Bishnoi Gang Member Nabbed: ਚੰਡੀਗੜ੍ਹ ਪੁਲਿਸ (Chandigarh Police) ਦੇ ਆਪਰੇਸ਼ਨ ਸੈੱਲ ਨੇ ਲਾਰੈਂਸ ਅਤੇ ਸੰਪਤ ਨਹਿਰਾ ਗੈਂਗ (Lawrence and Sampat Nehra Gang) ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਗਿਰੋਹ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੇ ਖਿਲਾਫ ਪਹਿਲਾਂ ਵੀ 3 ਅਪਰਾਧਿਕ ਮਾਮਲੇ ਦਰਜ ਹਨ। ਦੱਸ ਦਈਏ ਕਿ ਮੁਲਜ਼ਮ ਦੀ ਪਛਾਣ ਅਮਨਦੀਪ ਜੋਸ਼ੀ (Amandeep Joshi) ਉਰਫ਼ ਰਾਜਬੀਰ ਜੋਸ਼ੀ (31) ਵਾਸੀ ਬਲੌਂਗੀ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ। ਉਸ ਖ਼ਿਲਾਫ਼ ਮਲੋਆ ਥਾਣੇ ਵਿੱਚ ਨਾਰਕੋਟਿਕਸ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (NDPS) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਹੈ।
ਅਪਰੇਸ਼ਨ ਸੈੱਲ ਮੁਤਾਬਕ ਪੁਲਿਸ ਨੇ ਮਲੋਆ ਪਿੰਡ ਤੋਗਾਂ ਦੇ ਮੋੜ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਉਸ ਨੂੰ ਫੜਿਆ ਗਿਆ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ 123 ਗ੍ਰਾਮ ਹੈਰੋਇਨ ਬਰਾਮਦ ਕੀਤੀ। ਆਪਰੇਸ਼ਨ ਸੈੱਲ ਨੇ ਦੱਸਿਆ ਕਿ ਅਮਨਦੀਪ ਖਿਲਾਫ ਪਹਿਲਾਂ ਵੀ 3 ਅਪਰਾਧਿਕ ਮਾਮਲੇ ਦਰਜ ਹਨ।
ਇਨ੍ਹਾਂ ਚੋਂ ਇੱਕ ਮਾਮਲਾ ਸਾਲ 2013 ‘ਚ ਬਲੌਂਗੀ ਥਾਣੇ ਵਿੱਚ ਦਰਜ ਹੋਇਆ ਸੀ। ਦੂਜਾ ਮਾਮਲਾ ਸਾਲ 2014 ਵਿੱਚ ਪੰਚਕੂਲਾ ਵਿੱਚ ਅਤੇ ਤੀਜਾ ਕੇਸ ਬਲੌਂਗੀ ਥਾਣੇ ਵਿੱਚ ਸਾਲ 2015 ਵਿੱਚ ਦਰਜ ਕੀਤਾ ਗਿਆ ਸੀ। ਉਹ ਖਰੜ ਅਦਾਲਤ ਵਿੱਚੋਂ ਵੀ ਇੱਕ ਕੇਸ ਵਿੱਚ ਭਗੌੜਾ ਹੈ। ਉਹ 12ਵੀਂ ਪਾਸ ਹੈ ਅਤੇ ਕੇਟਰਿੰਗ ਦਾ ਕੰਮ ਕਰਦਾ ਸੀ।
ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਅਮਨਦੀਪ ਲਾਰੈਂਸ ਦੇ ਗਰੋਹ ਲਈ ਕੰਮ ਕਰਦਾ ਸੀ ਅਤੇਜਦੋਂ ਵੀ ਉਸ ਨੂੰ ਕਿਹਾ ਜਾਂਦਾ ਸੀ ਉਹ ਪੁਲਿਸ ਹਿਰਾਸਤ ਵਿੱਚ ਅਪਰਾਧੀਆਂ ਨੂੰ ਕੱਪੜੇ ਅਤੇ ਖਾਣ-ਪੀਣ ਦਾ ਸਮਾਨ ਦਿੰਦਾ ਸੀ। ਪੁਲਿਸ ਪੁੱਛਗਿੱਛ ‘ਚ ਉਸਨੇ ਮੰਨਿਆ ਕਿ ਉਹ ਅਜੇ ਵੀ ਆਪਣੇ ਗਿਰੋਹ ਦੇ ਮੈਂਬਰਾਂ ਦੇ ਸੰਪਰਕ ਵਿਚ ਹੈ, ਜੋ ਕਿ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ। ਜਦੋਂ ਪੁਲਿਸ ਗੈਂਗਸਟਰ ਰਵਿੰਦਰ ਸਿੰਘ ਉਰਫ਼ ਕਾਲੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਖਰੜ ਲੈ ਕੇ ਆਈ ਤਾਂ ਅਮਨਦੀਪ ਨੇ ਉਸ ਨੂੰ ਕੱਪੜੇ ਦੇ ਦਿੱਤੇ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h