ਪੰਜਾਬ ‘ਚ ਸੁਰੱਖਿਆਬਲਾਂ ਨੇ ਅੱਤਵਾਦੀਆਂ ਦੀ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ।ਅੰਮ੍ਰਿਤਸਰ ‘ਚ ਸੁਤੰਤਰਤਾ ਦਿਵਸ ਤੋਂ ਦੋ ਦਿਨ ਪਹਿਲਾਂ ਰਣਜੀਤ ਐਵੇਨਿਊ ਖੇਤਰ ਤੋਂ ਗ੍ਰੇਨੇਡ ਮਿਲਿਆ।ਪੁਲਿਸ ਨੇ ਬੰਬ ਨਿਰੋਧਕ ਦਸਤੇ ਦੀ ਮੱਦਦ ਨਾਲ ਬੰਬ ਨੂੰ ਕਬਜ਼ੇ ‘ਚ ਲੈ ਲਿਆ ਹੈ।ਨਾਲ ਹੀ ਇਲਾਕੇ ‘ਚ ਚੌਕਸੀ ਵਧਾ ਦਿੱਤੀ ਹੈ।
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਬਰਾਮਦ ਗ੍ਰੇਨੇਡ ਨੂੂੰ ਡਿਸਪੋਜ਼ ਕਰ ਦਿੱਤਾ ਹੈ।ਏਸੀਪੀ ਹਰਮਿੰਦਰ ਸਿੰਘ ਨੇ ਦੱਸਿਆ, ‘ਰਣਜੀਤ ਐਵੇਨਿਊ ਤੋਂ ਬਰਾਮਦ ਗ੍ਰੇਨੇਡ ਨੂੰ ਸੁਰੱਖਿਅਤ ਸਥਾਨ ‘ਤੇ ਖੁੱਲ੍ਹੇ ‘ਚ ਡਿਸਪੋਜ਼ ਕੀਤਾ ਗਿਆ ਹੈ।
ਇਸਦੇ ਬਾਰੇ ‘ਚ ਜਿਆਦਾ ਜਾਣਕਾਰੀ ਸਾਡੀ ਬੰਬ ਡਿਸਪੋਜ਼ਲ ਟੀਮ ਹੀ ਦੇ ਸਕਦੀ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 15 ਅਗਸਤ ਨੂੰ ਅੰਮ੍ਰਿਤਸਰ ਵਿੱਚ ਕੌਮੀ ਝੰਡਾ ਲਹਿਰਾਉਣ ਆ ਰਹੇ ਹਨ। ਇਸ ਕਾਰਨ ਪੁਲਿਸ ਵੱਲੋਂ ਸ਼ਹਿਰ ਦੇ ਸਾਰੇ ਇਲਾਕਿਆਂ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ। ਸਫਾਈਕਰਤਾ ਨੇ ਘਰ ਦੇ ਬਾਹਰ ਸਫਾਈ ਕਰਦੇ ਸਮੇਂ ਬੰਬ ਵਰਗੀ ਕੋਈ ਚੀਜ਼ ਦੇਖੀ, ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਹੁਣ ਪੁਲਿਸ ਨੇ ਇਲਾਕੇ ਵਿੱਚ ਜਾਂਚ ਵਧਾ ਦਿੱਤੀ ਹੈ।