3rd T20: ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਆਖ਼ਰੀ ਤੇ ਫੈਸਲਾਕੁੰਨ ਮੈਚ ਅੱਜ ਨਿਊਜ਼ੀਲੈਂਡ ਦੇ ਨੇਪੇਅਰ ‘ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 160 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ 161 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਵਲੋਂ ਅਰਸ਼ਦੀਪ ਸਿੰਘ ਨੇ 4 ਤੇ ਮੁਹੰਮਦ ਸਿਰਾਜ ਨੇ 4 ਵਿਕਟਾਂ ਲਈਆਂ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਦੀ ਸ਼ੁਰੂਆਤ ਮੰਗਲਵਾਰ ਨੂੰ ਇੱਥੇ ਮੀਂਹ ਕਾਰਨ ਥੋੜੀ ਦੇਰੀ ਨਾਲ ਹੋਈ ਹੈ। ਭਾਰਤ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਭਾਰਤ ਨੇ ਦੂਜੇ ਮੈਚ ਵਿਚ 65 ਦੌੜਾਂ ਦੀ ਜਿੱਤ ਨਾਲ 3 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜਤ ਹਾਸਲ ਕੀਤੀ ਸੀ। ਦੂਜਾ ਮੈਚ ਵੀ ਮੀਂਹ ਕਾਰਨ ਕਰੀਬ 30 ਮਿੰਟ ਲਈ ਰੋਕ ਦਿੱਤਾ ਗਿਆ ਸੀ। ਤਿੰਨ ਮੈਚਾਂ ਦੀ ਟੀ20 ਸੀਰੀਜ਼ ਤੋਂ ਬਾਅਦ ਦੋਵੇਂ ਟੀਮਾਂ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣਗੀਆਂ।
ਟੀਮ ਇਸ ਤਰ੍ਹਾਂ ਹੈ: –
ਨਿਊਜ਼ੀਲੈਂਡ : ਫਿਰਨ ਏਲੇਨ, ਡੇਵੋਨ ਕਾਨਵੇ, ਮਾਰਕ ਚੈਪਮੈਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਜਿੰਮੀ ਨੀਸ਼ਾਮ, ਮਿਸ਼ੇਲ ਸੇਂਟਨਰ, ਈਸ਼ ਸੋਢੀ, ਟਿਮ ਸਾਊਥੀ (ਕਪਤਾਨ), ਐਡਮ ਮਿਲਨੇ, ਲਾਕੀ ਫਗਯੁਰਸਨ।
ਭਾਰਤ : ਰਿਸ਼ਭ ਪੰਤ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਹਾਰਦਿਕ ਪੰਡਯਾ (ਕਪਤਾਨ), ਦੀਪਕ ਹੁੱਡਾ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h