੋਂ ਨੀਲਾ ਰੰਗ ਮੌਜੂਦ ਹੈ, ਤਾਂ ਇਸ ਦਾ ਮਤਲਬ ਹੈ ਕਿ ਇਸ ਨੂੰ ਬਣਾਉਣ ਵਿਚ ਕੁਦਰਤੀ ਤੱਤਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਵਿਚ ਰਸਾਇਣ ਵੀ ਮਿਲਾਏ ਜਾਂਦੇ ਹਨ। ਇਸ ਕਿਸਮ ਦਾ ਟੂਥਪੇਸਟ ਤੁਹਾਡੇ ਦੰਦਾਂ ਅਤੇ ਮਸੂੜਿਆਂ ਲਈ ਕਾਫੀ ਹੱਦ ਤੱਕ ਸੁਰੱਖਿਅਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਦੰਦਾਂ ਦੀ ਕਿਸੇ ਸਮੱਸਿਆ ਤੋਂ ਪੀੜਤ ਹੋ ਤਾਂ ਡਾਕਟਰ ਦੀ ਸਲਾਹ ‘ਤੇ ਨੀਲੇ ਨਿਸ਼ਾਨ ਵਾਲੇ ਟੂਥਪੇਸਟ ਦੀ ਵਰਤੋਂ ਕਰ ਸਕਦੇ ਹੋ।
ਲਾਲ ਰੰਗ
ਟੂਥਪੇਸਟ ਦੇ ਪਿੱਛੇ ਲਾਲ ਨਿਸ਼ਾਨ ਦਾ ਮਤਲਬ ਹੈ ਕਿ ਇਸ ਵਿੱਚ ਰਸਾਇਣਾਂ ਦੇ ਨਾਲ ਕੁਦਰਤੀ ਤੱਤਾਂ ਦੀ ਵਰਤੋਂ ਕੀਤੀ ਗਈ ਹੈ। ਲਾਲ ਨਿਸ਼ਾਨ ਵਾਲਾ ਟੂਥਪੇਸਟ ਅਸਲ ਵਿੱਚ ਬਲੈਕ ਮਾਰਕਿੰਗ ਵਾਲੇ ਟੂਥਪੇਸਟ ਨਾਲੋਂ ਥੋੜ੍ਹਾ ਸੁਰੱਖਿਅਤ ਹੁੰਦਾ ਹੈ।
ਹਰਾ ਰੰਗ
ਹਰੇ ਰੰਗ ਦਾ ਮਤਲਬ ਹੈ ਸਭ ਤੋਂ ਸੁਰੱਖਿਅਤ ਟੂਥਪੇਸਟ। ਹਰੇ ਰੰਗ ਦਾ ਟੁੱਥਪੇਸਟ ਪੂਰੀ ਤਰ੍ਹਾਂ ਕੁਦਰਤੀ ਸਮੱਗਰੀ ਨਾਲ ਬਣਿਆ ਹੁੰਦਾ ਹੈ। ਇਸ ਨੂੰ ਦੰਦਾਂ ਅਤੇ ਮਸੂੜਿਆਂ ਲਈ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ‘ਚ ਸਿਰਫ ਕੈਮੀਕਲ ਨਾਂ ਦੀ ਵਰਤੋਂ ਕੀਤੀ ਗਈ ਹੈ, ਜੋ ਸੁਰੱਖਿਆ ਦੇ ਲਿਹਾਜ਼ ਨਾਲ ਸਭ ਤੋਂ ਸੁਰੱਖਿਅਤ ਹੈ। ਹੁਣ ਅਗਲੀ ਵਾਰ ਜਦੋਂ ਤੁਸੀਂ ਟੂਥਪੇਸਟ ਖਰੀਦਣ ਲਈ ਜਾਂਦੇ ਹੋ, ਤਾਂ ਇਸਦੀ ਪੈਕਿੰਗ ‘ਤੇ ਨਿਸ਼ਾਨ ਲੱਭਣਾ ਯਕੀਨੀ ਬਣਾਓ। ਜਿੱਥੋਂ ਤੱਕ ਹੋ ਸਕੇ ਹਰੇ ਨਿਸ਼ਾਨ ਵਾਲੇ ਪੇਸਟ ਦੀ ਵਰਤੋਂ ਕਰੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h