ਰਾਹੁਲ ਗਾਂਧੀ ਨੇ ਬੀਤੇ ਦਿਨੀਂ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਬੱਚੀ ਦੇ ਪਰਿਵਾਰ ਦੀ ਫੋਟੋ ਸ਼ੇਅਰ ਕੀਤੀ ਸੀ ਜੋ ਕਿ ਟਵਿੱਟਰ ਦੇ ਨਿਯਮਾਂ ਦਾ ਉਲੰਘਣ ਸੀ ਜਿਸਦੇ ਚਲਦਿਆਂ ਟਵਿੱਟਰ ਵਲੋਂ ਰਾਹੁਲ ਗਾਂਧੀ ਦਾ ਅਕਾਊਂਟ ਬਲਾਕ ਕੀਤਾ ਗਿਆ ਸੀ।ਇਸ ‘ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਉਨਾਂ੍ਹ ਨੂੰ ਸੰਸਦ ‘ਚ ਬੋਲਣ ਨਹੀਂ ਦਿੰਦੀ ਹੈ ਸੋਸ਼ਲ ਮੀਡੀਆ ‘ਤੇ ਕੁਝ ਬੋਲਣ ‘ਤੇ ਅਕਾਊਂਟ ਨੂੰ ਬਲਾਕ ਦਿੰਦੀ ਹੈ।
ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਗ੍ਰਾਫਿਕਸ ਸਾਂਝਾ ਕੀਤਾ ਹੈ ਜਿਸ ‘ਚ ਟਵਿਟਰ ਦਾ ਲੋਗੋ ਰੱਸੀਆਂ ਨਾਲ ਬੰਨਿ੍ਹਆ ਹੋਇਆ ਹੈ ਅਤੇ ਕੈਪਸ਼ਨ ‘ਚ ਲਿਖਿਆ ਹੈ ਕਿ ‘ਡਿਜ਼ੀਟਲ ਦਾਦਾਗਿਰੀ ਨਹੀਂ ਚੱਲੇਗੀ।ਟਵਿੱਟਰ ਨਾਲ ਚੱਲ ਰਹੇ ਵਿਵਾਦ ਦੇ ਵਿਚਕਾਰ, ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।