Weather News on 24th November 2022: ਉੱਤਰੀ ਭਾਰਤ ‘ਚ ਚੱਲ ਰਹੀਆਂ ਹਵਾਵਾਂ ਦੇ ਪ੍ਰਭਾਵ ਕਾਰਨ ਮੱਧ ਭਾਰਤ ‘ਚ ਠੰਢ (cold) ਵੱਧ ਰਹੀ ਹੈ। ਦੂਜੇ ਪਾਸੇ ਉੱਤਰੀ ਭਾਰਤ ਖਾਸ ਕਰਕੇ ਦਿੱਲੀ, ਪੱਛਮੀ ਉੱਤਰ ਪ੍ਰਦੇਸ਼ (ਯੂਪੀ), ਪੰਜਾਬ, ਹਰਿਆਣਾ ਤੇ ਮੱਧ ਪ੍ਰਦੇਸ਼ ‘ਚ ਠੰਢ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਪਹਾੜੀ ਸੂਬਿਆਂ ਦੀਆਂ ਚੋਟੀਆਂ ‘ਤੇ ਹੋ ਰਹੀ ਬਰਫਬਾਰੀ ਕਾਰਨ ਉੱਤਰੀ ਭਾਰਤ ਦੇ ਕੁਝ ਸ਼ਹਿਰਾਂ ‘ਚ ਸੀਤ ਲਹਿਰ ਦੇ ਅਲਰਟ (cold wave alert) ਦਾ ਅਸਰ ਦਿਖਾਈ ਦੇ ਰਿਹਾ ਹੈ, ਦੂਜੇ ਪਾਸੇ ਦਿੱਲੀ ਅਤੇ ਇਸ ਦੇ ਆਸ-ਪਾਸ ਪਾਰਾ ਲਗਾਤਾਰ ਡਿੱਗ ਰਿਹਾ ਹੈ।
ਇਸ ਦੌਰਾਨ ਮੌਸਮ ਵਿਭਾਗ (IMD) ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਅਗਲੇ ਹਫ਼ਤੇ ਤੋਂ ਮੌਸਮ ਵਿੱਚ ਤੇਜ਼ੀ ਨਾਲ ਬਦਲਾਅ ਆਵੇਗਾ ਅਤੇ ਤਾਪਮਾਨ ਹੋਰ ਹੇਠਾਂ ਜਾਵੇਗਾ। ਪਹਾੜਾਂ ‘ਤੇ ਬਰਫਬਾਰੀ ਅਤੇ ਹਵਾ ਦੀ ਦਿਸ਼ਾ ਉੱਤਰ-ਪੱਛਮ ਹੋਣ ਕਾਰਨ ਦੇਸ਼ ਦੇ ਕਈ ਹਿੱਸਿਆਂ ‘ਚ ਠੰਢ ਦਾ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਠੰਢ ਦਾ ਦੌਰ ਅਜੇ ਦੂਰ ਹੈ। ਇਹ ਦਸੰਬਰ ‘ਚ ਹੀ ਦੇਖਿਆ ਜਾ ਸਕਦਾ ਹੈ।
Isolated heavy rainfall likely over north Tamil Nadu and adjoining Rayalaseema and light to moderate rainfall at few places over south Coastal Andhra Pradesh on 23rd November.
— India Meteorological Department (@Indiametdept) November 23, 2022
ਠੰਢ ਦਾ ਅਸਰ ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ ਅਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੱਕ ਦਿਖਾਈ ਦੇ ਰਿਹਾ ਹੈ। ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 0 ਅਤੇ ਲੇਹ ਵਿੱਚ ਮਨਫ਼ੀ 10 ਡਿਗਰੀ ਤੱਕ ਪਹੁੰਚ ਗਿਆ ਹੈ। ਤਾਪਮਾਨ ਦਿੱਲੀ ਅਤੇ ਜੰਮੂ ਵਿੱਚ 8-9 ਡਿਗਰੀ ਤੱਕ ਆ ਗਿਆ ਹੈ। ਜੈਪੁਰ, ਚੰਡੀਗੜ੍ਹ, ਦੇਹਰਾਦੂਨ ‘ਚ 11 ਡਿਗਰੀ ਅਤੇ ਸ਼ਿਮਲਾ ਵਿੱਚ 6 ਡਿਗਰੀ ਤੱਕ ਚਲਾ ਗਿਆ ਹੈ। ਅਜਿਹੇ ‘ਚ ਗਰਮ ਕੱਪੜੇ ਪਾਉਣੇ ਜ਼ਰੂਰੀ ਹੋ ਗਏ ਹਨ। ਯੂਪੀ ਵਿੱਚ ਵੀ ਪਾਰਾ ਲਗਾਤਾਰ ਡਿੱਗ ਰਿਹਾ ਹੈ। ਸੂਬੇ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ 11 ਤੋਂ 13 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h