ਅੱਜ ਦੇ ਸਮੇਂ ‘ਚ ਆਟੋਮੋਬਾਈਲ ਇੰਡਸਟਰੀ ਕਾਫੀ ਅੱਗੇ ਜਾ ਰਹੀ ਹੈ। ਇਸ ਦੇ ਨਾਲ ਹੀ ਅਪਡੇਟਿਡ ਵਰਜ਼ਨ ‘ਚ ਕਈ ਨਵੇਂ ਫੀਚਰਜ਼ ਅਤੇ ਵਾਹਨ ਲਾਂਚ ਕੀਤੇ ਜਾ ਰਹੇ ਹਨ। ਜੇਕਰ ਤੁਹਾਡੇ ਕੋਲ ਕਾਰ ਹੈ ਜਾਂ ਤੁਸੀਂ ਚੀਜ਼ਾਂ ‘ਤੇ ਧਿਆਨ ਦਿੰਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਕਾਰ ਦੇ ਪਿੱਛੇ ਦੀ ਲਾਈਟ ਲਾਲ ਰੰਗ ਦੀ ਹੁੰਦੀ ਹੈ, ਪਰ ਕੀ ਤੁਸੀਂ ਕਦੇ ਇਸ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਲਈ ਲਾਲ ਰੰਗ ਨੂੰ ਹੀ ਕਿਉਂ ਚੁਣਿਆ ਗਿਆ ਤੇ ਇਸ ਦੀ ਭੂਮਿਕਾ ਕੀ ਹੈ।
ਬੈਕ ਲਾਈਟ ਦੇ ਲਾਲ ਰੰਗ ਹੋਣ ਦਾ ਕੀ ਹੈ ਕਾਰਨ ?
ਪਿਛਲੇ ਪਾਸੇ ਲਾਲ ਰੰਗ ਦੀ ਬੱਤੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਪਿੱਛੇ ਤੋਂ ਆਉਣ ਵਾਲੇ ਵਾਹਨ ਨੂੰ ਇਹ ਸੰਕੇਤ ਮਿਲ ਸਕੇ ਕਿ ਸਾਹਮਣੇ ਵਾਲਾ ਵਾਹਨ ਹੌਲੀ ਹੋ ਰਿਹਾ ਹੈ ਜਾਂ ਰੁਕਣ ਵਾਲਾ ਹੈ ਅਤੇ ਇਸ ਤਰ੍ਹਾਂ ਉਹ ਅਲਰਟ ਹੋ ਜਾਂਦੇ ਹਨ ਅਤੇ ਜੇਕਰ ਉਨ੍ਹਾਂ ਦੇ ਵਾਹਨ ਦੀ ਸਪੀਡ ਜ਼ਿਆਦਾ ਹੁੰਦੀ ਹੈ ਤਾਂ ਉਹ ਹੌਲੀ ਹੋ ਜਾਂਦੇ ਹਨ। ਅਜਿਹੇ ‘ਚ ਆਪਣੀ ਗੱਡੀ ਜਾਂ ਕਾਰ ਦੇ ਅੰਦਰ ਬੈਠੇ ਲੋਕਾਂ ਨੂੰ ਝਟਕਾ ਮਹਿਸੂਸ ਨਹੀਂ ਹੁੰਦਾ।
ਦੂਰ ਤੋਂ ਹੀ ਲੋਕਾਂ ਨੂੰ ਸੁਚੇਤ ਕਰ ਦਿੰਦਾ ਹੈ ਲਾਲ ਰੰਗ
ਦਰਅਸਲ ਲਾਲ ਕਲਰ ਦੂਰ ਤੋਂ ਹੀ ਲੋਕਾਂ ਨੂੰ ਨਜ਼ਰ ਆ ਜਾਂਦਾ ਹੈ। ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਜਿੱਥੇ ਕਿਤੇ ਵੀ ਚੇਤਾਵਨੀ ਚਿੰਨ੍ਹ ਬਣਾਇਆ ਜਾਂਦਾ ਹੈ, ਉਸ ਨੂੰ ਲਾਲ ਰੰਗ ਵਿੱਚ ਲਿਖਿਆ ਜਾਂਦਾ ਹੈ ਤਾਂ ਜੋ ਲੋਕ ਆਸਾਨੀ ਨਾਲ ਜਾਣ ਸਕਣ ਅਤੇ ਸਾਵਧਾਨ ਰਹਿਣ। ਦੂਜੇ ਰੰਗਾਂ ਦੇ ਮੁਕਾਬਲੇ ਲਾਲ ਰੰਗ ਧੁੰਦ ਦੇ ਮੌਸਮ ਵਿੱਚ ਵੀ ਦਿਖਾਈ ਦਿੰਦਾ ਹੈ। ਇਸ ਲਈ, ਬੈਕਲਾਈਟ ਦਾ ਲਾਲ ਰੰਗ ਦੂਰ ਤੋਂ ਵਿਅਕਤੀ ਨੂੰ ਚੇਤਾਵਨੀ ਅਤੇ ਜਾਣਕਾਰੀ ਦੇ ਸਕਦਾ ਹੈ। ਲਾਲ ਰੰਗ ਦੀਆਂ ਬੱਤੀਆਂ ਕਾਰਨ ਸੜਕ ’ਤੇ ਹਾਦਸਿਆਂ ਦੀ ਗਿਣਤੀ ਘੱਟ ਹੁੰਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h