Brampton: ਬਰੈਂਪਟਨ ਦੇ ਸਿਟੀ ਕੌਂਸਲਰ ਡੈਨਿਸ ਕੀਨਨਨੇ ਅੱਜ ਦੀ ਕੌਂਸਲ ਮੀਟਿੰਗ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸ ਰਾਹੀਂ ਬਰੈਂਪਟਨ ਵਿੱਚ ਵਸਨੀਕਾਂ ਨੂੰ ਪਟਾਕਿਆਂ ਦੀ ਵਰਤੋਂ ਕਰਨ ਜਾਂ ਖ਼ਰੀਦਣ ‘ਤੇ ਪਾਬੰਦੀ ਲਗਾਉਣ ਦੀ ਤਜ਼ਵੀਜ਼ ਸੀ ਜਿਸ ਨੂੰ ਕੌਂਸਲਰਾਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ।
ਨਵੇਂ ਨਿਯਮਾਂ ਦੇ ਤਹਿਤ, ਬਰੈਂਪਟਨ ਵਿੱਚ ਪਟਾਕੇ ਚਲਾਉਣ ‘ਤੇ ਜੁਰਮਾਨਾ $500 ਤੱਕ ਵੱਧ ਸਕਦਾ ਹੈ, ਅਤੇ ਪਟਾਕੇ ਵੇਚਣ ‘ਤੇ ਜੁਰਮਾਨਾ $1,000 ਹੋ ਗਿਆ ਹੈ।
ਨਵੇਂ ਉਪ-ਨਿਯਮ ਦੇ ਤਹਿਤ ਬਰੈਂਪਟਨ ਵਿੱਚ ਪਟਾਕਿਆਂ ਦੀ ਵਰਤੋਂ ਕਰਨ ਲਈ ਸਿਰਫ਼ ਫ਼ਿਲਮ ਇੰਡਸਟਰੀ ਅਤੇ ਸਿਟੀ ਨੂੰ ਪਰਮਿਟ ਲੈਣ ਦੀ ਇਜਾਜ਼ਤ ਹੋਵੇਗੀ।
ਨਵੀਂ ਕੌਂਸਲ ਟੀਮ ਮੇਅਰ ਪੈਟਰਿਕ ਬ੍ਰਾਊਨ ,ਡਿਪਟੀ ਮੇਅਰ ਹਰਕੀਰਤ ਸਿੰਘ ਰਿਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਮਾਈਕਲ ਪਲੈਸਚੀ ,ਪਾਲ ਵਿਸੇਂਟ ,ਰੋਵੇਨਾ ਸੈਂਟੋਸ ਨਵਜੀਤ ਕੌਰ ਬਰਾੜ ,ਰੌਡ ਪਾਵਰ ,ਮਾਰਟਿਨ ਮੇਡੀਰੋਜ਼ ,ਪੈਟ ਫੋਰਟੀਨੀ ਦੁਆਰਾ ਇਸ ਮਤਾ ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ । ਯਾਦ ਰਹੇ ਸ਼ਹਿਰ ਵਿੱਚ ਦੀਵਾਲੀ ਮੌਕੇ ਚੱਲੇ ਅਥਾਹ ਪਟਾਕਿਆਂ ਦੀ ਸਾਰੇ ਪਾਸੇ ਤੋ ਨਿੰਦਾ ਹੋਈ ਸੀ ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h