Float Plane Crash: ਬੀਸੀ ‘ਚ ਪੋਰਟ ਹਾਰਡੀ ਦੇ ਉੱਤਰ-ਪੱਛਮ ਵਿਚ ਬੁੱਧਵਾਰ ਨੂੰ ਇੱਕ ਫਲੋਟ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਸਲ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਸਵਾਰ ਪਾਇਲਟ ਸਮੇਤ ਤਿੰਨ ਜਣਿਆਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਜਹਾਜ਼ ਦੁਪਹਿਰ 12:52 ਵਜੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਸਟ੍ਰੈਚਨ-ਬੇ ਵਿੱਚ ਹਾਦਸਾਗ੍ਰਸਤ ਹੋ ਗਿਆ।
ਹਾਦਸੇ ਬਾਰੇ ਆਰਸੀਐਮਪੀ ਦਾ ਕਹਿਣਾ ਹੈ ਕਿ ਜਦੋਂ ਜਹਾਜ਼ ਡਿੱਗਿਆ ਤਾਂ ਉਸ ਵਿੱਚ ਇਕ ਪਾਇਲਟ ਅਤੇ ਦੋ ਯਾਤਰੀ ਸਵਾਰ ਸੀ। ਜਾਇੰਟ ਰਸਕਿਊ ਕੋਆਰਡੀਨੇਸ਼ਨ ਸੈਂਟਰ ਤੋਂ ਇਹ ਜਹਾਜ਼ ਖਾੜੀ ਵਿੱਚ ਡਿੱਗਣ ਸੰਬੰਧੀ ਨੋਟਿਸ ਹਾਸਲ ਕਰਨ ਤੋਂ ਬਾਅਦ ਦੁਪਹਿਰ 1:20 ਵਜੇ ਮਾਊਂਟੀਜ਼ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਕਈ ਹੈਲੀਕਾਪਟਰਾਂ ਨਾਲ ਇਸ ਜਹਾਜ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ।
ਕੋਸਟ ਗਾਰਡ ਦੇ ਮੈਂਬਰਾਂ ਨੇ ਹੈਲੀਕਾਪਟਰ ਅਤੇ ਕਿਸ਼ਤੀਆਂ ਰਾਹੀਂ ਖੋਜ ਕੀਤੀ ਪਰ ਜਹਾਜ਼ ‘ਤੇ ਸਵਾਰ ਲੋਕਾਂ ਦੀਆਂ ਲਾਸ਼ਾਂ ਦੇ ਨਾਲ-ਨਾਲ ਜਹਾਜ਼ ਵੀ ਅਜੇ ਤੱਕ ਨਹੀਂ ਮਿਲ ਸਕਿਆ। ਜਾਂਚਕਰਤਾ ਅਤੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਾਰਨ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ। RCMP ਵੈਸਟ ਕੋਸਟ ਮਰੀਨ ਅਤੇ ਡਾਈਵ ਟੀਮ ਤੋਂ ਵੀ ਆਪਣੀ ਖੋਜ ਜਾਰੀ ਰੱਖਣ ਦੀ ਉਮੀਦ ਹੈ।
ਕੋਸਟ ਗਾਰਡ ਹੈਲੀਕਾਪਟਰ ਨੇ ਪਾਣੀ ‘ਤੇ ਤੇਲ ਦੀ ਤਿਲਕ ਅਤੇ ਮਲਬਾ ਦੇਖਿਆ, ਅਤੇ ਟਰਾਂਸਪੋਰਟ ਕੈਨੇਡਾ ਨੇ ਬਾਅਦ ਵਿੱਚ ਪਾਣੀ ਨੂੰ ਸਕੈਨ ਕਰਨ ਲਈ ਇੱਕ ਇਨਫਰਾਰੈੱਡ ਸੈਂਸਰ ਦੀ ਵਰਤੋਂ ਕੀਤੀ।
MARPAC ਦੇ ਪਬਲਿਕ ਅਫੇਅਰ ਅਫਸਰ ਲੈਫਟੀਨੈਂਟ Chelsea Dubeau ਨੇ ਕਿਹਾ ਕਿ ਸਥਿਤੀ ਦਾ ਮੁਲਾਂਕਣ ਕਰਨ ਲਈ ਖੋਜ ਅਤੇ ਬਚਾਅ ਟੈਕਨੀਸ਼ੀਅਨ ਨੂੰ ਫਿਰ ਲਾਈਫਬੋਟ ਤੱਕ ਹੇਠਾਂ ਉਤਾਰਿਆ ਗਿਆ ਪਰ ਇਹ ਨਿਸ਼ਚਤ ਕੀਤਾ ਗਿਆ ਸੀ ਕਿ ਕਿਸੇ ਵੀ ਕੱਢਣ ਦੇ ਯਤਨ ਲਈ ਬਹੁਤ ਦੇਰ ਹੋ ਚੁੱਕੀ ਸੀ, ਜੋ ਕਿ “ਮੌਕੇ ‘ਤੇ ਮੌਜੂਦ ਟੀਮ ਦੀ ਸਮਰੱਥਾ ਤੋਂ ਪਰੇ ਸੀ”।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h